ਨਵੀਂ ਦਿੱਲੀ— ਰਾਫੇਲ ਡੀਲ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅੱਜ ਅਹਿਮ ਸੁਣਵਾਈ ਹੋਣੀ ਹੈ। ਦਰਅਸਲ ਇਹ ਸੁਣਵਾਈ ਇਕ ਸੀਲ ਬੰਦ ਲਿਫਾਫੇ ਨੂੰ ਲੈ ਕੇ ਹੈ ਜੋ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਸੌਂਪਿਆ ਹੈ। ਜਿਸ ਵਿਚ 36 ਰਾਫੇਲ ਜਹਾਜ਼ ਦੀਆਂ ਕੀਮਤਾਂ ਦਾ ਬਿਓਰਾ ਹੈ।
ਮੁੱਖ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ ਕੇ ਕੌਲ ਅਤੇ ਜਸਟਿਸ ਕੇ ਐੱਮ ਜੋਸੇਫ ਦੀ ਬੈਂਚ ਇਸ ਮਾਮਲੇ 'ਚ ਅਹਿਮ ਸੁਣਵਾਈ ਕਰੇਗੀ ਜਿਸ ਵਿਚ ਪਟੀਸ਼ਨਰ ਵੀ ਦਲੀਲਾਂ ਦੇਣਗੇ। ਪਟੀਸ਼ਨਰ ਨੇ ਸੌਦੇ ਦੀ ਅਦਾਲਤ ਦੀ ਨਿਗਰਾਨੀ ਵਿਚ ਜਾਂਚ ਦੀ ਮੰਗ ਕੀਤੀ ਹੈ। ਕੇਂਦਰ ਨੇ ਸੋਮਵਾਰ ਨੂੰ '36 ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਆਦੇਸ਼ ਦੇਣ ਲਈ ਫ਼ੈਸਲਾ ਲੈਣ ਦੀ ਪ੍ਰੀਕਿਰਿਆ ਵਿਚ ਚੁੱਕੇ ਗਏ ਕਦਮਾਂ ਦਾ ਵੇਰਵਾ' ਸਿਰਲੇਖ ਵਾਲਾ 14 ਪੇਜਾਂ ਦਾ ਦਸਤਾਵੇਜ਼ ਪਟੀਸ਼ਨਰ ਨੂੰ ਸੌਂਪ ਦਿੱਤਾ। ਸਰਕਾਰ ਨੇ ਰਾਫੇਲ ਜਹਾਜ਼ ਦੀਆਂ ਕੀਮਤਾਂ ਦਾ ਹਾਲ ਸੀਲਬੰਦ ਲਿਫਾਫੇ 'ਚ ਅਦਾਲਤ ਨੂੰ ਦੇ ਦਿੱਤਾ ਹੈ। ਪਟੀਸ਼ਨਰ ਦਸਤਾਵੇਜਾਂ ਵਿਚ ਦਰਜ ਗੱਲਾਂ 'ਤੇ ਆਪਣੀ ਦਲੀਲ ਦੇ ਸਕਦੇ ਹਨ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ 'ਚ ਸਰਕਾਰ ਦੇ ਰਾਫੇਲ ਮਾਮਲੇ ਨਾਲ ਜੁੜੇ ਹਲਫਨਾਮੇ ਨੂੰ ਲੈ ਕੇ ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਮੋਦੀ ਨੇ ਹਵਾਈ ਫੌਜ ਤੋਂ ਪੁੱਛੇ ਬਿਨਾਂ ਕਾਂਟਰੈਕਟ ਬਦਲਣ ਦੀ ਗੱਲ ਸਵੀਕਾਰ ਕਰ ਲਈ ਹੈ। ਰਾਹੁਲ ਨੇ ਟਵੀਟ ਕਰ ਕਿਹਾ ਕਿ ਸੁਪਰੀਮ ਕੋਰਟ 'ਚ ਮੋਦੀ ਨੇ ਮੰਨੀ ਆਪਣੀ ਚੋਰੀ। ਹਲਫਨਾਮੇ ਵਿਚ ਮੰਨਿਆ ਕਿ ਉਨ੍ਹਾਂ ਨੇ ਬਿਨਾਂ ਹਵਾਈ ਫੌਜ ਤੋਂ ਪੁੱਛੇ ਕਾਂਟਰੈਕਟ ਬਦਲਿਆ ਅਤੇ 30,000 ਕਰੋੜ ਰੁਪਏ ਅੰਬਾਨੀ ਦੀ ਜੇਬ ਵਿਚ ਪਾਇਆ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, 'ਪਿੱਚਰ ਅਬੀ ਬਾਕੀ ਹੈ ਮੇਰੇ ਦੋਸਤ...।
ਸਾਹ ਹੀ ਨਹੀਂ ਕੁੱਖ ’ਤੇ ਵੀ ਅਟੈਕ ਕਰ ਰਿਹੈ ਪ੍ਰਦੂਸ਼ਣ
NEXT STORY