ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਅੱਜ ਭਾਵ ਐਤਵਾਰ ਨੂੰ ਇੱਕ ਗੱਡੀ ਡੂੰਘੀ ਖੱਡ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਜਾਨ-ਡੰਡਕੋਟ ਦੇ ਦਰਹਲ ਇਲਾਕੇ 'ਚ ਸਨੀਵਾਰ 'ਚ ਰਾਤ ਵਾਪਰਿਆਂ। ਗੱਡੀ ਸਬਜੀ ਪਿੰਡ ਜਾ ਰਹੀ ਸੀ ਤਾਂ ਅਚਾਨਕ ਇੱਕ ਮੋੜ 'ਤੇ ਡਰਾਈਵਰ ਤੋਂ ਅਣਕੰਟਰੋਲ ਹੋਣ ਕਾਰਨ ਗੱਡੀ ਖੱਡ 'ਚ ਡਿੱਗਣ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸਾ ਵਾਪਰਨ 'ਤੇ ਸਥਾਨਿਕ ਲੋਕਾਂ ਨੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕੀਤਾ ਅਤੇ ਤਰੁੰਤ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਅਤੇ ਡਾਕਟਰਾਂ ਦੀ ਟੀਮ ਨੇ 4 ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨਿਕਲੀਆਂ ਅਤੇ ਬਾਕੀ 3 ਗੰਭੀਰ ਰੂਪ 'ਚ ਜ਼ਖਮੀ ਸੀ, ਜਿਨ੍ਹਾਂ 'ਚੋਂ ਅੱਜ ਸਵੇਰੇਸਾਰ 2 ਦੀ ਮੌਤ ਹੋ ਗਈ ਅਤੇ 1 ਹੋਰ ਜ਼ਖਮੀ ਵਿਅਕਤੀ ਨੂੰ ਜੰਮੂ ਰੈਫਰ ਕਰ ਦਿੱਤਾ ਗਿਆ ਹੈ। ਮਾਮਲਾ ਦਰਜ ਕਰਕੇ ਪੁਲਸ ਜਾਂਚ 'ਚ ਜੁੱਟ ਗਈ।
ਜਾਣੋ ਦਿੱਲੀ 'ਚ 'ਆਪ' ਤੇ ਕਾਂਗਰਸ 'ਚ ਗਠਜੋੜ ਬਾਰੇ ਕੀ ਬੋਲੀ ਸ਼ੀਲਾ ਦੀਕਸ਼ਿਤ
NEXT STORY