ਨਵੀਂ ਦਿੱਲੀ (ਵਾਰਤਾ)- ਆਬਕਾਰੀ ਨੀਤੀ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅੱਜ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਨਹੀਂ ਚੁੱਕ ਸਕੇ। ਰਾਜ ਸਭਾ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਚੁਣੇ ਗਏ ਸੰਜੇ ਸਿੰਘ ਨੇ ਸਹੁੰ ਚੁੱਕਣ ਲਈ ਅਦਾਲਤ ਤੋਂ ਵਿਸ਼ੇਸ਼ ਮਨਜ਼ੂਰੀ ਲਈ ਸੀ ਅਤੇ ਉਨ੍ਹਾਂ ਨੇ ਸੋਮਵਾਰ ਯਾਨੀ ਅੱਜ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁੱਕਣੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ : SC ਨੇ ਚੋਣ ਅਧਿਕਾਰੀ ਨੂੰ ਲਗਾਈ ਫਟਕਾਰ; ਨਿਗਮ ਬੈਠਕਾਂ ’ਤੇ ਲਾਈ ਰੋਕ
ਸੂਤਰਾਂ ਅਨੁਸਾਰ ਸਪੀਕਰ ਜਗਦੀਪ ਧਨਖੜ ਨੇ ਕਿਹਾ ਕਿ ਅਜੇ ਸ਼੍ਰੀ ਸਿੰਘ ਦਾ ਮਾਮਲਾ ਸਦਨ ਦੀ ਵਿਸ਼ੇਸ਼ ਅਧਿਕਾਰੀ ਕਮੇਟੀ ਕੋਲ ਹੈ, ਇਸ ਲਈ ਉਹ ਸਹੁੰ ਨਹੀਂ ਚੁੱਕ ਸਕਦੇ। ਸੰਜੇ ਸਿੰਘ ਪਿਛਲੇ ਮਹੀਨੇ ਹੀ ਰਾਜ ਸਭਾ ਲਈ ਦੂਜੀ ਵਾਰ ਦਿੱਲੀ ਤੋਂ ਚੁਣੇ ਗਏ ਹਨ। ਉਹ ਰਾਜ ਸਭਾ 'ਚ ਇਕ ਕਾਰਜਕਾਲ ਪੂਰਾ ਕਰ ਚੁੱਕੇ ਹਨ। ਉਹ ਆਬਕਾਰੀ ਨੀਤੀ 'ਚ ਪਿਛਲੇ ਸਾਲ ਅਕਤੂਬਰ ਤੋਂ ਜੇਲ੍ਹ 'ਚ ਬੰਦ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਟੁੱਟਣ ਨਾਲ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਖ਼ਤਮ ਨਹੀਂ ਹੋ ਜਾਂਦਾ : ਹਾਈ ਕੋਰਟ
NEXT STORY