ਜੰਮੂ— ਆਰ.ਐਸਪੁਰਾ ਦੇ ਇਕ ਵਿਅਕਤੀ ਨੂੰ ਸਾਊਦੀ ਅਰਬ 'ਚ ਇਕ ਕੰਪਨੀ ਨੇ ਕੰਮ ਦੇ ਨਾਮ 'ਤੇ ਬੰਦੀ ਬਣਾ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਕੰਪਨੀ ਉਸ ਨੂੰ ਸੈਲਰੀ ਤਾਂ ਦੂਰ ਖਾਣਾ ਤੱਕ ਨਹੀਂ ਦਿੰਦੀ ਅਤੇ ਉਸ ਦੇ ਸਾਥੀ ਹੀ ਖਾਣਾ ਮੁਹੱਈਆ ਕਰਵਾਉਂਦੇ ਹਨ। ਰਵਦੀਪ ਸਿੰਘ ਨਾਮ ਦਾ ਵਿਅਕਤੀ ਕੰਮ ਦੀ ਤਲਾਸ਼ 'ਚ ਸਾਊਦੀ ਅਰਬ ਗਿਆ ਸੀ। ਪਰਿਵਾਰ ਮੁਤਾਬਕ ਜਿਸ ਕੰਪਨੀ ਲਈ ਉਹ ਕੰਮ ਕਰਦਾ ਹੈ, ਉਸ ਦਾ ਕਾਂਟ੍ਰੈਕਟ ਖਤਮ ਹੋ ਚੁੱਕਿਆ ਹੈ ਅਤੇ ਹੁਣ ਦੋ ਸਾਲ ਬੀਤ ਗਏ ਹਨ, ਕੰਪਨੀ ਉਸ ਨੂੰ ਭਾਰਤ ਵਾਪਸ ਨਹੀਂ ਆਉਣ ਦੇ ਰਹੀ ਹੈ।
ਆਰ.ਐਸਪੁਰਾ ਦੇ ਪਿੰਡ ਕੋਟਲੀ ਅਰਜਨ ਦੇ ਵਾਸੀ ਰਵਦੀਪ ਸਿੰਘ ਪੁੱਤਰ ਮੂਲ ਸਿੰਘ ਦਾ ਇੰਤਜ਼ਾਰ ਉਨ੍ਹਾਂ ਦਾ ਪੂਰਾ ਪਰਿਵਾਰ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਰਵਦੀਪ ਸਿੰਘ ਦੋ ਸਾਲ ਦੇ ਐਗਰੀਮੈਂਟ 'ਤੇ ਦੁੱਬਈ ਗਿਆ ਸੀ ਪਰ ਕੰਪਨੀ ਹੁਣ ਵਾਪਸ ਭੇਜਣ ਤੋਂ ਇਨਕਾਰ ਕਰ ਰਹੀ ਹੈ। ਮੂਲ ਸਿੰਘ ਮੁਤਾਬਕ ਉਨ੍ਹਾਂ ਦੇ ਬੇਟੇ ਨਾਲ ਗੱਲ ਵੀ ਸਿਰਫ ਮੈਸੇਜ਼ ਦੇ ਜ਼ਰੀਏ ਹੁੰਦੀ ਹੈ ਕਿਉਂਕਿ ਫੋਨ 'ਤੇ ਉਸ ਨਾਲ ਗੱਲ ਕਰਨ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਦੱਸਿਆ ਕਿ ਰਵਦੀਪ ਦੀ ਮਾਂ ਬਹੁਤ ਬੀਮਾਰ ਹੈ ਅਤੇ ਉਸ ਦੀ ਪਤਨੀ ਵੀ ਰਵਦੀਪ ਦੇ ਨਾ ਆਉਣ 'ਤੇ ਪਰੇਸ਼ਾਨ ਹੈ। ਕੰਪਨੀ ਨੇ ਰਵਦੀਪ ਦੇ ਸਾਰੇ ਕਾਗਜ਼ਾਤ, ਪਾਸਪੋਰਟ ਅਤੇ ਵੀਜਾ ਜਬਤ ਕਰ ਰੱਖੇ ਹਨ। ਪਰਿਵਾਰਕ ਨਾਲ ਆਪਣੀ ਗੱਲ ਦੌਰਾਨ ਰਵਦੀਪ ਨੇ ਵਿਦੇਸ਼ ਮੰਤਰਾਲੇ ਜਾ ਕੇ ਉਸ ਨੂੰ ਛੁਡਾਉਣ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਵੀ ਵਿਦੇਸ਼ ਮੰਤਰੀ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਵਾਪਸ ਲਿਆਇਆ ਜਾਵੇ।
ਆਈ.ਸੀ.ਯੂ. 'ਚ ਭਰਤੀ ਨਾਬਾਲਗ ਲੜਕੀ ਹੋਈ ਛੇੜਛਾੜ ਦਾ ਸ਼ਿਕਾਰ, ਕੀਤੀ ਗਲਤ ਹਰਕਤ
NEXT STORY