ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਖਰਖੌਦਾ ਥਾਣਾ ਖੇਤਰ ਦੇ ਇਕ ਪਿੰਡ ’ਚ ਮੰਦਰ ਅੰਦਰ ਐੱਮ.ਏ. ਦੀ ਵਿਦਿਆਰਥਣ ਦੀ ਗਰਦਨ ਕਟੀ ਲਾਸ਼ ਫਾਹੇ ਨਾਲ ਲਟਕੀ ਮਿਲਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ। ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਪ੍ਰਭਾਕਰ ਚੌਧਰੀ ਨੇ ਘਟਨਾ ਬਾਰੇ ਵੀਰਵਾਰ ਨੂੰ ਦੱਸਿਆ ਕਿ ਪੁਲਸ ਨੂੰ ਸਥਾਨਕ ਲੋਕਾਂ ਤੋਂ ਇਕ ਕੁੜੀ ਦੇ ਮੰਦਰ ’ਚ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਪੁਲਸ ਨੂੰ ਮੌਕੇ ’ਤੇ ਭੇਜਿਆ ਗਿਆ ਪਰ ਉਦੋਂ ਤੱਕ ਪਰਿਵਾਰ ਦੇ ਲੋਕ ਲਾਸ਼ ਦਾ ਅੰਤਿਮ ਸੰਸਕਾਰ ਕਰ ਚੁਕੇ ਸਨ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਭੇਜ ਕੇ ਸਬੂਤ ਜੁਟਾਏ ਜਾ ਰਹੇ ਹਨ। ਐੱਸ.ਐੱਸ.ਪੀ. ਅਨੁਸਾਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਦਿਆਰਥਣ ਪੂਜਾ-ਪਾਠ ਬਹੁਤ ਕਰਦੀ ਸੀ ਅਤੇ ਪਹਿਲੀ ਨਜ਼ਰ ਇਹ ਅੰਧਵਿਸ਼ਵਾਸ ਦਾ ਮਾਮਲਾ ਲੱਗ ਰਿਹਾ ਹੈ। ਜਾਣਕਾਰੀ ਅਨੁਸਾਰ ਥਾਣਾ ਖਰਖੌਦਾ ਖੇਤਰ ਦੇ ਇਕ ਪਿੰਡ ਦੀ ਵਾਸੀ 22 ਸਾਲਾ ਵਿਦਿਆਰਥਣ ਹਾਪੁੜ ਦੇ ਇਕ ਕਾਲਜ ਤੋਂ ਐੱਮ.ਏ. ਕਰ ਰਹੀ ਸੀ। ਸੋਮਵਾਰ ਦੁਪਹਿਰ ਉਹ ਬਿਨਾਂ ਕਿਸੇ ਨੂੰ ਦੱਸੇ ਘਰੋਂ ਨਿਕਲ ਗਈ।
ਇਹ ਵੀ ਪੜ੍ਹੋ : ਸ਼ਰਮਨਾਕ : ਪੁੱਤ ਨਾ ਹੋਣ ’ਤੇ ਪਤਨੀ ’ਤੇ ਸੁੱਟਿਆ ਉਬਲਦਾ ਹੋਇਆ ਪਾਣੀ
ਪੁਲਸ ਨੇ ਦੱਸਿਆ ਕਿ ਦੇਰ ਰਾਤ ਵਿਦਿਆਰਥਣ ਦੇ ਘਰ ਨਹੀਂ ਪਰਤਣ ’ਤੇ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ। ਇਸ ਵਿਚ, ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਕੁੜੀ ਨੂੰ ਪਿੰਡ ਦੇ ਦੇਵੀ ਦੇ ਮੰਦਰ ਵੱਲ ਜਾਂਦੇ ਦੇਖਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲੇ ਉੱਥੇ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਖੜਕਾਉਣ ’ਤੇ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਅਣਹੋਣੀ ਦੇ ਖ਼ਦਸ਼ੇ ’ਚ ਪਿੰਡ ਵਾਸੀਆਂ ਨਾਲ ਮਿਲ ਕੇ ਦਰਵਾਜ਼ਾ ਤੋੜ ਦਿੱਤਾ। ਅੰਦਰ ਦਾ ਦ੍ਰਿਸ਼ ਦੇਖ ਕੇ ਪਰਿਵਾਰ ਦੇ ਲੋਕਾਂ ਅਤੇ ਪਰਿਵਾਰ ਵਾਲਿਆਂ ਵਾਲਿਆਂ ਦੇ ਹੋਸ਼ ਉੱਡ ਗਏ। ਅੰਦਰ ਵਿਦਿਆਰਥਣ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਪੁਲਸ ਨੇ ਦੱਸਿਆ ਕਿ ਗਰਦਨ ਕਟੀ ਹੋਈ ਸੀ, ਜਿਸ ’ਤੇ ਡੂੰਘਾ ਜ਼ਖਮ ਸੀ ਅਤੇ ਕਾਫ਼ੀ ਖੂਨ ਵਗ ਚੁੱਕਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਬਿਨਾਂ ਦੱਸੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਤੱਕ ਖਰਖੌਦਾ ਦੇ ਨੇੜੇ-ਤੇੜੇ ਦੇ ਪਿੰਡਾਂ ’ਚ ਕੁੜੀ ਦੇ ਬਲੀ ਦੇਣ ਦੀ ਸੂਚਨਾ ਫੈਲਣ ਲੱਗੀ, ਜਿਸ ਤੋਂ ਬਾਅਦ ਇੰਸਪੈਕਟਰ ਸੰਜੇ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਮੌਕਾ-ਏ-ਵਾਰਦਾਤ ਦੀ ਜਾਂਚ ਕਰ ਕੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ। ਮੰਦਰ ਕੰਪਲੈਕਸ ਦਾ ਨਿਰੀਖਣ ਕਰਨ ਤੋਂ ਬਾਅਦ ਕੁਝ ਸਬੂਤ ਕਬਜ਼ੇ ’ਚ ਲਏ ਗਏ। ਪੁਲਸ ਦਾ ਕਹਿਣਾ ਹੈ ਕਿ ਕੁੜੀ ਨੇ ਅੰਧਵਿਸ਼ਵਾਸ ’ਚ ਇਹ ਕਦਮ ਚੁੱਕਿਆ ਹੈ ਪਰ ਮੌਤ ਦਾ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਨੋਟ ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮੌਸਮ ਵਿਭਾਗ ਦੀ ਗ਼ਲਤ ਭਵਿੱਖਬਾਣੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ, ਦੁਖੀ ਕਿਸਾਨ ਨੇ ਦਿੱਤੀ ਇਹ ਚਿਤਾਵਨੀ
NEXT STORY