ਛਿੰਦਵਾੜਾ— ਲੋਕ ਸਭਾ ਚੋਣਾਂ ਦਰਮਿਆਨ ਨੇਤਾਵਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਜਾਰੀ ਹੈ। ਭਾਜਪਾ ਪਾਰਟੀ ਨਾਲ ਬਗਾਵਤ ਕਰ ਕੇ ਕਾਂਗਰਸ ਦਾ ਲੜ ਫੜਨ ਵਾਲੇ ਸ਼ਤਰੂਘਨ ਸਿਨਹਾ ਨੇ ਅਜਿਹਾ ਬਿਆਨ ਦਿੱਤਾ ਹੈ, ਜੋ ਕਿ ਕਾਂਗਰਸ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੁਹੰਮਦ ਅਲੀ ਜਿਨਾਹ ਦਾ ਦੇਸ਼ ਦੀ ਆਜ਼ਾਦੀ ਅਤੇ ਵਿਕਾਸ 'ਚ ਸਭ ਤੋਂ ਵੱਡਾ ਅਤੇ ਅਹਿਮ ਯੋਗਦਾਨ ਹੈ। ਇੱਥੇ ਦੱਸ ਦੇਈਏ ਕਿ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਦੇ ਸੰਸਥਾਪਕ ਹਨ। ਉਨ੍ਹਾਂ ਨੇ ਅਖਿਲ ਭਾਰਤੀ ਮੁਸਲਿਮ ਲੀਗ ਦੇ ਨੇਤਾ ਦੇ ਰੂਪ ਵਿਚ ਕੰਮ ਕੀਤਾ। ਉਹ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਸਨ।
ਸਿਨਹਾ ਨੇ ਮੁਹੰਮਦ ਜਿਨਾਹ ਤੋਂ ਇਲਾਵਾ ਮਹਾਤਮਾ ਗਾਂਧੀ, ਸਰਦਾਰ ਪਟੇਲ ਅਤੇ ਜਵਾਹਰ ਲਾਲ ਨਹਿਰੂ ਦਾ ਵੀ ਨਾਂ ਲਿਆ ਅਤੇ ਕਿਹਾ ਕਿ ਇਹ ਅਜਿਹੇ ਲੋਕਾਂ ਦੀ ਪਾਰਟੀ ਹੈ, ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਵਿਚ ਯੋਗਦਾਨ ਰਿਹਾ। ਸਿਨਹਾ ਨੇ ਅੱਗੇ ਕਿਹਾ ਕਿ ਕਾਂਗਰਸ, ਮਹਾਤਮਾ ਗਾਂਧੀ ਤੋਂ ਲੈ ਕੇ ਸਰਦਾਰ ਪਟੇਲ, ਮੁਹੰਮਦ ਅਲੀ ਜਿਨਾਹ ਤੋਂ ਲੈ ਕੇ ਜਵਾਹਰਲਾਲ ਨਹਿਰੂ ਤਕ ਇਕ ਪਰਿਵਾਰ ਹੈ। ਇਸ ਲਈ ਮੈਂ ਕਾਂਗਰਸ ਵਿਚ ਆਇਆ ਹਾਂ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪਟਨਾ ਸਾਹਿਬ ਤੋਂ ਹੀ ਲੋਕ ਸਭਾ ਟਿਕਟ ਦਿੱਤੀ ਗਈ ਹੈ। ਸਿਨਹਾ ਇਸੇ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਰਹੇ ਹਨ।
ਜ਼ਿਕਰਯੋਗ ਹੈ ਕਿ 2015 ਵਿਚ ਉਨ੍ਹਾਂ ਦਾ ਪਾਰਟੀ ਅੰਦਰ ਮਨਮੁਟਾਵ ਸ਼ੁਰੂ ਹੋ ਗਿਆ ਸੀ ਅਤੇ ਉਹ ਹਮੇਸ਼ਾ ਆਪਣੀ ਹੀ ਸਰਕਾਰ ਦੀਆਂ ਨੀਤੀਆਂ 'ਤੇ ਨਿਸ਼ਾਨਾ ਸਾਧਦੇ ਰਹੇ। ਸਿਨਹਾ ਨੇ ਨੋਟਬੰਦੀ, ਜੀ. ਐੱਸ. ਟੀ. ਅਤੇ ਸਰਜੀਕਲ ਸਟਰਾਈਕ 'ਤੇ ਪਾਰਟੀ ਦੇ ਰਵੱਈਏ ਵਿਰੁੱਧ ਬਿਆਨਬਾਜ਼ੀ ਜਾਰੀ ਰੱਖੀ।
ਕਾਂਗਰਸ ਨੇਤਾ ਦਾ ਯਾਸੀਨ ਮਲਿਕ ਨੂੰ ਸਮਰਥਨ, ਕੇਂਦਰ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ
NEXT STORY