ਸ਼੍ਰੀਨਗਰ/ ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਰਮਜ਼ਾਨ ਦੇ ਮਹੀਨੇ 'ਚ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਅਪਰੇਸ਼ਨਾਂ ਨੂੰ ਰੋਕਣ ਦਾ ਐਲਾਨ ਕਰਦੇ ਹੋਏ ਇਕਤਰਫਾ ਜੰਗਬੰਦੀ ਦਾ ਐਲਾਨ ਕੀਤਾ ਸੀ। ਇਸ ਦੇ ਚੰਗੇ ਨਤੀਜੇ ਮਿਲਦੇ ਨਜ਼ਰ ਆ ਰਹੇ ਹਨ ਅਤੇ ਸਥਾਨਕ ਲੋਕਾਂ ਦੀ ਭਾਵਨਾਵਾਂ 'ਚ ਤਬਦੀਲੀ ਆ ਰਹੀ ਹੈ। ਮਿਲੀ ਜਾਣਕਾਰੀ 'ਚ ਅਜਿਹੇ 'ਚ ਸਰਕਾਰ ਜੰਗਬੰਦੀ ਨੂੰ ਹੋਰ ਅੱਗੇ ਵਧਾ ਸਕਦੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਰਮਜ਼ਾਨ ਦੌਰਾਨ ਸੁਰੱਖਿਆ ਫੋਰਸ ਨੇ ਇਕ ਵੀ ਸਰਚ ਅਪਰੇਸ਼ਨ ਨਹੀਂ ਚਲਾਇਆ ਅਤੇ ਨਾ ਹੀ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਸੁਰੱਖਿਆ ਫੋਰਸ ਅਤੇ ਉਥੇ ਦੇ ਨਾਗਰਿਕਾਂ 'ਚ ਕੋਈ ਝੜਪ ਨਹੀਂ ਹੋਈ।
ਸੁਰੱਖਿਆ ਸਥਾਪਨਾਵਾਂ ਦੇ ਨਾਲ-ਨਾਲ ਰਾਜਨੀਤਿਕ ਅਗਵਾਈ 'ਚ ਵੀ ਇਸ ਗੱਲ ਨੂੰ ਲੈ ਕੇ ਬਹਿਸ ਚਲ ਰਹੀ ਹੈ ਕਿ ਰਮਜ਼ਾਨ 'ਚ ਲਾਗੂ ਕੀਤੇ ਗਏ ਜੰਗਬੰਦੀ ਨੂੰ ਅੱਗੇ ਵਧਾਇਆ ਜਾਵੇ। ਹਾਲਾਂਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੇ ਘੁਸਪੈਠ ਜਾਰੀ ਰਹਿਣ ਨੂੰ ਦੇਖਦੇ ਹੋਏ ਸਰਕਾਰ ਇਸ ਮੂਡ 'ਚ ਹੈ ਕਿ ਫੌਜ ਅਤੇ ਹੋਰ ਜਗ੍ਹਾ 'ਤੇ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਖੁਫੀਆ ਸੂਚਨਾ 'ਤੇ ਪਹਿਲਾਂ ਦੀ ਤਰ੍ਹਾਂ ਹੀ ਕਾਰਵਾਈ ਕਰਨ।
ਪਾਣੀ 'ਚ ਡੁੱਬੀ ਮੁੰਬਈ : ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY