ਨਵੀਂ ਦਿੱਲੀ/ਮੁੰਬਈ— ਮਾਨਸੂਨ ਭਾਵੇਂ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਜੁਲਾਈ ਦੇ ਪਹਿਲੇ ਹਫਤੇ ਪਹੁੰਚੇਗਾ ਪਰ ਮੁੰਬਈ ਵਿਚ ਇਹ ਸ਼ਨੀਵਾਰ ਪਹੁੰਚ ਗਿਆ। ਇਕ ਦਿਨ ਦੀ ਰਾਹਤ ਪਿੱਛੋਂ ਸ਼ਨੀਵਾਰ ਮੁੰਬਈ ਵਿਚ ਮੁੜ ਭਾਰੀ ਮੀਂਹ ਪਿਆ, ਜਿਸ ਕਾਰਨ ਸ਼ਹਿਰ ਪਾਣੀ 'ਚ ਡੁੱਬ ਗਿਆ ਅਤੇ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ।
ਮੁੰਬਈ ਵਿਚ ਐਤਵਾਰ ਤੇ ਸੋਮਵਾਰ ਵੀ ਬਹੁਤ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੁੰਬਈ ਵਿਚ ਸ਼ਨੀਵਾਰ ਸ਼ਾਮ ਤੱਕ 38.2 ਮਿ.ਮੀ. ਮੀਂਹ ਪੈ ਚੁੱਕਾ ਸੀ। ਇਸ ਮੀਂਹ ਕਾਰਨ ਸੜਕੀ, ਰੇਲ ਅਤੇ ਹਵਾਈ ਆਵਾਜਾਈ 'ਤੇ ਵੀ ਮਾੜਾ ਅਸਰ ਪਿਆ। ਸ਼ਨੀਵਾਰ ਰਾਤ ਤੱਕ ਮੁੰਬਈ ਦੇ ਆਸਮਾਨ 'ਤੇ ਸੰਘਣੇ ਬੱਦਲ ਛਾਏ ਹੋਏ ਸਨ । ਮੁੰਬਈ ਪੁਲਸ ਨੇ ਸ਼ਹਿਰ ਵਿਚ 1500 ਤੋਂ ਵੱਧ ਜਵਾਨਾਂ ਨੂੰ ਰਾਹਤ ਕਾਰਜਾਂ ਲਈ ਨਿਯੁਕਤ ਕੀਤਾ ਹੈ।
ਓਧਰ ਕੌਮੀ ਰਾਜਧਾਨੀ ਦਿੱਲੀ ਅਤੇ ਐੱਨ. ਸੀ. ਆਰ. ਵਿਚ ਸ਼ਨੀਵਾਰ ਤੇਜ਼ ਹਨੇਰੀ ਝੁਲਣ ਪਿੱਛੋਂ ਸੰਘਣੇ ਕਾਲੇ ਬੱਦਲ ਛਾ ਗਏ ਅਤੇ ਤੇਜ਼ ਵਰਖਾ ਸ਼ੁਰੂ ਹੋ ਗਈ। ਸੰਘਣੇ ਕਾਲੇ ਬੱਦਲਾਂ ਕਾਰਨ ਦਿਨ ਵੇਲੇ ਹੀ ਹਨੇਰਾ ਛਾ ਗਿਆ। ਇਸ ਮੀਂਹ ਕਾਰਨ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ। ਸਵੇਰੇ ਜਿਥੇ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 30 ਡਿਗਰੀ ਸੀ, ਉਥੇ ਇਹ ਸ਼ਾਮ ਨੂੰ ਕਾਫੀ ਘੱਟ ਗਿਆ। ਦਿੱਲੀ ਦੇ ਨਾਲ-ਨਾਲ ਫਰੀਦਾਬਾਦ, ਮੁਰਾਦਾਬਾਦ ਅਤੇ ਹੋਰਨਾਂ ਸ਼ਹਿਰਾਂ ਵਿਚ ਵੀ ਮੀਂਹ ਪਿਆ।
5 ਸੂਬਿਆਂ 'ਚ ਆਸਮਾਨੀ ਬਿਜਲੀ ਡਿਗਣ ਨਾਲ 48 ਮਰੇ
ਦੇਸ਼ ਦੇ 5 ਸੂਬਿਆਂ ਵਿਚ ਆਸਮਾਨੀ ਬਿਜਲੀ ਡਿਗਣ ਨਾਲ ਪਿਛਲੇ 24 ਘੰਟਿਆਂ ਦੌਰਾਨ 48 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਸਭ ਤੋਂ ਵੱਧ 24 ਮੌਤਾਂ ਬਿਹਾਰ ਵਿਚ ਹੋਈਆਂ। ਉੱਤਰ ਪ੍ਰਦੇਸ਼ ਵਿਚ 11 ਵਿਅਕਤੀਆਂ ਦੀ ਜਾਨ ਚਲੀ ਗਈ। ਝਾਰਖੰਡ ਵਿਚ 9, ਓਡਿਸ਼ਾ ਤੇ ਮੱਧ ਪ੍ਰਦੇਸ਼ ਵਿਚ 2-2 ਵਿਅਕਤੀਆਂ ਦੀ ਮੌਤ ਹੋਈ। ਬਿਹਾਰ ਵਿਚ 31, ਝਾਰਖੰਡ ਵਿਚ 8, ਮੱਧ ਪ੍ਰਦੇਸ਼ ਵਿਚ 7 ਅਤੇ ਓਡਿਸ਼ਾ ਵਿਚ 3 ਵਿਅਕਤੀ ਜ਼ਖ਼ਮੀ ਹੋਏ।
JEE Advanced Result : ਨਤੀਜੇ ਘੋਸ਼ਿਤ, ਰੁੜਕੀ ਦੇ ਪ੍ਰਣਬ ਗੋਇਲ ਬਣੇ ਟਾਪਰ
NEXT STORY