ਸ੍ਰੀਨਗਰ : ਸਰਦੀਆਂ ਦੇ ਮੌਸਮ ਵਿਚ ਕਸ਼ਮੀਰ ਦੇ ਜ਼ਿਆਦਾਤਰ ਸਥਾਨਾਂ 'ਤੇ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧਾ ਹੋਇਆ ਹੈ ਅਤੇ ਸ਼ੁੱਕਰਵਾਰ ਨੂੰ ਪੱਛਮੀ ਗੜਬੜੀ ਦਾ ਅਸਰ ਇਸ ਖੇਤਰ 'ਤੇ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਕੁਝ ਉੱਚੇ ਇਲਾਕਿਆਂ 'ਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਅਧਿਕਾਰੀਆਂ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਜੰਮੂ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਚਨਾਬ ਘਾਟੀ ਅਤੇ ਪੀਰ ਪੰਜਾਲ ਰੇਂਜ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ - ਭਲਕੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ, ਦਿੱਤੀ ਜਾਵੇਗੀ 21 ਤੋਪਾਂ ਦੀ ਸਲਾਮੀ
ਪੂਰੇ ਕਸ਼ਮੀਰ ਵਿੱਚ ਸ਼ੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ ਅਤੇ ਖੁਸ਼ਕ ਮੌਸਮ ਕਾਰਨ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਹੈ। ਇਸ ਮੌਸਮ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿੰਦਾ ਹੈ। ਤਾਪਮਾਨ 'ਚ ਗਿਰਾਵਟ ਕਾਰਨ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਲਾਈਨਾਂ ਜੰਮ ਗਈਆਂ ਹਨ, ਜਦਕਿ ਡਲ ਝੀਲ ਸਮੇਤ ਕਈ ਜਲ ਭੰਡਾਰਾਂ ਦੀ ਸਤ੍ਹਾ 'ਤੇ ਬਰਫ਼ ਦੀ ਪਤਲੀ ਪਰਤ ਜੰਮ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਸ਼੍ਰੀਨਗਰ 'ਚ ਘੱਟੋ-ਘੱਟ ਤਾਪਮਾਨ ਮਨਫੀ 7.3 ਡਿਗਰੀ ਸੈਲਸੀਅਸ ਸੀ, ਜਦਕਿ ਬੁੱਧਵਾਰ ਰਾਤ ਨੂੰ ਤਾਪਮਾਨ ਮਨਫੀ ਸੱਤ ਡਿਗਰੀ ਸੈਲਸੀਅਸ ਸੀ।
ਇਹ ਵੀ ਪੜ੍ਹੋ - ਜਦੋਂ PM ਬਣਨ 'ਤੇ ਮਨਮੋਹਨ ਸਿੰਘ ਨੇ ਪਾਕਿ ਤੋਂ ਮਿਲਣ ਆਏ ਦੋਸਤ ਨੂੰ ਦਿੱਤਾ ਸੀ ਇਹ ਸ਼ਾਨਦਾਰ ਤੋਹਫ਼ਾ
ਵਿਭਾਗ ਨੇ ਦੱਸਿਆ ਕਿ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਛੇ ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਦੱਖਣੀ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੇ ਆਧਾਰ ਕੈਂਪ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਜ਼ੀਰੋ ਤੋਂ ਹੇਠਾਂ 8.6 ਡਿਗਰੀ ਸੈਲਸੀਅਸ ਸੀ। ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪੰਪੋਰ ਖੇਤਰ ਦਾ ਇੱਕ ਛੋਟਾ ਜਿਹਾ ਪਿੰਡ ਕੋਨੀਬਲ 9.5 ਡਿਗਰੀ ਸੈਲਸੀਅਸ ਹੇਠਾਂ ਘਾਟੀ ਦਾ ਸਭ ਤੋਂ ਠੰਢਾ ਸਥਾਨ ਰਿਹਾ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ
ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਕੋਕਰਨਾਗ ਵਿੱਚ ਇਹ ਮਨਫ਼ੀ 4.8 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਮੌਸਮ ਵਿਭਾਗ ਅਨੁਸਾਰ 29 ਤੋਂ 31 ਦਸੰਬਰ ਤੱਕ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ 1 ਤੋਂ 5 ਜਨਵਰੀ ਤੱਕ ਕਸ਼ਮੀਰ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਤੱਕ ਤਾਪਮਾਨ 'ਚ ਕੁਝ ਸੁਧਾਰ ਹੋ ਸਕਦਾ ਹੈ। ਇਸ ਸਮੇਂ ਕਸ਼ਮੀਰ ਘਾਟੀ 'ਚਿੱਲਾ-ਏ-ਕਲਾਂ' (ਅਤਿ ਠੰਡੀ) ਦੀ ਲਪੇਟ 'ਚ ਹੈ। ਇਹ ਸਰਦੀਆਂ ਦਾ ਸਭ ਤੋਂ ਔਖਾ ਸਮਾਂ ਮੰਨਿਆ ਜਾਂਦਾ ਹੈ, ਜੋ 21 ਦਸੰਬਰ ਤੋਂ ਸ਼ੁਰੂ ਹੁੰਦਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
'ਚਿੱਲਾ-ਏ-ਕਲਾਂ' ਦੇ 40 ਦਿਨਾਂ ਦੀ ਮਿਆਦ ਦੌਰਾਨ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਅਤੇ ਤਾਪਮਾਨ ਕਾਫ਼ੀ ਘੱਟ ਗਿਆ ਹੈ। 'ਚਿੱਲਾ-ਏ-ਕਲਾਂ' ਅਗਲੇ ਸਾਲ 30 ਜਨਵਰੀ ਨੂੰ ਖ਼ਤਮ ਹੋ ਜਾਵੇਗਾ ਪਰ ਸੀਤ ਲਹਿਰ ਜਾਰੀ ਰਹੇਗੀ। 40 ਦਿਨਾਂ ਤੋਂ ਬਾਅਦ 20 ਦਿਨਾਂ ਦਾ 'ਚਿੱਲਾ-ਏ-ਖੁਰਦ' ਅਤੇ 10 ਦਿਨਾਂ ਦਾ 'ਚਿੱਲਾ-ਏ-ਬੱਚਾ' ਹੋਵੇਗਾ, ਜਦੋਂ ਘਾਟੀ 'ਚ ਠੰਡ ਹੌਲੀ-ਹੌਲੀ ਘੱਟ ਜਾਵੇਗੀ।
ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਮਨਮੋਹਨ ਸਿੰਘ ਨੇ ਸਾਲ 1991 ਦੇ ਇਤਿਹਾਸਕ ਕੇਂਦਰੀ ਬਜਟ ਦਾ ਕਿਵੇਂ ਕੀਤਾ ਬਚਾਅ
NEXT STORY