ਲਖਨਊ— ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਸਮੂਹ ਅਟਕਲਾਂ ਅਤੇ ਅਨੁਮਾਨਾਂ 'ਤੇ ਰੋਕ ਲਾਉਂਦਿਆਂ ਸੋਮਵਾਰ ਇਹ ਗੱਲ ਸਪੱਸ਼ਟ ਕੀਤੀ ਕਿ ਉਹ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ। ਇਥੇ ਲੋਹੀਆ ਟਰੱਸਟ ਦਫਤਰ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਮਾਜਵਾਦੀ ਵਿਚਾਰਧਾਰਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਪਾ ਨਾਲ ਜੁੜਨ ਅਤੇ ਉਸ ਨੂੰ ਮਜ਼ਬੂਤ ਕਰਨ।
ਮੁਲਾਇਮ ਦੇ ਇਸ ਬਿਆਨ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਦੇ ਪੁੱਤਰ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਕਿਹਾ ਕਿ ''ਨੇਤਾ ਜੀ ਜ਼ਿੰਦਾਬਾਦ, ਸਮਾਜਵਾਦੀ ਪਾਰਟੀ ਜ਼ਿੰਦਾਬਾਦ''। ਮੁਲਾਇਮ ਦਾ ਉਕਤ ਬਿਆਨ ਸਪਾ ਮੁਖੀ ਅਖਿਲੇਸ਼ ਯਾਦਵ ਦੇ ਵਿਰੋਧੀ ਸ਼ਿਵਪਾਲ ਧੜੇ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ। ਅਖਿਲੇਸ਼ ਦਾ ਦਬਦਬਾ ਕਾਇਮ ਹੋਣ ਪਿੱਛੋਂ ਸਪਾ 'ਚੋਂ ਅਲੱਗ-ਥਲੱਗ ਕੀਤੇ ਗਏ ਸ਼ਿਵਪਾਲ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਅਗਵਾਈ 'ਚ ਸਮਾਜਵਾਦੀ ਸੈਕੂਲਰ ਮੋਰਚੇ ਦੇ ਗਠਨ ਦਾ ਇਰਾਦਾ ਪ੍ਰਗਟ ਕਰ ਚੁੱਕੇ ਹਨ।
ਮੁਲਾਇਮ ਵਲੋਂ ਸੋਮਵਾਰ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਅਜਿਹੇ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਉਹ ਕਿਸੇ ਨਵੀਂ ਪਾਰਟੀ ਨੂੰ ਬਣਾਉਣ ਦਾ ਐਲਾਨ ਕਰ ਸਕਦੇ ਹਨ ਪਰ ਉਨ੍ਹਾਂ ਇੰਝ ਨਹੀਂ ਕੀਤਾ। ਉਨ੍ਹਾਂ ਦੇ ਕੋਲ ਬੈਠੇ ਸੀਨੀਅਰ ਨੇਤਾ ਸ਼ਾਰਦਾ ਪ੍ਰਤਾਪ ਸ਼ੁਕਲ ਨੇ ਉਨ੍ਹਾਂ ਨੂੰ ਇਕ ਪੰਨਾ ਪੜ੍ਹਨ ਲਈ ਫੜਾਇਆ ਪਰ ਮੁਲਾਇਮ ਸਿੰਘ ਨੇ ਉਸ ਨੂੰ ਇਕ ਪਾਸੇ ਰਖ ਦਿੱਤਾ ਅਤੇ ਕਿਹਾ ਕਿ ਇਸ ਨੂੰ ਬਾਅਦ ਵਿਚ ਪੜ੍ਹਾਂਗਾ।
ਜਾਗਰੂਕਤਾ ਨਾਲ ਦਿਮਾਗੀ ਦੌਰੇ ਤੋਂ ਬਚਿਆ ਜਾ ਸਕਦੈ
NEXT STORY