ਰਾਂਚੀ- ਵਿਦਿਆਰਥੀਆਂ ਦਾ ਹੁਣ ਸਕੂਲ ਜਾਣਾ ਆਸਾਨ ਹੋ ਜਾਵੇਗਾ। ਸਰਕਾਰ ਨੇ 8ਵੀਂ ਜਮਾਤ ਦੇ ਕਰੀਬ 5 ਲੱਖ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸਾਈਕਲ ਉਪਲੱਬਧ ਕਰਵਾਏਗੀ, ਜਿਸ ਤੋਂ ਵਿਦਿਆਰਥੀਆਂ ਨੂੰ ਸਕੂਲ ਜਾਣ ਵਿਚ ਆਸਾਨੀ ਹੋਵੇਗੀ। ਇਹ ਫ਼ੈਸਲਾ ਝਾਰਖੰਡ ਦੇ ਹੇਮੰਤ ਸੋਰੇਨ ਸਰਕਾਰ ਨੇ ਲਿਆ ਹੈ।
ਇਹ ਵੀ ਪੜ੍ਹੋ- ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ
ਜਾਣਕਾਰੀ ਅਨੁਸਾਰ ਇਹ ਸਾਈਕਲ ਅਪ੍ਰੈਲ 2025 ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਦਿੱਤੇ ਜਾਣਗੇ, ਤਾਂ ਜੋ ਬੱਚੇ ਸਾਈਕਲ ਰਾਹੀਂ ਸਕੂਲ ਜਾ ਸਕਣ। ਅਨੁਸੂਚਿਤ ਜਨਜਾਤੀ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਨੇ ਵੀ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਭਾਗ ਨੇ ਸਾਈਕਲ ਵੰਡਣ ਦੀ ਤਜਵੀਜ਼ ਤਿਆਰ ਕਰਕੇ ਭੇਜ ਦਿੱਤੀ ਹੈ। ਫਰਵਰੀ ਅਤੇ ਮਾਰਚ ਵਿੱਚ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਈ 2025 ਤੋਂ ਸਾਈਕਲ ਵੰਡਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜੇਕਰ ਟੈਂਡਰ ਪ੍ਰਕਿਰਿਆ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਸਰਕਾਰ ਸਾਈਕਲ ਖਰੀਦਣ ਲਈ ਰਾਸ਼ੀ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਸਕਦੀ ਹੈ।
ਇਹ ਵੀ ਪੜ੍ਹੋ- 19 ਜਨਵਰੀ ਤੱਕ ਛੁੱਟੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ
ਦੱਸ ਦੇਈਏ ਕਿ ਝਾਰਖੰਡ ਵਿਚ ਤਿੰਨ ਸਾਲਾਂ ਤੋਂ ਸਾਈਕਲ ਨਹੀਂ ਵੰਡੇ ਗਏ ਸਨ। ਇਸ ਕਾਰਨ ਸਰਕਾਰ ਨੇ 15 ਲੱਖ ਵਿਦਿਆਰਥੀਆਂ ਵਿਚ ਤਿੰਨ ਸਾਲਾਂ ਲਈ ਇਸ ਲਈ ਰਾਸ਼ੀ ਵੰਡ ਦਿੱਤੀ ਸੀ। ਇਹ ਰਾਸ਼ੀ 2024 ਵਿਚ 9ਵੀਂ, 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਵੰਡੀ ਗਈ ਸੀ। ਸਾਈਕਲਾਂ ਦੀ ਇਹ ਰਾਸ਼ੀ 2020-21, 2021-22 ਅਤੇ 2022-23 ਲਈ ਵਿਦਿਆਰਥੀਆਂ ਨੂੰ ਦਿੱਤੀ ਗਈ। ਦੱਸ ਦੇਈਏ ਕਿ ਸਾਈਕਲਾਂ ਦੀ ਵੰਡ ਲਈ ਕਈ ਵਾਰ ਟੈਂਡਰ ਕੱਢੇ ਗਏ ਸਨ ਪਰ ਉਕਤ ਕੰਪਨੀ ਵੱਲੋਂ ਵਾਰ-ਵਾਰ ਟੈਂਡਰ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਸਾਈਕਲਾਂ ਦੀ ਸਪਲਾਈ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕੀ।
ਇਹ ਵੀ ਪੜ੍ਹੋ- Weather Update: ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, 16-17 ਜਨਵਰੀ ਨੂੰ ਮੀਂਹ ਦਾ ਅਲਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
19 ਜਨਵਰੀ ਤਕ ਛੁੱਟੀਆਂ ਦਾ ਐਲਾਨ, ਸਕੂਲ-ਕਾਲਜ ਸਭ ਕੁਝ ਰਹੇਗਾ ਬੰਦ
NEXT STORY