ਹਰਿਦੁਆਰ- ਹਰਿਦੁਆਰ ਵਿਚ ਗੰਗਾ ਦਾ ਪਾਣੀ ਅਜੇ ਵੀ ਬਿਹਤਰ ਹੈ। ਇੱਥੇ ਆਰਾਮ ਨਾਲ ਆਸਥਾ ਦੀ ਚੁੱਭੀ ਲਗਾਈ ਜਾ ਸਕਦੀ ਹੈ। ਹਾਲ ਹੀ ਵਿਚ ਜਾਰੀ ਰਿਪੋਰਟ ਵਿਚ ਗੰਗਾ ਦੇ ਪਾਣੀ ਦੀ ਗੁਣਵੱਤਾ ਇਸ ਵਾਰ ਵੀ ‘ਬੀ’ ਸ਼੍ਰੇਣੀ ਵਿਚ ਆਈ ਹੈ। ਅਜਿਹਾ ਪਿਛਲੇ 5 ਸਾਲਾਂ ਤੋਂ ਚੱਲ ਰਿਹਾ ਹੈ।
ਹਰਿਦੁਆਰ ਵਿਚ ਗੰਗਾ ਜਲ ਦੀ ਜਾਂਚ ਕਰਨ ਲਈ ਬਿੰਦੂ ਘਾਟ ਤੋਂ ਲੈ ਕੇ ਯੂ. ਪੀ. ਦੇ ਬਾਰਡਰ ਤੱਕ 8 ਥਾਵਾਂ ਦੀ ਪਛਾਣ ਕੀਤੀ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਅਕਤੂਬਰ ਮਹੀਨੇ ਹਰਿਦੁਆਰ ਵਿਚ ਲਏ ਗਏ ਗੰਗਾ ਦੇ ਪਾਣੀ ਦੀ ਗੁਣਵੱਤਾ ‘ਬੀ’ ਸ਼੍ਰੇਣੀ ਵਿਚ ਮਿਲੀ ਹੈ। ਇਸ ਸ਼੍ਰੇਣੀ ਦਾ ਪਾਣੀ ਨਹਾਉਣ ਲਈ ਢੁੱਕਵਾਂ ਹੁੰਦਾ ਹੈ।
ਗੰਗਾ ਦੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਦੀਆਂ ਦੇ ਪਾਣੀ ਨੂੰ 5 ਸ਼੍ਰੇਣੀਆਂ (ਏ, ਬੀ, ਸੀ, ਡੀ, ਈ) ਵਿਚ ਵੰਡਿਆ ਹੈ। ਪੈਰਾਮੀਟਰ ‘ਬੀ’ ਦੇ ਆਧਾਰ ’ਤੇ ਇਹ ਨਹਾਉਣ ਲਈ ਢੁੱਕਵਾਂ ਹੈ। ਪਾਣੀ ਕਿਸ ਸ਼੍ਰੇਣੀ ਵਿਚ ਰੱਖਿਆ ਜਾਵੇਗਾ, ਇਸ ਦਾ ਨਿਰਧਾਰਨ 4 ਪੈਰਾਮੀਟਰਾਂ ਦੇ ਆਧਾਰ ’ਤੇ ਕੀਤਾ ਗਿਆ ਹੈ, ਜਿਸ ਵਿਚ ਪੀ. ਐੱਚ. ਪੱਧਰ, ਡਿਸਾਲਵਡ ਆਕਸੀਜਨ, ਬਾਇਓਲਾਜੀਕਲ ਆਕਸੀਜਨ ਦੀ ਮੰਗ ਅਤੇ ਕੁੱਲ ਕੋਲੀਫਾਰਮ ਬੈਕਟੀਰੀਆ ਸ਼ਾਮਲ ਹਨ।
ਖੇਤਰੀ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਹਿਣਾ ਕਿ ਹਰਿਦੁਆਰ ਵਿਚ ਗੰਗਾ ਦਾ ਪਾਣੀ ਪੀਣ ਲਾਇਕ ਨਹੀਂ ਹੈ, ਗਲਤ ਹੈ। ਸਾਡੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਗੰਗਾ ਦਾ ਪਾਣੀ ਯੂ. ਪੀ. ਦੇ ਬਾਰਡਰ ਤੱਕ ‘ਬੀ’ ਸ਼੍ਰੇਣੀ ਵਿਚ ਰਹੇ। ਕੇਂਦਰੀ ਏਜੰਸੀ ਦੇ ਮਾਪਦੰਡਾਂ ਅਨੁਸਾਰ ਗੰਗਾ ਦੇ ਪਾਣੀ ਦੀ ਗੁਣਵੱਤਾ ਨੂੰ ‘ਬੀ’ ਸ਼੍ਰੇਣੀ ਵਿਚ ਰੱਖਿਆ ਜਾ ਰਿਹਾ ਹੈ।
ਸਾਲ 2018 ਤੋਂ ਪਹਿਲਾਂ ਇੱਥੋਂ ਗੰਗਾ ਦੀ ਹਾਲਤ ‘ਸੀ’ ਸ਼੍ਰੇਣੀ ਵਿਚ ਆਉਂਦੀ ਸੀ ਪਰ ਜਦੋਂ ਤੋਂ ਇੱਥੇ ਗੰਗਾ ਨੂੰ ਸਾਫ਼-ਸੁਥਰਾ ਬਣਾਉਣ ਲਈ ਮੁਹਿੰਮਾਂ ਚਲਾਈਆਂ ਗਈਆਂ, ਸੀਵਰੇਜ ਟਰੀਟਮੈਂਟ ਪਲਾਂਟ ਨੂੰ ਅਪਗ੍ਰੇਡ ਕਰਨ ਤੋਂ ਇਲਾਵਾ ਹੋਰ ਕੰਮ ਕੀਤੇ ਗਏ, ਉਦੋਂ ਤੋਂ ਹੀ ਗੰਗਾ ਦੀ ਗੁਣਵੱਤਾ ਬਰਕਰਾਰ ਰੱਖਣ ਵਿਚ ਵੱਡੀ ਸਫਲਤਾ ਮਿਲੀ ਹੈ।
ਗਲੇ ’ਚ ਗੇਂਦ ਫਸਣ ਨਾਲ ਮਾਸੂਮ ਦੀ ਮੌਤ
NEXT STORY