ਜੰਮੂ— ਕਸ਼ਮੀਰ 'ਚ ਫੌਜ ਵੱਲੋਂ ਚਲਾਇਆ ਗਿਆ ਆਪਰੇਸ਼ਨ ਆਲਆਉਟ ਹੁਣ ਅੱਤਵਾਦੀਆ ਲਈ ਕਾਲ ਬਣ ਗਿਆ ਹੈ। ਇਸ ਆਪਰੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਇਕ-ਇਕ ਅੱਤਵਾਦੀਆਂ ਨੂੰ ਲੱਭ ਕੇ ਸਾਫ ਕਰਨ ਦਾ ਸਿਲਸਿਲਾ ਜਾਰੀ ਹੋ ਗਿਆ ਹੈ। ਜੁਲਾਈ, 2016 'ਚ ਜਦੋਂ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਹੋਈ ਸੀ ਤਾਂ ਘਾਟੀ ਦੀ ਸਥਿਤੀ ਇਕਦਮ ਬੇਕਾਬੂ ਹੋ ਗਈ ਸੀ। ਜਨਵਰੀ, 2017 'ਚ ਫੌਜ ਨੇ ਇਨ੍ਹਾਂ ਹਾਲਾਤਾਂ ਨੂੰ ਸੁਧਾਰਨ ਲਈ ਅੱਤਵਾਦੀਆਂ ਖਿਲਾਫ ਅਤੇ ਆਕਰਮਣਸ਼ੀਲ ਹੋਣ ਦਾ ਫੈਸਲਾ ਲਿਆ। ਇਸ ਆਪਰੇਸ਼ਨ ਰਾਹੀਂ ਤੋਂ ਫੌਜ ਨੇ ਸਬਜਾਰ, ਬਸ਼ੀਰ ਲਸ਼ਕਰੀ, ਅਬੁ ਦੁਜਾਨਾ ਵਰਗੇ ਖਤਰਨਾਕ ਅੱਤਵਾਦੀਆਂ ਨੂੰ ਮਾਰ ਗਿਰਾਇਆ।
ਇਸ ਸਾਲ 137 ਅੱਤਵਾਦੀ ਮਾਰੇ
38 ਲਸ਼ਕਰ
37 ਹਿਜ਼ਬੁਲ
07 ਜੇ. ਏ. ਐੈੱਮ.
55 ਹੋਰ
ਮਾਰੇ ਗਏ ਅੱਤਵਾਦੀਆਂ 'ਚ 88 ਵਿਦੇਸ਼ੀ ਅਤੇ 17 ਮੋਸਟਵਾਟੇਂਡ ਸਨ
ਘਾਟੀ 'ਚ ਅਜੇ ਵੀ 150 ਤੋਂ ਵਧ ਹਨ ਅੱਤਵਾਦੀ
ਫੌਜ ਵੱਲੋਂ ਚਲਾਇਆ ਗਿਆ ਇਹ ਆਪਰੇਸ਼ਨ ਬਹੁਤ ਖਾਸ ਹੈ। ਇਹ ਯੋਜਨਾ ਅਤੇ ਇੰਟੈਲੀਜੈਂਸ 'ਤੇ ਅਧਾਰਿਤ ਹੈ। ਇੰਟੈਲੀਜੇਂਸ ਬਿਊਰੋ ਦੀ ਮੰਨੀਏ ਤਾਂ ਘਾਟੀ 'ਚ ਹੁਣ ਵੀ 150 ਅੱਤਵਾਦੀ ਮੌਜ਼ੂਦ ਹਨ।
ਸਰਵੇ ਤੋਂ ਬਾਅਦ ਸ਼ੁਰੂ ਹੋਇਆ ਅਪਰੇਸ਼ਨ
ਇਸ ਅਪਰੇਸ਼ਨ ਦੇ ਤਹਿਤ ਇੰਟੈਲੀਜੈਂਸ ਏਸੰਜੀਆਂ ਨੇ ਇਕ ਸੀਕ੍ਰੇਟ ਘਾਟੀ ਤੋਂ ਵੱਖ-ਵੱਖ ਜ਼ਿਲੇ 'ਚ ਸਰਵੇ ਕੀਤਾ। ਇਸ ਸਰਵੇ ਤਹਿਤ ਅੱਤਵਾਦੀਆਂ ਦੀ ਲੁੱਕਣ ਵਾਲੀ ਜਗ੍ਹਾ ਦਾ ਪਤਾ ਲਗਾਇਆ ਗਿਆ।
ਸਾਲ 2012-37
ਸਾਲ 2013-43
ਸਾਲ 2014-51
ਸਾਲ 2015-51
ਸਾਲ 2016-77
ਅੱਤਵਾਦੀ ਹਨ ਫੌਜ ਦੀ ਹਿੱਟ ਲਿਸਟ 'ਚ
ਫੌਜ ਵੱਲੋਂ 18 ਮਈ ਨੂੰ ਅੱਤਵਾਦੀਆਂ ਦੀ ਇਕ ਲਿਸਟ ਜਾਰੀ ਕੀਤੀ ਗਈ ਸੀ। ਜਿਸ 'ਚ 258 ਅੱਤਵਾਦੀ ਸ਼ਾਮਲ ਸਨ। ਇਨ੍ਹਾਂ ਅੱਤਵਾਦੀਆਂ 'ਚ ਅਲਤਾਫ ਡਾਰ, ਜਾਕਿਰ ਮੂਸਾ, ਅਬੁ ਹਮਾਸ, ਰਿਆਜ ਨਾਇਕੂ, ਸ਼ੌਕਤ ਟਾਕ, ਵਸੀਮ ਅਹਿਮਦ ਵਰਗੇ ਨਾਮ ਸ਼ਾਮਲ ਹਨ। ਦੁਜਾਨਾ ਅਤੇ ਲਸ਼ਕਰੀ ਤੋਂ ਬਾਅਦ ਹੁਣ ਇਸ ਸਮੇਂ ਹਿਜ਼ਬੁਲ ਕਮਾਂਡਰ ਰਿਆਜ਼ ਨਾਇਕੂ ਅਤੇ ਹਾਲ ਹੀ 'ਚ ਅਲਕਾਇਦਾ ਦਾ ਕਸ਼ਮੀਰ ਕਮਾਂਡਰ ਜਾਕਿਰ ਮੂਸਾ ਘਾਟੀ ਦੇ ਸਭ ਤੋਂ ਸਰਗਰਮ ਅੱਤਵਾਦੀ ਹਨ। ਮੂਸਾ ਪਹਿਲਾਂ ਹਿਜ਼ਬੁਲ ਦਾ ਹੀ ਹਿੱਸਾ ਸੀ ਅਤੇ ਉਸ ਨੇ ਮਈ 'ਚ ਵੀਡੀਓ ਜਾਰੀ ਕਰਕੇ ਵੱਖਵਾਦੀਆਂ ਨੇਤਾਵਾਂ ਦੀ ਹੱਤਿਆ ਨੂੰ ਲੈ ਕੇ ਬਿਆਨ ਦਿੱਤਾ ਸੀ। ਇਸ ਬਿਆਨ ਤੋਂ ਬਾਅਦ 'ਚ ਉਹ ਹਿਜ਼ਬੁਲ ਤੋਂ ਵੱਖ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਫੌਜ ਹੁਣ ਜਾਕਿਰ ਮੂਸਾ ਨੂੰ ਨਿਸ਼ਾਨਾ ਬਣਾ ਸਕਦੀ ਹੈ।
257 ਜਵਾਨ ਸ਼ਹੀਦ ਹੋਏ
17 ਜਵਾਨ ਸ਼ਹੀਦ ਹੋਏ 2012
61 - 2013 'ਚ
51 -2014
41- 2015
87- 2016
ਟੈਂਕਰ ਦੀ ਟੱਕਰ ਨਾਲ ਕਾਰ ਦੇ ਉਡੇ ਪਰਖੱਚੇ, ਪੰਜ ਲੋਕਾਂ ਦੀ ਮੌਤ
NEXT STORY