ਬੈਂਗਲੁਰੂ : ਮਸ਼ਹੂਰ ਕੰਨੜ ਅਤੇ ਤਾਮਿਲ ਫਿਲਮਾਂ ਦੀ ਅਦਾਕਾਰਾ ਰਾਣਿਆ ਰਾਓ ਨੂੰ ਸੋਨੇ ਦੀ ਤਸਕਰੀ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਰਾਣਿਆ ਕਥਿਤ ਤੌਰ 'ਤੇ ਸੋਨੇ ਨੂੰ ਆਪਣੇ ਸਰੀਰ, ਪੱਟਾਂ ਅਤੇ ਲੱਕ 'ਤੇ ਟੇਪ ਲਗਾ ਕੇ ਅਤੇ ਆਪਣੇ ਕੱਪੜਿਆਂ ਤੇ ਜੈਕਟਾਂ ਦੇ ਅੰਦਰ ਲੁਕਾ ਕੇ ਤਸਕਰੀ ਕਰਦੀ ਸੀ।
ਜਾਣਕਾਰੀ ਮੁਤਾਬਕ, ਉਹ ਪਿਛਲੇ ਸਾਲ 30 ਵਾਰ ਦੁਬਈ ਗਈ ਸੀ ਅਤੇ ਹਰ ਵਾਰ ਉਥੋਂ ਕਈ ਕਿੱਲੋ ਸੋਨਾ ਵਾਪਸ ਲਿਆਉਂਦੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਸਕਰੀ ਕੀਤੇ ਸੋਨੇ ਲਈ ਪ੍ਰਤੀ ਕਿੱਲੋ 1 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਉਸ ਨੇ ਹਰ ਯਾਤਰਾ 'ਚ 12 ਤੋਂ 13 ਲੱਖ ਰੁਪਏ ਕਮਾਏ। ਇਸ ਲਈ ਉਸ ਨੇ ਇੱਕ ਮੋਡੀਫਾਈਡ ਜੈਕਟ ਅਤੇ ਗੁੱਟ ਬੈਲਟ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਮੁੰਬਈ 'ਚ ਇੱਥੇ ਖੁੱਲ੍ਹੇਗਾ Tesla ਦਾ ਪਹਿਲਾ ਸ਼ੋਅਰੂਮ, ਕੰਪਨੀ ਹਰ ਮਹੀਨੇ ਚੁਕਾਏਗੀ 35 ਲੱਖ ਰੁਪਏ ਦਾ ਕਿਰਾਇਆ
ਏਅਰਪੋਰਟ 'ਤੇ ਤਾਇਨਾਤ ਕਾਂਸਟੇਬਲ ਨੇ ਕੀਤੀ ਮਦਦ ਦੀ ਕੋਸ਼ਿਸ਼
ਜਾਂਚ ਤੋਂ ਪਤਾ ਲੱਗਾ ਹੈ ਕਿ ਬੈਂਗਲੁਰੂ ਏਅਰਪੋਰਟ 'ਤੇ ਤਾਇਨਾਤ ਇੱਕ ਕਾਂਸਟੇਬਲ ਬਸਵਰਾਜ ਨੇ ਰਾਣਿਆ ਰਾਓ ਦੀ ਮਦਦ ਕੀਤੀ ਸੀ। ਜਦੋਂ ਅਧਿਕਾਰੀਆਂ ਨੇ ਜਾਂਚ ਕਰਨੀ ਚਾਹੀ ਤਾਂ ਬਸਵਰਾਜ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ, ''ਕੀ ਤੁਸੀਂ ਜਾਣਦੇ ਹੋ ਇਹ ਕੌਣ ਹਨ? ਉਹ ਡੀਜੀਪੀ ਰਾਮਚੰਦਰ ਰਾਓ ਦੀ ਬੇਟੀ ਹੈ। ਇਸ ਦੇ ਬਾਵਜੂਦ ਡੀਆਰਆਈ ਅਧਿਕਾਰੀਆਂ ਨੇ ਉਨ੍ਹਾਂ ਦੀ ਤਲਾਸ਼ੀ ਲਈ ਅਤੇ ਤਸਕਰੀ ਦਾ ਪਰਦਾਫਾਸ਼ ਕੀਤਾ। ਇੱਕ ਵੱਡੇ ਤਸਕਰੀ ਨੈਟਵਰਕ ਦੇ ਸ਼ੱਕ ਕਾਰਨ ਅਧਿਕਾਰੀ ਹੁਣ ਸਿਆਸਤਦਾਨਾਂ, ਕਾਰੋਬਾਰੀਆਂ ਅਤੇ ਪੁਲਸ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਕਰ ਰਹੇ ਹਨ।
15 ਦਿਨਾਂ 'ਚ 4 ਵਾਰ ਗਈ ਸੀ ਦੁਬਈ
ਤਿੰਨ ਮਹੀਨੇ ਪਹਿਲਾਂ ਰਾਣਿਆ ਰਾਓ ਨੇ ਤਾਜ ਵੈਸਟ ਐਂਡ ਵਿੱਚ ਸ਼ਾਨਦਾਰ ਵਿਆਹ ਕੀਤਾ ਸੀ, ਜਿਸ ਵਿੱਚ ਉਸ ਦਾ ਵਿਆਹ ਮਸ਼ਹੂਰ ਆਰਕੀਟੈਕਟ ਜਿਤਿਨ ਹੁਕੇਰੀ ਨਾਲ ਹੋਇਆ ਸੀ। ਉਹ ਪਿਛਲੇ 15 ਦਿਨਾਂ ਵਿੱਚ 4 ਵਾਰ ਦੁਬਈ ਗਈ, ਭਾਵੇਂ ਕਿ ਉਸ ਦਾ ਉੱਥੇ ਕੋਈ ਕਾਰੋਬਾਰ ਨਹੀਂ ਹੈ। ਹਾਲ ਹੀ 'ਚ ਉਸ ਨੇ ਲਵੇਲ ਰੋਡ 'ਤੇ ਨਵਾਂ ਫਲੈਟ ਲਿਆ ਹੈ, ਜਿਸ ਕਾਰਨ ਉਸ ਦੀ ਜੀਵਨ ਸ਼ੈਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਇਹ ਮਹਿਜ਼ ਇਕੱਲਾ ਮਾਮਲਾ ਹੈ ਜਾਂ ਇਸ ਦੇ ਪਿੱਛੇ ਕੋਈ ਵੱਡਾ ਤਸਕਰੀ ਨੈੱਟਵਰਕ ਹੈ।
ਕੀ ਹੈ ਪੂਰਾ ਮਾਮਲਾ?
ਅਦਾਕਾਰਾ ਰਾਣਿਆ ਰਾਓ ਐਤਵਾਰ ਸ਼ਾਮ ਨੂੰ ਦੁਬਈ ਤੋਂ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ। ਉਸ ਨੇ 15 ਦਿਨਾਂ ਦੇ ਅੰਦਰ ਦੁਬਈ ਦੇ ਚਾਰ ਦੌਰੇ ਕੀਤੇ, ਜਿਸ ਨੇ ਸ਼ੱਕ ਪੈਦਾ ਕੀਤਾ। ਇੱਥੇ ਬਾਸਵਰਾਜ ਨਾਂ ਦਾ ਇੱਕ ਪੁਲਸ ਕਾਂਸਟੇਬਲ ਪਹਿਲਾਂ ਹੀ ਹਵਾਈ ਅੱਡੇ 'ਤੇ ਉਸਦੀ ਮਦਦ ਲਈ ਤਿਆਰ ਸੀ। ਉਸ ਦੀ ਮਦਦ ਨਾਲ ਅਦਾਕਾਰਾ ਨੇ ਸੁਰੱਖਿਆ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਡੀਆਰਆਈ ਦੀ ਟੀਮ ਪਹਿਲਾਂ ਹੀ ਉਸ 'ਤੇ ਨਜ਼ਰ ਰੱਖ ਰਹੀ ਸੀ, ਜਿਸ ਨੇ ਉਸ ਨੂੰ ਰੋਕ ਕੇ ਸੋਨੇ ਦੀ ਖੇਪ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਦੀ ਜੈਕਟ ਵਿੱਚ ਛੁਪਾਇਆ ਹੋਇਆ 14.2 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਬਰਾਮਦ ਕੀਤਾ, ਜਿਸ ਦੀ ਅੰਦਾਜ਼ਨ ਬਾਜ਼ਾਰੀ ਕੀਮਤ 12.56 ਕਰੋੜ ਰੁਪਏ ਬਣਦੀ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਹੋਰ ਪੁੱਛਗਿੱਛ ਲਈ ਨਗਾਵਾੜਾ ਸਥਿਤ ਡੀਆਰਆਈ ਦਫਤਰ ਲਿਜਾਇਆ ਗਿਆ।
ਇਹ ਵੀ ਪੜ੍ਹੋ : EPFO: ਕੀ ਜ਼ਿਆਦਾ ਪੈਨਸ਼ਨ ਪਾਉਣ ਦੀ ਉਮੀਦ ਹੋਵੇਗੀ ਖ਼ਤਮ? 5 ਲੱਖ ਲੋਕਾਂ ਨੂੰ ਲੱਗ ਸਕਦਾ ਹੈ ਝਟਕਾ
ਕੌਣ ਹੈ ਅਦਾਕਾਰਾ ਰਾਣਿਆ ਰਾਓ?
ਅਦਾਕਾਰਾ ਰਾਣਿਆ ਰਾਓ, ਜੋ ਕਿ ਕਰਨਾਟਕ ਰਾਜ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਆਈਪੀਐੱਸ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ, ਅਕਸਰ ਦੁਬਈ ਜਾਂਦੀ ਸੀ। ਅਧਿਕਾਰੀਆਂ ਨੂੰ ਉਸ ਦੇ ਦੁਬਈ ਦੇ ਅਕਸਰ ਆਉਣ 'ਤੇ ਸ਼ੱਕ ਸੀ, ਖਾਸ ਕਰਕੇ ਜਦੋਂ ਉਸ ਦਾ ਦੁਬਈ ਵਿਚ ਕੋਈ ਕਾਰੋਬਾਰ ਜਾਂ ਕੋਈ ਰਿਸ਼ਤੇਦਾਰ ਨਹੀਂ ਸੀ। ਜਾਂਚ 'ਚ ਸਾਹਮਣੇ ਆਇਆ ਕਿ ਉਹ ਏਅਰਪੋਰਟ 'ਤੇ ਸੁਰੱਖਿਆ ਜਾਂਚ ਤੋਂ ਬਚਣ ਲਈ ਪੁਲਸ ਸੁਰੱਖਿਆ ਦੀ ਮਦਦ ਲੈਂਦੀ ਸੀ। ਪੁੱਛਗਿੱਛ ਦੌਰਾਨ ਰਾਣਿਆ ਨੇ ਦਾਅਵਾ ਕੀਤਾ ਕਿ ਉਸ ਨੂੰ ਸੋਨੇ ਦੀ ਤਸਕਰੀ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਾਂਸਟੇਬਲ ਬਸਵਰਾਜ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਉਸਦੀ ਗ੍ਰਿਫਤਾਰੀ ਤੋਂ ਬਾਅਦ ਅਧਿਕਾਰੀਆਂ ਨੇ 4 ਮਾਰਚ ਨੂੰ ਉਸਦੀ ਰਿਹਾਇਸ਼ 'ਤੇ ਛਾਪਾ ਮਾਰਿਆ। ਇੱਥੋਂ 2.67 ਕਰੋੜ ਰੁਪਏ ਦੀ ਨਕਦੀ ਅਤੇ 2.06 ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝੋਲਾਛਾਪ ਡਾਕਟਰਾਂ ਦੀ ਲਾਪਰਵਾਹੀ ਨਾਲ 2 ਬੱਚੀਆਂ ਦੀ ਮੌਤ
NEXT STORY