ਨੈਸ਼ਨਲ ਡੈਸਕ- ਸਾਗਰ 'ਚ ਵਿਆਹ ਦੌਰਾਨ ਲਾੜੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਇਸ ਅਚਾਨਕ ਵਾਪਰੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਲਾੜਾ-ਲਾੜੀ ਸੱਤ ਫੇਰੇ ਲੈ ਰਹੇ ਸਨ। ਫੇਰੇ ਲੈਂਦੇ ਸਮੇਂ ਲਾੜੇ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਅਤੇ ਉਹ ਮੰਡਪ 'ਚ ਡਿੱਗ ਪਿਆ। ਇਸ ਤੋਂ ਬਾਅਦ ਉਥੇ ਮੌਜੂਦ ਰਿਸ਼ਤੇਦਾਰਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਨਾ ਉਠਿਆ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਈ.ਸੀ.ਜੀ. ਅਤੇ ਹੋਰ ਟੈਸਟਾਂ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ- ਆਪਣੇ ਜੱਦੀ ਪਿੰਡ ਪੁੱਜੇ ਗਾਇਕ ਹਰਭਜਨ ਮਾਨ
ਦੱਸ ਦੇਈਏ ਕਿ ਸ਼ਹਿਰ ਦੇ ਤਿਲੀ ਵਾਰਡ ਸਥਿਤ ਕੈਲਾਸ਼ ਮਾਨਸਰੋਵਰ ਹੋਟਲ ‘ਚ ਹਰਸ਼ਿਤ ਪਾਂਡੇ ਦੇ ਵਿਆਹ ਦਾ ਆਯੋਜਨ ਕੀਤਾ ਜਾ ਰਿਹਾ ਸੀ, ਜਿਸ ‘ਚ ਘੋੜਾ-ਗੱਡੀ, ਬੈਂਡ, ਡੀਜੇ ਅਤੇ ਸ਼ਾਨਦਾਰ ਰੋਸ਼ਨੀ ਨਾਲ ਬਾਰਾਤ ਕੱਢੀ ਗਈ। ਹਰ ਕੋਈ ਬਹੁਤ ਖੁਸ਼ ਸੀ, ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਦੋਸਤ ਖੂਬ ਨੱਚਦੇ ਰਹੇ, ਇਸ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਲਾੜੇ ਨੇ ਲਾੜੀ ਨੂੰ ਮਾਲਾ ਪਹਿਨਾਈ ਅਤੇ ਲਾੜੀ ਨੇ ਉਸ ਨੂੰ ਆਪਣਾ ਜੀਵਨ ਸਾਥੀ ਚੁਣਿਆ। ਇਸ ਤੋਂ ਬਾਅਦ ਲਾੜਾ-ਲਾੜੀ ਕਰੀਬ 2-3 ਘੰਟੇ ਤੱਕ ਫੋਟੋ ਸੈਸ਼ਨ ਕਰਦੇ ਰਹੇ, ਰਾਤ ਦਾ ਖਾਣਾ ਖਾ ਕੇ ਕੁਝ ਸਮਾਂ ਆਰਾਮ ਕੀਤਾ, ਸਵੇਰੇ ਕਰੀਬ 6 ਵਜੇ ਸੱਤ ਫੇਰੇ ਲੈਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ-Saif ਹਮਲੇ 'ਚ ਫੜੇ ਗਏ ਦੋਸ਼ੀ ਨੂੰ ਲੈ ਕੇ ਪੁਲਸ ਨੇ ਦਿੱਤਾ ਵੱਡਾ ਬਿਆਨ
ਹਰ ਕੋਈ ਹੈਰਾਨ
ਸੱਤ ਵਾਅਦੇ ਅਤੇ ਸੱਤ ਜਨਮ ਇਕੱਠੇ ਪੂਰੇ ਕਰਨ ਲਈ ਸੱਤ ਫੇਰੇ ਸ਼ੁਰੂ ਹੋ ਗਏ ਪਰ ਇਸ ਤੋਂ ਪਹਿਲਾਂ ਕਿ ਇਹ ਫੇਰੇ ਪੂਰਾ ਹੁੰਦੇ, ਅਚਾਨਕ ਲਾੜੇ ਨਾਲ ਇਹ ਘਟਨਾ ਵਾਪਰ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲਾੜੀ ‘ਤੇ ਹਰਸ਼ਿਤ ਪਾਂਡੇ ਦਾ ਪਰਿਵਾਰ ਮੂਲ ਰੂਪ ਤੋਂ ਜੈਸੀਨਗਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਸਾਗਰ ਸ਼ਹਿਰ ਦੇ ਪਰਕੋਟਾ ‘ਚ ਆਪਣਾ ਘਰ ਸੰਭਾਲ ਰਹੇ ਸਨ। ਲਾੜੇ ਹਰਸ਼ਿਤ ਪਾਂਡੇ ਦਾ ਆਪਣਾ ਮੈਡੀਕਲ ਸੀ, ਜੋ ਗੋਪਾਲਗੰਜ ‘ਚ ਓਮ ਮੈਡੀਕਲ ਦੇ ਨਾਂ ਨਾਲ ਚੱਲ ਰਿਹਾ ਸੀ।ਉਸ ਦਾ ਪਰਿਵਾਰ ਜੈਸੀਨਗਰ ਦਾ ਰਹਿਣ ਵਾਲਾ ਹੈ ਅਤੇ ਹਰਸ਼ਿਤ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਗਿਆ ਸੀ। ਹਸਪਤਾਲ ‘ਚ ਡਾਕਟਰਾਂ ਵੱਲੋਂ ਲਾੜੇ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ ਗੋਪਾਲਗੰਜ ਪੁਲਸ ਨੇ ਪੰਚਨਾਮਾ ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਅਤੇ ਮਾਮਲੇ ਦੀ ਜਾਂਚ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
26 ਜਨਵਰੀ ਕਾਰਨ ਤੀਜੇ ਐਤਵਾਰ ਨੂੰ ਹੋਈ 'ਮਨ ਕੀ ਬਾਤ, PM ਮੋਦੀ ਨੇ ਸੰਵਿਧਾਨ ਦਾ ਕੀਤਾ ਜ਼ਿਕਰ
NEXT STORY