ਨਵੀਂ ਦਿੱਲੀ— ਅਫ਼ਗਾਨਿਸਤਾਨ ਵਿਚ ਹਥਿਆਰ ਦੇ ਜ਼ੋਰ ’ਤੇ ਸੱਤਾ ’ਚ ਆਏ ਤਾਲਿਬਾਨ ਦੀ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਣਾ ਮੁਸਲਿਮ ਨੌਜਵਾਨਾਂ ਨੂੰ ਉਲਝਾਉਣਾ ਹੈ। ਇਹ ਪੂਰੀ ਤਰ੍ਹਾਂ ਨਾਲ ਸੱਤਾ ਦੀ ਲੜਾਈ ਹੈ, ਨਾਲ ਹੀ ਤਾਲਿਬਾਨ ਦਾ ਸੂਫ਼ੀ ਨਾਲ ਕੋਈ ਸਬੰਧ ਨਹੀਂ ਹੈ। ਭਾਰਤ ਦੇ ਸਭ ਤੋਂ ਵੱਡੇ ਮੁਸਲਿਮ ਵਿਦਿਆਰਥੀ ਸੰਗਠਨ ਮੁਸਲਿਮ ਸਟੂਡੈਂਟ ਆਰਗੇਨਾਈਜ਼ੇਸ਼ਨ (ਐੱਮ. ਐੱਸ. ਓ.) ਆਫ਼ ਇੰਡੀਆ ਵਲੋਂ ਇਕ ਵੇਬੀਨਾਰ ’ਚ ਇਹ ਗੱਲ ਸਾਹਮਣੇ ਆਈ ਹੈ।ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ’ਚ ਆਉਣ ਦੇ ਮੁੱਦੇ ’ਤੇ ਮੁਸਲਿਮ ਸਟੂਡੈਂਟ ਆਰਗੇਨਾਈਜ਼ੇਸ਼ਨ ਵਲੋਂ ਬੁਲਾਏ ਗਏ ਇਸ ਵੇਬੀਨਾਰ ਵਿਚ ਮੁੱਖ ਬੁਲਾਰੇ ਦੇ ਤੌਰ ’ਤੇ ਹਰੀਦੇਵ ਜੋਸ਼ੀ ਪੱਤਰਕਾਰ ਅਤੇ ਜਨਸੰਚਾਰ ਯੂਨੀਵਰਸਿਟੀ ਦੇ ਐਡਜੈਕਟ ਫੈਕਟੀ ਡਾ. ਅਖਲਾਕ ਉਸਮਾਨੀ ਅਤੇ ਟਾਈਮਜ਼ ਆਫ਼ ਇੰਡੀਆ ਦੇ ਪੱਤਰਕਾਰ ਮੋਇਨੁਦੀਦੀਨ ਅਹਿਮਦ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੇ ਸੰਚਾਲਨ ਐੱਮ. ਐੱਸ. ਓ. ਦੇ ਰਾਸ਼ਟਰੀ ਪ੍ਰਧਾਨ ਸ਼ੁਜਾਤ ਅਲੀ ਕਾਦਰੀ ਨੇ ਕੀਤਾ।
ਡਾ. ਉਸਮਾਨੀ ਨੇ ਕਿਹਾ ਕਿ ਭਾਰਤ ਵਿਚ ਇਕ ਬਹੁਤ ਵੱਡਾ ਭਰਮ ਪਾਇਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਦੀ ਵਿਚਾਰਧਾਰਾ ਅਹਲੇ ਸੁੰਨਤ ਹਨ, ਜਦਕਿ ਦੱਖਣੀ-ਏਸ਼ੀਆ ’ਚ ਅਹਲੇ ਸੁੰਨਤ ਦਾ ਅਰਥ ਸੂਫ਼ੀ ਹੁੰਦਾ ਹੈ। ਤਾਲਿਬਾਨ ਦੀ ਮੌਲਿਕ ਵਿਚਾਰਧਾਰਾ ਕੱਟੜ ਦੇਵਬੰਦੀਅਤ ਦੀ ਹੈ। ਡਾ. ਉਸਮਾਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਾਲਿਬਾਨ ਦੇ ਉਭਾਰ ਮਗਰੋਂ ਸੁੰਨੀ ਦੁਨੀਆ ਵਿਚ ਲੀਡਰਸ਼ਿਰ ਦਾ ਸੁਫ਼ਨਾ ਸਜਾਏ ਤੁਰਕੀ ਅਤੇ ਸਾਊਦੀ ਅਰਬ ਬਹੁਤ ਗੰਭੀਰਤਾ ਨਾਲ ਇਸ ਡਿਵਲਪਮੈਂਟ ਨੂੰ ਵੇਖ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਕਿ ਅਫ਼ਗਾਨਿਸਤਾਨ ਤੁਰਕੀ ਦੀ ਥਾਂ ਲੈ ਸਕਦਾ ਹੈ।
ਉਸਮਾਨੀ ਨੇ ਕਿਹਾ ਕਿ ਤਾਲਿਬਾਨ ਦੇ ਉਭਾਰ ਮਗਰੋਂ ਮੱਧ ਅਤੇ ਦੱਖਣੀ ਏਸ਼ੀਆ ਦੀ ਸ਼ਾਂਤੀ ਨੂੰ ਖ਼ਤਰਾ ਜ਼ਰੂਰ ਪੈਦਾ ਹੁੰਦਾ ਹੈ ਅਤੇ ਇਹ ਖ਼ਤਰਾ ਸਿਰਫ਼ ਭਾਰਤ ਵਿਚ ਕਸ਼ਮੀਰ ਵਿਚ ਹੀ ਨਹੀਂ ਚੀਨ ਦੇ ਸ਼ਿਨਜਿਯਾਂਗ, ਤਜਾਕਿਸਤਾਨ, ਉਜ਼ਬੇਕਿਸਤਾਨ ਅਤੇ ਖ਼ੁਦ ਪਾਕਿਸਤਾਨ ਨੂੰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਦੀ ਸੱਤਾ ’ਚ ਆਏ ਤਾਲਿਬਾਨ ਦੀ ਵਜ੍ਹਾ ਤੋਂ ਪਾਕਿਸਤਾਨ ਦੀ ਖੁਸ਼ੀ ਨੂੰ ਅਸਥਾਈ ਦੱਸਦੇ ਹੋਏ ਕਿਹਾ ਕਿ ਕਦੇ ਵੀ ਬੰਦੂਕ ਦੇ ਸਹਾਰੇ ਹਾਸਲ ਕੀਤੀ ਗਈ ਸੱਤਾ ਹਮੇਸ਼ਾ ਨੁਕਸਾਨਦਾਇਕ ਨਤੀਜੇ ਦਿੰਦੀ ਹੈ।
ਮਹਾਰਾਸ਼ਟਰ ਦੇ ਇਸ ਪਿੰਡ ਨੂੰ ਮਿਲੀ ਮੁਫ਼ਤ ਵਾਈ-ਫਾਈ ਦੀ ਸਹੂਲਤ, ਵਿਦਿਆਰਥੀਆਂ ਦੀ ਪਰੇਸ਼ਾਨੀ ਹੋਈ ਖ਼ਤਮ
NEXT STORY