ਨਵੀਂ ਦਿੱਲੀ— ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐੱਸ. ਅਫ਼ਸਰ ਕਿਰਨ ਬੇਦੀ ਦਾ ਨਾਂ ਅੱਜ ਪੂਰਾ ਦੇਸ਼ ਜਾਣਦਾ ਹੈ। ਉਨ੍ਹਾਂ ਦੀ ਬਹਾਦਰੀ ਤੋਂ ਹਰ ਕੋਈ ਜਾਣੂੰ ਹੈ ਪਰ ਭਾਰਤ 'ਚ ਹੋਰ ਵੀ ਅਜਿਹੀਆਂ ਕਈ ਆਈ.ਪੀ.ਐੱਫ. ਅਫ਼ਸਰਜ਼ ਹਨ, ਜਿਨ੍ਹਾਂ ਨੇ ਆਪਣੀ ਬਹਾਦਰੀ ਨਾਲ ਪੂਰੇ ਦੇਸ਼ ਦਾ ਮਾਨ ਵਧਾਇਆ ਹੈ।
ਆਓ ਜਾਣਦੇ ਹਨ ਅਜਿਹੀਆਂ 8 ਮਹਿਲਾ ਅਫ਼ਸਰਜ਼ ਬਾਰੇ
ਅਪਰਾਜਿਤਾ ਰਾਏ
ਆਸਾਮ ਦੀ ਪਹਿਲੀ ਗੋਰਖਾ ਮਹਿਲਾ ਆਈ.ਪੀ.ਐੱਸ. ਅਪਰਾਜਿਤਾ ਰਾਏ ਆਪਣੇ ਰਾਜ ਅਤੇ ਪੂਰੇ ਦੇਸ਼ ਦਾ ਮਾਣ ਹੈ। ਉਨ੍ਹਾਂ ਨੇ ਸਾਲ 2012 'ਚ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ 358 ਰੈਂਕ ਹਾਸਲ ਕੀਤਾ ਸੀ। ਇਨ੍ਹਾਂ ਨੂੰ ਆਪਣੇ ਕੰਮ ਲਈ ਰਾਸ਼ਟਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁਕਿਆ ਹੈ। ਅਪਰਾਜਿਤਾ ਇਸ ਸਮੇਂ ਪੱਛਮੀ ਬੰਗਾਲ 'ਚ ਤਾਇਨਾਤ ਹੈ।

2- ਸੰਯੁਕਤਾ ਪਰਾਸ਼ਰ
ਇਨ੍ਹਾਂ ਨੂੰ ਲੇਡੀ ਸਿੰਘਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯੂ.ਪੀ.ਐੱਸ.ਸੀ. ਪ੍ਰੀਖਿਆ 'ਚ 85ਵੀਂ ਰੈਂਕ ਮਿਲੀ ਸੀ। ਇਨ੍ਹਾਂ ਨੇ ਆਸਾਮ 'ਚ ਆਪਣੇ ਕਾਰਜਕਾਲ ਦੌਰਾਨ 16 ਨਕਸਲੀਆਂ ਨੂੰ ਮੌਤ ਦੇ ਘਾਟ ਉਤਾਰਿਆ, ਨਾਲ ਹੀ 64 ਤੋਂ ਵਧ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਬਹਾਦਰੀ ਨਾਲ ਕਈ ਨਕਸਲੀਆਂ ਨੇ ਆਸਾਮ 'ਚ ਸਰੰਡਰ ਵੀ ਕਰ ਦਿੱਤਾ ਸੀ।

3- ਮੀਰਾ ਬੋਰਵਾਂਕਰ
ਮਹਾਰਾਸ਼ਟਰ ਦੀ ਪਹਿਲੀ ਮਹਿਲਾ ਕ੍ਰਾਈਮ ਬਰਾਂਚ ਦੀ ਅਫ਼ਸਰ ਮੀਰਾ ਨੇ ਕਈ ਵੱਡੇ ਕੇਸਾਂ ਨੂੰ ਆਪਣੀ ਸਮਝਦਾਰੀ ਨਾਲ ਸੁਲਝਾਇਆ ਹੈ। 1997 'ਚ ਮੀਰਾ ਨੂੰ ਰਾਸ਼ਟਰਪਤੀ ਮੈਡਲ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਮੀਰਾ ਨੇ ਜਲਗਾਓਂ ਸੈਕਸ ਸਕੈਂਡਲ ਕੇਸ, ਇਕਬਾਲ ਮਿਰਚੀ ਕੇਸ, ਅਬੁ ਸਲੇਮ ਵਰਗੇ ਕੇਸਾਂ ਨੂੰ ਸੁਲਝਾਇਆ ਹੈ। 
4- ਸੰਗੀਤਾ ਕਾਲੀਆ
ਆਈ.ਪੀ.ਐੱਸ. ਅਫ਼ਸਰ ਸੰਗੀਤਾ ਨੇ 2 ਵਾਰ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਨੂੰ ਪਾਸ ਕੀਤਾ ਪਰ ਉਨ੍ਹਾਂ ਦੋਹਾਂ ਵਾਰ ਆਈ.ਏ.ਐੱਸ. ਲਈ ਚੁਣਿਆ ਗਿਆ। ਤੀਜੀ ਵਾਰ ਜਦੋਂ ਉਨ੍ਹਾਂ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ, ਉਦੋਂ ਉਨ੍ਹਾਂ ਨੂੰ ਆਪਣੀ ਮਨਪਸੰਦ ਆਈ.ਪੀ.ਐੱਸ. ਦੀ ਰੈਂਕ ਮਿਲੀ। ਇਨ੍ਹਾਂ ਦੇ ਪਿਤਾ ਹਰਿਆਣਾ ਪੁਲਸ 'ਚ ਤਾਇਨਾਤ ਸੀ।
5- ਰੂਵੈਦਾ ਸਲਾਮ
ਕਸ਼ਮੀਰ ਦੀ ਪਹਿਲੀ ਮਹਿਲਾ ਆਈ.ਪੀ.ਐੱਸ. ਅਫ਼ਸਰ ਰੂਵੈਦਾ ਨੇ 2 ਵਾਰ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ। ਉਹ ਬਚਪਨ ਤੋਂ ਹੀ ਆਈ.ਪੀ.ਐੱਸ. ਅਫ਼ਸਰ ਬਣਨ ਦਾ ਸੁਪਨਾ ਦੇਖਦੀ ਸੀ। ਅਜੇ ਰੂਵੈਦਾ ਚੇਨਈ 'ਚ ਅਸਿਸਟੈਂਟ ਕਮਿਸ਼ਨਰ ਆਫ ਪੁਲਸ ਦੀ ਪੋਸਟ 'ਤੇ ਤਾਇਨਾਤ ਹਨ। 
6- ਸੋਨੀਆ ਨਾਰੰਗ
ਆਪਣੀ ਨਿਡਰ ਅਕਸ ਕਾਰਨ ਇਨ੍ਹਾਂ ਨੇ ਕਈ ਵਾਰ ਸੁਰਖੀਆਂ ਬੋਟਰੀਆਂ ਹਨ। 2006 'ਚ ਇਕ ਰੋਸ ਦੌਰਾਨ ਸੋਨੀਆ ਨੇ ਐੱਮ.ਐੱਲ.ਏ. ਨੂੰ ਉੱਥੋਂ ਹਟ ਜਾਣ ਨੂੰ ਕਿਹਾ, ਉਦੋਂ ਉਸ ਨੇ ਮਨਾ ਕੀਤਾ ਅਤੇ ਸੋਨੀਆ ਨੇ ਉਸ ਨੂੰ ਥੱਪੜ ਮਾਰ ਕੇ ਜੇਲ ਭੇਜ ਦਿੱਤਾ। ਇਸ ਕੇਸ ਤੋਂ ਬਾਅਦ ਸੋਨੀਆ ਦਾ ਡਰ ਨਾ ਸਿਰਫ ਗੁੰਡਿਆਂ ਸਗੋਂ ਰਾਜਨੇਤਾਵਾਂ 'ਚ ਵੀ ਪੈਦਾ ਹੋ ਗਿਆ। 
7- ਮੈਰੀਨ ਜੋਸਫ
ਇਨ੍ਹਾਂ ਦੇ ਨਾਂ ਸਾਲ 2012 'ਚ ਸਭ ਤੋਂ ਨੌਜਵਾਨ ਆਈ.ਪੀ.ਐੱਸ. ਅਫ਼ਸਰ ਬਣਨ ਦਾ ਰਿਕਾਰਡ ਹੈ। ਕੇਰਲ ਰਾਜ ਤੋਂ ਮੈਰੀਨ ਤੀਜੀ ਆਈ.ਪੀ.ਐੱਸ. ਅਫ਼ਸਰ ਹੈ। ਇਨ੍ਹਾਂ ਨੂੰ ਆਮ ਲੋਕਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ। ਲੋਕ ਫੋਨ ਕਰ ਕੇ 24 ਘੰਟਿਆਂ 'ਚ ਕਦੇ ਵੀ ਇਨ੍ਹਾਂ ਦੀ ਮਦਦ ਲੈ ਸਕਦੇ ਹਨ। 
8- ਸੌਮਿਆ ਸੰਬਾਸਿਵਨ
ਦਬੰਗ ਅਫ਼ਸਰ ਦੇ ਰੂਪ 'ਚ ਪਛਾਣੀ ਜਾਣ ਵਾਲੀ ਸੌਮਿਆ ਨੇ ਹਿਮਾਚਲ 'ਚ ਡਰੱਗਜ਼ 'ਤੇ ਕਾਫੀ ਹੱਦ ਤੱਕ ਰੋਕ ਲਾਈ ਹੈ। ਬਹੁਤ ਹੀ ਘੱਟ ਸਮੇਂ 'ਚ ਇਨ੍ਹਾਂ ਦਾ ਨਾਂ ਇਕ ਨਿਡਰ ਪੁਲਸ ਅਫ਼ਸਰ ਦੇ ਰੂਪ 'ਚ ਪਾਪੁਲਰ ਹੋ ਗਿਆ।
ਪਤਨੀ ਨੇ ਤੰਗ ਕਰਨ ਦੀ ਕੀਤੀ ਸ਼ਿਕਾਇਤ, ਪਤੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ
NEXT STORY