ਓਨਾਵ- ਅੱਜ ਦੇ ਨੌਜਵਾਨ ਰੀਲਾਂ ਬਣਾਉਣ ਅਤੇ ਵਿਊਜ਼ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਖ਼ਤਰਨਾਕ ਸਟੰਟ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਇਸ ਵੀਡੀਓ 'ਚ ਇਕ ਨੌਜਵਾਨ ਰੇਲਵੇ ਟਰੈਕ 'ਤੇ ਲੇਟ ਗਿਆ ਸੀ ਅਤੇ ਵੰਦੇ ਭਾਰਤ ਟਰੇਨ ਲੰਘ ਗਈ।
ਇਹ ਵੀ ਪੜ੍ਹੋ : 'ਚਿੱਟੇ' ਨਾਲ ਫੜਿਆ ਗਿਆ ਇਕ ਹੋਰ ਪੁਲਸ ਮੁਲਾਜ਼ਮ
ਦੱਸਣਯੋਗ ਹੈ ਕਿ ਇਹ ਨੌਜਵਾਨ ਹਸਨਗੰਜ ਦੇ ਨਯੋਤਾਨੀ ਕਸਬੇ ਦੇ ਮੁਹੱਲਾ ਦਯਾਨੰਦ ਨਗਰ ਦਾ ਰਹਿਣ ਵਾਲਾ ਹੈ। 22 ਸਾਲਾ ਰਣਜੀਤ ਚੌਰਸੀਆ ਨੇ ਕੁਝ ਲਾਈਕਸ ਅਤੇ ਫਾਲੋਅਰਜ਼ ਵਧਾਉਣ ਲਈ ਆਪਣੀ ਜਾਨ ਜ਼ੋਖਮ 'ਚ ਪਾ ਦਿੱਤੀ। ਪਹਿਲਾਂ ਉਹ ਕਾਨਪੁਰ-ਲਖਨਊ ਰੇਲ ਰੂਟ 'ਤੇ ਕੁਸੁੰਬਾ ਸਟੇਸ਼ਨ ਦੇ ਨੇੜੇ ਰੇਲਵੇ ਟਰੈਕ 'ਤੇ ਲੇਟ ਗਿਆ ਅਤੇ ਫਿਰ ਵੰਦੇ ਭਾਰਤ ਦੇ ਉੱਪਰੋਂ ਲੰਘਦੇ ਹੋਏ ਇਕ ਵੀਡੀਓ ਬਣਾ ਕੇ ਪੋਸਟ ਕੀਤਾ। ਜਦੋਂ ਉਸ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਜੀਆਰਪੀ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪਿਤਾ ਦਾ ਦਾਅਵਾ ਹੈ ਕਿ ਪੁੱਤ ਨੇ ਪਟੜੀਆਂ 'ਤੇ ਲੇਟ ਕੇ ਵੀਡੀਓ ਨਹੀਂ ਬਣਾਇਆ, ਸਗੋਂ ਵੀਡੀਓ ਨੂੰ ਐਡਿਟ ਕਰਕੇ ਪੋਸਟ ਕੀਤਾ ਹੈ।
ਇਹ ਵੀ ਪੜ੍ਹੋ : ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ 'ਚ ਮਿਲੀ ਲਾਸ਼
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਜੀਆਰਪੀ ਐੱਸਓ ਅਰਵਿੰਦ ਪਾਂਡੇ ਦਾ ਕਹਿਣਾ ਹੈ ਕਿ ਰੀਲ ਬਣਾਉਣ ਵਾਲਾ ਰੰਜੀਤ ਸੋਹਰਾਮਊ ਸਥਿਤ ਇਕ ਆਨਲਾਈਨ ਸ਼ਾਪਿੰਗ ਕੰਪਨੀ ਦੇ ਗੋਦਾਮ 'ਚ ਕੰਮ ਕਰਦਾ ਹੈ। ਇਸ ਤੋਂ ਇਲਾਵਾ ਉਹ ਯੂ-ਟਿਊਬਰ ਵੀ ਹੈ। ਤਿੰਨ ਅਪ੍ਰੈਲ ਨੂੰ ਇਹ ਅਜਗੈਨ ਦੇ ਕੁਸੁੰਭੀ 'ਚ ਮੇਲਾ ਦੇਖਣ ਗਿਆ ਸੀ। ਉਸ ਨੇ ਕਾਨਪੁਰ-ਲਖਨਊ ਰੇਲ ਰੂਟ 'ਤੇ ਟਰੈਕ ਵਿਚਾਲੇ ਲੇਟ ਕੇ ਉੱਪਰੋਂ ਲੰਘ ਰਹੀ ਵੰਦੇ ਭਾਰਤ ਟਰੇਨ ਦਾ ਵੀਡੀਓ ਬਣਾਇਆ। ਉਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ। ਸੋਮਵਾਰ ਨੂੰ ਉਸ ਦਾ ਇਹ ਵੀਡੀਓ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਮਚੀ ਹਫੜਾ-ਦਫੜੀ
NEXT STORY