ਨੈਸ਼ਨਲ ਡੈਸਕ—1 ਅਪ੍ਰੈਲ ਤੋਂ ਹਾਈਵੇਅ ਤੇ ਐਕਸਪ੍ਰੈੱਸ-ਵੇਅ ’ਤੇ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਨੈਸ਼ਨਲ ਅਥਾਰਟੀ ਆਫ ਇੰਡੀਆ (NHAI) 1 ਅਪ੍ਰੈਲ ਤੋਂ ਟੋਲ ਦਰਾਂ ਵਧਾਉਣ ਜਾ ਰਹੀ ਹੈ। NHAI ਟੋਲ ਦਰਾਂ ਵਿਚ ਪੰਜ ਤੋਂ ਦਸ ਫੀਸਦੀ ਵਾਧਾ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਕਾਰਾਂ ਅਤੇ ਹਲਕੇ ਵਾਹਨਾਂ 'ਤੇ ਟੋਲ 5 ਫੀਸਦੀ ਵਧਾਇਆ ਜਾ ਸਕਦਾ ਹੈ, ਜਦਕਿ ਭਾਰੀ ਵਾਹਨਾਂ 'ਤੇ 10 ਫੀਸਦੀ ਵਧਾਇਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ
ਫਿਲਹਾਲ ਐਕਸਪ੍ਰੈੱਸ-ਵੇਅ ’ਤੇ 2.19 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ। 135 ਕਿਲੋਮੀਟਰ ਲੰਬੇ ਛੇ ਲੇਨ ਈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ ਅਤੇ ਦਿੱਲੀ-ਮੇਰਠ ਐਕਸਪ੍ਰੈਸ-ਵੇਅ ਦੀਆਂ ਟੋਲ ਟੈਕਸ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਿਪੋਰਟ ਮੁਤਾਬਕ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਦਾਇਰੇ ’ਚ ਰਹਿਣ ਵਾਲੇ ਲੋਕਾਂ ਨੂੰ ਦਿੱਤੇ ਜਾਣ ਵਾਲੇ ਮਾਸਿਕ ਪਾਸ ’ਚ ਵੀ 10 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ।
ਨੈਸ਼ਨਲ ਰੋਡ ਫੀਸ ਰੈਗੂਲੇਸ਼ਨ 2008 ਦੇ ਅਨੁਸਾਰ ਉਪਭੋਗਤਾ ਫੀਸ ਪਲਾਜ਼ਾ ਦੇ ਇਕ ਖ਼ਾਸ ਘੇਰੇ ਵਿਚ ਰਹਿਣ ਵਾਲੇ ਲੋਕਾਂ ਲਈ ਛੋਟ ਦਾ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ, ਇਕ ਵਿਅਕਤੀ ਜੋ ਗ਼ੈਰ-ਵਪਾਰਕ ਵਰਤੋਂ ਲਈ ਰਜਿਸਟਰਡ ਵਾਹਨ ਦਾ ਮਾਲਕ ਹੈ ਅਤੇ ਚਾਰਜ ਪਲਾਜ਼ਾ ਦੇ 20 ਕਿਲੋਮੀਟਰ ਦੇ ਅੰਦਰ ਰਹਿੰਦਾ ਹੈ, ਉਹ ਚਾਰਜ ਪਲਾਜ਼ਾ ਵੱਲੋਂ ਬੇਅੰਤ ਯਾਤਰਾ ਲਈ ਵਿੱਤੀ ਸਾਲ 2022-23 ਲਈ 315 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਮਹੀਨਾਵਾਰ ਪਾਸ ਲਈ ਯੋਗ ਪਾਤਰ ਹੈ। ਨੈਸ਼ਨਲ ਹਾਈਵੇਅ ਫੀਸ (ਦਰਾਂ ਦੇ ਨਿਰਧਾਰਨ ਅਤੇ ਉਗਰਾਹੀ, 2008) ਦੇ ਤਹਿਤ, ਬਸ਼ਰਤੇ ਕੋਈ ਸਰਵਿਸ ਰੋਡ ਜਾਂ ਬਦਲਵਾਂ ਰਸਤਾ ਉਪਲੱਬਧ ਨਾ ਹੋਵੇ। ਇਸ ਤੋਂ ਇਲਾਵਾ ਇਹ ਨਿਯਮ ਇਕਬੰਦ ਉਪਭੋਗਤਾ ਫੀਸ ਵਸੂਲੀ ਪ੍ਰਣਾਲੀ ਨੂੰ ਕਵਰ ਨਹੀਂ ਕਰਦਾ ਹੈ।
POK ਵਿਸਥਾਪਿਤ ਕਸ਼ਮੀਰੀਆਂ ਲਈ ਭਵਨ ਨਿਰਮਾਣ ਦੀ ਭੂਮੀ ਚਿੰਨ੍ਹਿਤ : ਮਨੋਜ ਸਿਨਹਾ
NEXT STORY