ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਵਿਧਾਨ ਸਭਾ ਹਲਕੇ ਵਿੱਚ ਇੱਕ ਵਾਹਨ 200 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਵੀਰਵਾਰ ਨੂੰ ਦਿੱਤੀ। ਇਹ ਹਾਦਸਾ ਬੁੱਧਵਾਰ ਦੇਰ ਸ਼ਾਮ ਦੇਵੀਕੋਟੀ-ਟੇਪਾ ਸੜਕ 'ਤੇ ਵਾਪਰਿਆ, ਜਿੱਥੇ ਗੱਡੀ ਵਿੱਚ ਸਵਾਰ ਲੋਕ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਮ੍ਰਿਤਕਾਂ ਦੀ ਪਛਾਣ ਡਰਾਈਵਰ ਰਜਿੰਦਰ ਕੁਮਾਰ, ਪੰਮੀ ਕੁਮਾਰ ਅਤੇ ਸਚਿਨ ਦੇ ਰੂਪ ਵਿਚ ਹੋਈ ਹੈ।
ਪੜ੍ਹੋ ਇਹ ਵੀ : ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
ਇਸ ਹਾਦਸੇ ਵਿਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਅਮਰ ਸਿੰਘ ਅਤੇ ਧਰਮ ਸਿੰਘ ਨੂੰ ਟੀਸਾ ਦੇ ਸਿਵਲ ਹਸਪਤਾਲ ਤੋਂ ਚੰਬਾ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਪੰਜ ਲੋਕ ਚੰਬਾ ਦੇ ਰਹਿਣ ਵਾਲੇ ਹਨ। ਜਿਵੇਂ ਹੀ ਸਥਾਨਕ ਲੋਕਾਂ ਨੂੰ ਹਾਦਸੇ ਬਾਰੇ ਪਤਾ ਲੱਗਾ, ਉਨ੍ਹਾਂ ਨੇ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਅਤੇ ਪੁਲਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ : ਬਾਗੇਸ਼ਵਰ ਧਾਮ ਨੇੜੇ ਦਰਦਨਾਕ ਹਾਦਸਾ! ਪਸ਼ੂਆਂ ਕਾਰਨ ਉਬਲਦੇ ਤੇਲ 'ਚ ਡਿੱਗਾ ਪੋਤਾ, ਬਚਾਉਣ ਗਈ ਦਾਦੀ ਵੀ ਝੁਲਸੀ
ਅੱਜ ਤੋਂ ਫਿਰ ਬਦਲ ਗਏ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਕਿੱਥੇ ਹੋਇਆ ਮਹਿੰਗਾ ਤੇ ਕਿੱਥੇ ਹੋਇਆ ਸਸਤਾ
NEXT STORY