ਨੈਸ਼ਨਲ ਡੈਸਕ- ਗੁਜਰਾਤ ਹਾਈ ਕੋਰਟ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਦੱਸਣਯੋਗ ਹੈ ਕਿ ਇਕ 14 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਹੋਇਆ ਸੀ ਅਤੇ ਉਹ ਗਰਭਵਤੀ ਹੋ ਗਈ। ਉਸ ਦੇ ਗਰਭਪਾਤ ਦੀ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਜ਼ਿਲ੍ਹਾ ਕੋਰਟ 'ਚ ਕੰਮ ਕਰਨ ਵਾਲੇ ਇਕ ਕਲਰਕ ਨੇ ਕਿਹਾ ਕਿ ਉਹ ਇਸ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ। ਕਲਰਕ ਨੇ ਇਸ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਉਸ ਦੇ ਵਿਆਹ ਨੂੰ ਕਈ ਸਾਲ ਹੋ ਗਏ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਬੱਚਾ ਨਹੀਂ ਹੋਇਆ ਹੈ। ਜੇਕਰ ਕੋਰਟ ਮਨਜ਼ੂਰੀ ਦੇ ਦੇਵੇ ਤਾਂ ਇਹ ਬੱਚਾ ਉਨ੍ਹਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਲਿਆਏਗਾ ਅਤੇ ਉਨ੍ਹਾਂ ਨੂੰ ਇਕ ਮਕਸਦ ਦੇਵੇਗਾ। ਸ਼ੁਰੂਆਤ 'ਚ ਕਲਰਕ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਹਾਈ ਕੋਰਟ 'ਚ ਆਪਣੀ ਗੱਲ ਰੱਖਣ ਦੀ ਮਨਜ਼ੂਰੀ ਮੰਗੀ। ਕੋਰਟ ਨੇ ਉਸ ਨੂੰ ਇਸ ਮਾਮਲੇ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ। ਫਿਰ ਕੋਰਟ ਨੇ ਕਲਰਕ ਅਤੇ ਕੁੜੀ ਦੇ ਮਾਪਿਆਂ ਨੂੰ ਗੱਲਬਾਤ ਲਈ ਬੁਲਾਇਆ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਕੋਰਟ ਨੇ ਕੁੜੀ ਦੇ ਮਾਪਿਆਂ ਨੂੰ ਸਮਝਾਇਆ ਕਿ ਉਨ੍ਹਾਂ ਦੀ ਧੀ ਲਈ ਗਰਭਪਾਤ ਦੀ ਸਥਿਤੀ ਬਹੁਤ ਮੁਸ਼ਕਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਉਨ੍ਹਾਂ ਧੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਸਰਕਾਰ ਉਸ ਦੀ ਦੇਖਭਾਲ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਲਰਕ ਬਾਰੇ ਦੱਸਿਆ ਗਿਆ ਕਿ ਉਹ ਇਸ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ। ਲੰਬੀ ਗੱਲਬਾਤ ਤੋਂ ਬਾਅਦ ਕੁੜੀ ਦੇ ਮਾਪੇ ਆਖ਼ਰਕਾਰ ਮੰਨ ਗਏ। ਕੋਰਟ ਨੇ ਆਦੇਸ਼ ਦਿੱਤਾ ਕਿ ਕੁੜੀ ਦੀ ਡਿਲਿਵਰੀ ਤੱਕ ਉਸ ਦਾ ਅਤੇ ਬੱਚੇ ਦਾ ਪੂਰਾ ਖਰਚ ਸੂਬਾ ਸਰਕਾਰ ਚੁੱਕੇਗੀ, ਜਿਸ 'ਚ ਇਲਾਜ ਵੀ ਸ਼ਾਮਲ ਹੈ। ਕਲਰਕ ਨੇ ਕੋਰਟ 'ਚ ਲਿਖਤੀ ਬਿਆਨ ਦਿੱਤਾ ਕਿ ਉਸ ਦੇ ਵਿਆਹ ਨੂੰ ਕਈ ਸਾਲ ਹੋ ਗਏ ਹਨ ਅਤੇ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਇਸ ਲਈ ਉਹ ਕੁੜੀ ਦੇ ਬੱਚੇ ਨੂੰ ਗੋਦ ਲੈਣ ਲਈ ਤਿਆਰ ਹੈ ਅਤੇ ਉਹ ਤੇ ਉਸ ਦਾ ਪਰਿਵਾਰ ਬੱਚੇ ਦੀ ਪੂਰੀ ਜ਼ਿੰਮੇਵਾਰੀ ਚੁੱਕਣਗੇ। ਇਸ 'ਤੇ ਹਾਈ ਕੋਰਟ ਨੇ ਕਲਰਕ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ (ਕਾਰਾ) 'ਚ ਅਰਜ਼ੀ ਦੇਣ ਅਤੇ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਨ ਦਾ ਆਦੇਸ਼ ਦਿੱਤਾ। ਕੋਰਟ ਨੇ ਕਾਰਾ ਨੂੰ ਵੀ ਇਸ ਆਦੇਸ਼ ਦੀ ਕਾਪੀ ਭੇਜਣ ਨੂੰ ਕਿਹਾ ਤਾਂ ਕਿ ਜਿਵੇਂ ਹੀ ਬੱਚੇ ਦਾ ਜਨਮ ਹੋਵੇ, ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਅਤੇ ਕਲਰਕ ਨੂੰ ਬੱਚੇ ਦੀ ਕਸਟਡੀ ਮਿਲ ਜਾਵੇ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਇਸ ਮਾਮਲੇ 'ਚ ਡਾਕਟਰਾਂ ਨੇ ਕੋਰਟ ਨੂੰ ਦੱਸਿਆ ਕਿ 14 ਸਾਲਾ ਕੁੜੀ ਅਜੇ ਬੱਚੇ ਦੀ ਦੇਖਭਾਲ ਕਰਨ ਦੀ ਹਾਲਤ 'ਚ ਨਹੀਂ ਹੈ। ਉਹ ਜਬਰ ਜ਼ਿਨਾਹ ਕਾਰਨ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ ਅਤੇ ਇੰਨੀ ਘੱਟ ਉਮਰ 'ਚ ਮਾਂ ਬਣਨ ਦੀ ਜ਼ਿੰਮੇਵਾਰੀ ਉਸ ਲਈ ਬਹੁਤ ਮੁਸ਼ਕਲ ਹੈ। ਇਹ ਕੁੜੀ ਦੇ ਭਵਿੱਖ ਅਤੇ ਸਮਾਜ 'ਚ ਉਸ ਦੀ ਸਥਿਤੀ ਲਈ ਵੀ ਠੀਕ ਨਹੀਂ ਹੋਵੇਗਾ। ਇਸ ਲਈ ਕੁੜੀ ਦੇ ਮਾਪਿਆਂ ਨੇ ਆਪਣੀ ਧੀ ਦੇ ਗਰਭਪਾਤ ਲਈ ਹਾਈ ਕੋਰਟ 'ਚ ਅਰਜ਼ੀ ਲਗਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਪੁਲਸ ਦੀ ਵੱਡੀ ਕਾਰਵਾਈ ; ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ 'ਚ ਰਹਿ ਰਹੇ 7 ਬੰਗਲਾਦੇਸ਼ੀ ਗ੍ਰਿਫ਼ਤਾਰ
NEXT STORY