ਗੁਰ ਕ੍ਰਿਪਾਲ ਸਿੰਘ ਅਸ਼ਕ
9878019889
ਆਂਧਰਾ ਪ੍ਰਦੇਸ਼ ਵਿਚ ਵਿਸ਼ਾਖਾਪਟਨਮ ਦੇ ਐੱਲ.ਜੀ.ਪਾਲੀਮਰ ਕੈਮੀਕਲ ਪਲਾਂਟ ਵਿਚ ਹੋਏ ਗੈਸ ਹਾਦਸੇ ਨੇ ਅੱਜ ਤੋਂ ਕਰੀਬ 36 ਸਾਲ ਪਹਿਲਾਂ ਵਾਪਰੀ ਭੋਪਾਲ ਗੈਸ ਤਰਾਸਦੀ ਦੀ ਯਾਦ ਦਿਵਾ ਦਿੱਤੀ ਹੈ। ਭੁਪਾਲ ਗੈਸ ਤਰਾਸਦੀ ਦੇ ਦੌਰਾਨ ਸਰਕਾਰੀ ਅੰਕੜਿਆਂ ਮੁਤਾਬਕ 2259 ਦੇ ਕਰੀਬ ਵਿਅਕਤੀ ਮਰੇ ਸਨ, ਜਦਕਿ ਗੈਰ ਸਰਕਾਰੀ ਦਾਅਵਿਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਸੰਖਿਆ 16 ਹਜ਼ਾਰ ਤੋਂ ਉਪਰ ਸੀ। ਅੰਦਾਜ਼ਿਆਂ ਮਗਰ ਨਾ ਜਾਈਏ ਤਾਂ ਉਸ ਸਮੇਂ ਮੱਧ ਪ੍ਰਦੇਸ਼ ਸਰਕਾਰ ਨੇ 3787 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਸੀ। ਅਸਲ ਵਿਚ ਕਿੰਨੇ ਲੋਕਾਂ ਦੀਆਂ ਮੋਤਾਂ ਹੋਈਆਂ ਸਨ, ਇਹ ਅੰਕੜਾ ਕਦੇ ਵੀ ਸਾਹਮਣੇ ਨਹੀਂ ਆਵੇਗਾ। ਕਿਹਾ ਜਾਂਦਾ ਹੈ ਕਿ ਅੱਠ ਹਜ਼ਾਰ ਵਿਅਕਤੀ ਹਾਦਸੇ ਤੋਂ ਦੋ ਹਫਤੇ ਦੇ ਅੰਦਰ ਅਤੇ ਬਾਕੀ 8 ਹਜ਼ਾਰ ਉਸ ਤੋਂ ਬਾਅਦ ਬਿਮਾਰੀਆਂ ਦੇ ਨਾਲ ਮਰੇ।
ਸਾਲ 2006 ਵਿਚ ਸਰਕਾਰ ਵਲੋਂ ਦਿੱਤੇ ਗਏ ਇਕ ਐਫੀਡੈਵਿਟ ਮੁਤਾਬਕ ਇਸ ਹਾਦਸੇ ਵਿਚ 558125 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚੋਂ 3900 ਦੇ ਕਰੀਬ ਵਿਅਕਤੀ ਗੰਭੀਰ ਜਾਂ ਪੱਕੇ ਤੌਰ ’ਤੇ ਨਕਾਰਾ ਹੋ ਗਏ ਸਨ। ਇਸ ਹਾਦਸੇ ਲਈ ਜ਼ਿੰਮੇਵਾਰ ਯੂਨੀਅਨ ਕਾਰਬਾਈਡ ਕੰਪਨੀ ਦੇ ਚੇਅਰਮੈਨ ਵਾਰੇਨ ਐਂਡਰਸਨ ਦਾ ਕੁਝ ਵੀ ਨਹੀਂ ਸੀ ਵਿਗੜਿਆ ਪਰ ਹਾਂ, ਇਸ ਦਰਦਨਾਕ ਘਟਨਾ ਤੋਂ ਇਕ ਚੌਥਾਈ ਸਦੀ ਬਾਅਦ ਇਸ ਕੰਪਨੀ ਦੇ 1984 ਵਿਚ ਕਰਮਚਾਰੀ ਰਹੇ 8 ਵਿਅਕਤੀਆਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੀ ਲਾਪਰਵਾਹੀ ਦੇ ਕਾਰਨ ਕੁਝ ਜ਼ੁਰਮਾਨਾ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਬਾਕੀ 7 ਵੀ ਫੈਸਲਾ ਸੁਣਾਏ ਜਾਣ ਦੇ ਕੁਝ ਦੇਰ ਬਾਅਦ ਹੀ ਜ਼ਮਾਨਤ ’ਤੇ ਰਿਹਾਅ ਹੋ ਗਏ ਸਨ।
ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਰੋਜ਼ਾਨਾ 4000 ਲੋੜਵੰਦਾਂ ਦਾ ਲੰਗਰ ਮਿਲਕੇ ਤਿਆਰ ਕਰ ਰਹੇ ਹਨ ‘ਯੂਨਾਈਟਡ ਸਿੱਖ ਮਿਸ਼ਨ’
ਅੱਜ ਆਂਧਰਾਪ੍ਰਦੇਸ਼ ਅੰਦਰ ਵਾਪਰੇ ਹਾਦਸੇ ਵਿਚ ਇਹ ਸਤਰਾਂ ਲਿਖੇ ਜਾਣ ਸਮੇਂ ਤੱਕ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਹਜ਼ਾਰ ਦੇ ਕਰੀਬ ਵਿਅਕਤੀ ਹਸਪਤਾਲ ਵਿਚ ਦਾਖਲ ਹਨ। ਇਨ੍ਹਾਂ ਵਿਚੋਂ ਕਈ ਵਿਅਕਤੀ ਵਾਇੰਟੀਲੇਟਰ ਦੇ ਦੱਸੇ ਜਾਂਦੇ ਹਨ। ਅਜੇ ਤੱਕ ਕਾਰਖਾਨੇ ਦੇ ਪ੍ਰਬੰਧਕਾਂ ਦੇ ਖਿਲਾਫ ਕੋਈ ਕੇਸ ਦਰਜ ਕੀਤੇ ਜਾਣ ਲਈ ਲਾਈਆਂ ਗਈਆਂ ਧਾਰਾਵਾਂ ਬਾਰੇ ਜਾਂ ਉਨ੍ਹਾਂ ਵਿਚੋਂ ਕਿਸੇ ਦੀ ਗ੍ਰਿਫਤਾਰੀ ਬਾਰੇ ਕੋਈ ਵੀ ਖ਼ਬਰ ਪ੍ਰਾਪਤ ਨਹੀਂ ਹੋਈ। ਜੇਕਰ ਕੋਈ ਗ੍ਰਿਫਤਾਰ ਨਹੀਂ ਹੋਇਆ ਤਾਂ ਫਿਰ ਇਹ ਸੰਭਾਵਨਾਵਾਂ ਵੀ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਕਿ ਉਨ੍ਹਾਂ ਵਿਚੋਂ ਕੋਈ ਤੁਰੰਤ ਗ੍ਰਿਫਤਾਰ ਹੋਵੇਗਾ ਵੀ ਜਾਂ ਨਹੀਂ। ਸਰਕਾਰ ਨੇ ਜ਼ਰੂਰ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਇਕ ਕਰੋੜ ਰੁਪਇਆ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਮੁਆਵਜ਼ਾ ਸਰਕਾਰੀ ਖਜ਼ਾਨੇ ਵਿਚੋਂ ਜਾਣਾ ਹੈ। ਕਾਰਖਾਨੇ ਦੇ ਪ੍ਰਬੰਧਕਾਂ ਨੂੰ ਅਜੇ ਕੋਈ ਸੇਕ ਨਹੀਂ ਲੱਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਸ ਤਾਂ ਦਰਜ ਹੋਣਾ ਹੀ ਹੋਣਾ ਹੈ ਪਰ ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਿੰਨੀ ਲੰਬੀ ਦੇਰ ਚੱਲਦੀ ਹੈ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਇਹੋ ਜਿਹੇ ਗੰਭੀਰ ਹਾਦਸੇ ਸਿਰਫ ਲਾਪ੍ਰਵਾਹੀ ਦੀਆਂ ਧਾਰਾਵਾਂ ਤਹਿਤ ਹੀ ਰਜਿਸਟਰ ਨਹੀਂ ਹੋਣੇ ਚਾਹੀਦੇ ਹਨ, ਜਿਸ ਦੀ ਸਜ਼ਾ ਕੋਈ ਬਹੁਤੀ ਵੱਡੀ ਨਾ ਹੋਵੇ ਅਤੇ ਜਦੋਂ ਸਜ਼ਾ ਸੁਣਾਈ ਵੀ ਜਾਵੇ ਤਾਂ ਦੋਸ਼ੀ ਫੈਸਲੇ ਤੋਂ ਕੁਝ ਘੜੀਆਂ ਬਾਅਦ ਹੀ ਜ਼ਮਾਨਤ ਲੈ ਕੇ ਸੁਰਖਰੂ ਨਾ ਹੋ ਜਾਣ। ਜੇ ਅੱਜ ਮੋਟਰ ਵਹੀਕਲ ਐਕਟ ਤਹਿਤ ਹਾਦਸਾ ਹੋ ਜਾਣ ਅਤੇ ਚਾਲਕ ਨੂੰ ਭਾਰਤੀ ਦੰਡ ਵਿਧਾਨ ਦੀਆਂ ਗੰਭੀਰ ਧਾਰਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਫਿਰ ਵੱਡੀ ਪੱਧਰ ’ਤੇ ਲੋਕਾਂ ਦੀ ਜਾਨ ਨੂੰ ਜੋਖਮ ਵਿਚ ਪਾਉਣ ਵਾਲਿਆ ਖਿਲਾਫ ਸਖ਼ਤੀ ਕਿਉਂ ਨਾ ਹੋਵੇ ? ਕਲ ਨੂੰ ਬਚਾਓ ਪੱਖ ਇਹ ਕਹਿ ਕੇ ਆਪਣੇ ਬਚਾਓ ਲਈ ਲੜ ਸਕਦਾ ਹੈ ਕਿ ਉਸ ਨੇ ਆਪਣੀ ਫੈਕਟਰੀ ਅੰਦਰ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪਰ ਇਥੇ ਮਰਨ ਵਾਲੇ ਫੈਕਟਰੀ ਦੇ ਵਰਕਰ ਨਹੀਂ ਬਲਕਿ ਬਾਹਰ ਦੇ ਲੋਕ ਹਨ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਦਾ ਤਾਂ ਫੈਕਟਰੀ ਨਾਲ ਕੋਈ ਸਬੰਧ ਵੀ ਨਹੀਂ ਹੋਣਾ। ਗੈਸ ਲੀਕ ਹੋਣ ਦੇ ਹਾਲਾਤ ਵਿਚ ਉਨ੍ਹਾਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਹੈ, ਇਹ ਜਾਣਦਿਆਂ ਹੋਏ ਵੀ ਕਿ ਇਹ ਜ਼ਹਿਰੀਲੀ ਗੈਸ ਮਿੰਟਾਂ ਵਿਚ ਹੀ ਲੋਕਾਂ ਦੀ ਜਾਨ ਲੈ ਸਕਦੀ ਹੈ। ਇਹ ਦੇਸ਼ ਦੇ ਕਾਨੂੰਨਦਾਨਾਂ ਅੱਗੇ ਵੱਡਾ ਸਵਾਲ ਹੈ, ਜਿਸ ਦੇ ਜਵਾਬ ਦੀ ਭਾਲ ਕਰਨੀ ਬਹੁਤ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ-6 : ‘ਚਾਨਣੀਆਂ ਰਾਤਾਂ ਵਰਗੀ ਧਰਤੀ’
ਪੜ੍ਹੋ ਇਹ ਵੀ ਖਬਰ - ਰਬਿੰਦਰ ਨਾਥ ਟੈਗੋਰ ਦੇ ਜਨਮ ਦਿਨ 'ਤੇ ਵਿਸ਼ੇਸ਼ : 'ਟੈਗੋਰ ਅਤੇ ਪੰਜਾਬ'
ਜੀਂਦ 'ਚ 3 ਸਬਜ਼ੀ ਵੇਚਣ ਵਾਲੇ ਮਿਲੇ ਕੋਰੋਨਾ ਪਾਜ਼ੇਟਿਵ
NEXT STORY