ਨਵੀਂ ਦਿੱਲੀ– ਵਿਟਾਮਿਨ ਡੀ ਇਕ ਅਜਿਹਾ ਪੋਸ਼ਕ ਤੱਤ ਹੈ ਜੋ ਚਮੜੀ ਦੇ ਧੁੱਪ ਦੇ ਸੰਪਰਕ ’ਚ ਆਉਣ ’ਤੇ ਬਣਦਾ ਹੈ। ਸਾਡੀਆਂ ਹੱਡੀਆਂ, ਮਾਸਪੇਸ਼ੀਆਂ ਅਤੇ ਨਸਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ। ਇਹ ਇਮਿਊਨਿਟੀ (ਰੋਗ ਪ੍ਰਤੀਰੋਧਕ ਸਮੱਰਥਾ) ਨੂੰ ਵੀ ਮਜ਼ਬੂਤ ਕਰਦਾ ਹੈ। ਖਾਧ ਪਦਾਰਥਾਂ ਅਤੇ ਫਲਾਂ ’ਚ ਵੀ ਵਿਟਾਮਿਨ ਡੀ ਪਾਇਆ ਜਾ ਸਕਦਾ ਹੈ। ਵਿਟਾਮਿਨ ਡੀ ਲੈਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ, ਡਿਪ੍ਰੈਸ਼ਨ ਨਹੀਂ ਹੁੰਦਾ ਅਤੇ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੋ ਸਕਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਤੰਤਰਿਕਾ ਤੰਤਰ ਅਤੇ ਦਿਮਾਗ ਨੂੰ ਸਿਹਤਮੰਦ ਬਣਾਈ ਰੱਖਣ ’ਚ ਵੀ ਵਿਟਾਮਿਨ ਡੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਵਿਟਾਮਿਨ ਡੀ ਦੀ ਕਮੀ ਨਾਲ ਨੁਕਸਾਨ
ਜੇਕਰ ਤੁਹਾਡੇ ਸਰੀਰ ’ਚ ਵਿਟਾਮਿਨ ਡੀ ਦੀ ਕਮੀ ਹੋ ਜਾਏ ਤਾਂ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ ਜਾਂ ਬੀਮਾਰ ਮਹਿਸੂਸ ਹੁੰਦਾ ਹੈ। ਇਸ ’ਚ ਥਕਾਨ, ਹੱਡੀਆਂ ਅਤੇ ਕਮਰ ’ਚ ਦਰਦ, ਮੂਡ ਖਰਾਬ ਰਹਿਣਾ, ਜ਼ਖਮ ਨਾ ਭਰਨਾ, ਵਾਲ ਝੜਨਾ ਅਤੇ ਮਾਸਪੇਸ਼ੀਆਂ ’ਚ ਦਰਦ ਸ਼ਾਮਲ ਹੈ। ਉਥੇ ਜੇਕਰ ਤੁਸੀਂ ਲੰਬੇ ਸਮੇਂ ਤੋਂ ਵਿਟਾਮਿਨ ਡੀ ਦੀ ਕਮੀ ਨਾਲ ਗ੍ਰਸਤ ਹੋ ਤਾਂ ਇਸ ਦੀ ਵਜ੍ਹਾ ਨਾਲ ਕਾਰਡੀਓਵੈਸਕੁਲਰ ਸਥਿਤੀਆਂ, ਆਟੋਇਮਿਊਨ ਸਮੱਸਿਆਵਾਂ, ਨਸਾਂ ਨਾਲ ਜੁੜੇ ਰੋਗ, ਇਨਫੈਕਸ਼ਨ ਪ੍ਰੈਗਨੈਂਸੀ ’ਚ ਸਮੱਸਿਆਵਾਂ ਅਤੇ ਬ੍ਰੈਸਟ ਅਤੇ ਪ੍ਰੋਸਟੇਟ ਜਿਵੇਂ ਕੁਝ ਕੈਂਸਰ ਦਾ ਖਤਰਾ ਵਧ ਜਾਂਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਮਿਲ ਸਕਦੈ ਵਿਟਾਮਿਨ ਡੀ
ਦਹੀਂ, ਦੁੱਧ, ਸਾਲਮਨ ਤੇ ਟੂਨਾ ਮੱਛੀ ਅਤੇ ਆਂਡੇ ਆਦਿ ’ਚ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾ ਹੁੰਦੀ ਹੈ। ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਜਾਂ ਸਰੀਰ ’ਚ ਵਿਟਾਮਿਨ ਡੀ ਦੀ ਕਮੀ ਹੋ ਗਈ ਹੈ ਤਾਂ ਤੁਹਾਨੂੰ ਆਪਣੀ ਡਾਈਟ ’ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰ ਲੈਣਾ ਚਾਹੀਦਾ ਹੈ। ਵਿਟਾਮਿਨ ਡੀ ਨਾਲ ਯੁਕਤ ਫਲਾਂ ’ਚੋਂ ਇਕ ਸੰਤਰਾ ਵੀ ਹੈ। ਸੰਤਰੇ ਦਾ ਜੂਸ ਹੱਡੀਆਂ ਨੂੰ ਮਜ਼ਬੂਤ ਕਰਨ ਵਾਲੇ ਖਣਿਜ ਪਦਾਰਥਾਂ ਨੂੰ ਅਵਸ਼ੋਸ਼ਿਤ ਕਰ ਸਕਦਾ ਹੈ ਜੋ ਕਿ ਸਰੀਰ ਨੂੰ ਐਨਰਜੀ ਅਤੇ ਮਜ਼ਬੂਤੀ ਦੇਣ ਲਈ ਜ਼ਰੂਰੀ ਹੁੰਦਾ ਹੈ। ਇਕ ਕੱਪ ਸੰਤਰੇ ਦੇ ਰਸ ਨਾਲ ਲੋੜੀਂਦੀ ਮਾਤਰਾ ’ਚ ਵਿਟਾਮਿਨ ਡੀ ਮਿਲ ਜਾਂਦਾ ਹੈ। ਸੰਤਰਾ ਵਿਟਾਮਿਨ ਸੀ, ਫੋਲੇਟ ਅਤੇ ਪੋਟਾਸ਼ੀਅਮ ਨਾਲ ਵੀ ਯੁਕਤ ਹੁੰਦਾ ਹੈ।
ਆਨਲਾਈਨ ਹੋਣਗੇ 4 ਧਾਮਾਂ ਦੇ ਕਿਵਾੜ ਖੁੱਲ੍ਹਣ ਦੇ ਦਰਸ਼ਨ
NEXT STORY