ਨੈਸ਼ਨਲ ਡੈਸਕ— ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੂਖ ਅਬਦੁੱਲਾ ਨੇ ਬੇਤੁਕਾ ਬਿਆਨ ਦਿੱਤਾ ਹੈ। ਪਾਕਿਸਤਾਨ ਵੱਲੋਂ ਹੋਈ ਫਾਈਰਿੰਗ 'ਚ ਕੈਪਟਨ ਸਮੇਤ 4 ਜਵਾਨਾਂ ਦੀ ਸ਼ਹਾਦਤ ਦੇ ਸਵਾਲ 'ਤੇ ਫਾਰੂਖ ਨੇ ਕਿਹਾ ਹੈ ਕਿ ਦੋਵਾਂ ਪਾਸਿਓ ਜੰਗਬੰਦੀ ਦੀ ਉਲੰਘਣਾ ਹੋ ਰਹੀ ਹੈ। ਗੋਲੀਆਂ ਦੋਵਾਂ ਪਾਸਿਓ ਤੋਂ ਚੱਲ ਰਹੀਆਂ ਹਨ।
ਫਾਰੂਖ ਅਬਦੁੱਲਾ ਦਾ ਕਹਿਣਾ ਹੈ, ''ਕਿ ਸਿਰਫ ਤੁਹਾਡੇ (ਭਾਰਤ) ਜਵਾਨ ਮਾਰੇ ਜਾ ਰਹੇ ਹਨ? ਕਿ ਉਨ੍ਹਾਂ ਦੇ (ਪਾਕਿਸਤਾਨ) ਜਵਾਨ ਨਹੀਂ ਮਰ ਰਹੇ ਹਨ? ਕਿ ਲੋਕ ਨਹੀਂ ਮਰ ਰਹੇ ਹਨ? ਦੋਵਾਂ ਪਾਸਿਓ ਤੋਂ ਗੋਲੀਬਾਰੀ ਹੋ ਰਹੀ ਹੈ। ਲਾਈਨ ਉਥੇ ਖੜੀ ਹੈ। ਇਹ ਤਾਂ ਬੰਦ ਕਰਨਾ ਪਵੇਗਾ।''
ਪਾਕਿਸਤਾਨ ਵੱਲੋਂ ਮਿਸਾਈਲ ਸੁੱਟੇ ਜਾਣ 'ਤੇ ਫਾਰੂਖ ਅਬਦੁੱਲਾ ਨੇ ਕਿਹਾ, ''ਤੁਸੀਂ ਵੀ ਮਿਸਾਈਲ ਮਾਰੋਗੇ ਤਾਂ ਫਿਰ ਫਰਕ ਕੀ ਹੋਵੇਗਾ। ਇਸ ਨਾਲ ਵਤਨ ਨੂੰ ਕੀ ਫਾਇਦਾ ਹੈ। ਇੰਨੇ ਸਾਡੇ ਜਵਾਨ ਮਰ ਗਏ ਹਨ, ਕੈਪਟਨ ਮਰ ਗਏ। ਕਦੋਂ ਤੱਕ ਅਸੀਂ ਇਹ ਖੂਨ ਦੇਖਦੇ ਰਹਾਂਗੇ। ਯੁੱਧ ਰਸਤਾ ਨਹੀਂ ਹੈ, ਗੱਲਬਾਤ ਹੀ ਇਕ ਅਜਿਹਾ ਰਸਤਾ ਹੈ। ਗੱਲਬਾਤ ਬਗੈਰ ਕੁਝ ਨਹੀਂ ਬਣਨਾ। ਅਸੀਂ ਲੋਕ ਗੋਲਾ ਮਰਾਂਗੇ, ਉਹ ਵੀ 2 ਮਾਰਨਗੇ। ਅਸੀਂ 10 ਮਰਾਂਗੇ ਉਹ 12 ਮਾਰਨਗੇ।
ਲਗਾਤਾਰ ਘੁਸਪੈਠ 'ਤੇ ਫਾਰੂਖ ਅਬਦੁੱਲਾ ਦਾ ਕਹਿਣਾ ਹੈ, ''ਘੁਸਪੈਠ ਉਦੋਂ ਬੰਦ ਹੋਵੇਗੀ, ਜਦੋਂ ਤੁਸੀਂ ਗੱਲਬਾਤ ਕਰੋਗੇ। ਵਾਜਪਈ ਨੇ ਗੱਲਬਾਤ ਕੀਤੀ ਸੀ ਅਤੇ ਅਰਾਮ ਨਾਲ ਅਸੀਂ ਰਹੇ ਸੀ।'' ਇਕ ਹੋਰ ਸਰਜੀਕਲ ਸਟਰਾਈਕ 'ਤੇ ਫਾਰੂਖ ਅਬਦੁੱਲਾ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਮੀਡੀਆ ਸਰਜੀਕਲ ਸਟਰਾਈਕ ਚਾਹੁੰਦਾ ਹੈ ਤਾਂ ਫਾਰੂਖ ਅਬਦੁੱਲਾ ਨੂੰ ਕੀ ਕਹਿੰਦੇ ਹਨ। ਗੋਲੀਬਾਰੀ ਦਾ ਕੁਝ ਫਾਇਦਾ ਹੋਣ ਵਾਲਾ ਨਹੀਂ ਹੈ। ਦੋਵਾਂ ਪਾਸਿਓ ਤੋਂ ਲੋਕ ਮਾਰੇ ਜਾ ਰਹੇ ਹਨ।
ਫਾਰੂਖ ਨੇ ਕਿਹਾ, ''ਇਸ 'ਚ ਆਮ ਆਦਮੀ ਮਾਰਿਆ ਜਾ ਰਿਹਾ ਹੈ। ਲੜਾਈ ਨਾਲ ਕੋਈ ਫਾਇਦਾ ਨਹੀਂ ਹੈ। ਗੱਲਬਾਤ ਹੀ ਇਕ ਰਸਤਾ ਹੈ। ਗੋਲੀਬਾਰੀ ਨਾਲ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਇਹ ਮਾਮਲਾ ਬੰਦ ਕਰਨਾ ਜਰੂਰੀ ਹੈ। ਯੁੱਧ ਕੋਈ ਰਸਤਾ ਨਹੀਂ ਹੈ। ਯੁੱਧ ਨਾਲ ਕੋਈ ਵੀ ਹੱਲ ਨਹੀਂ ਨਿਕਲ ਸਕਦਾ।''
ਫਾਰੂਖ ਨੇ ਕਿਹਾ, ''ਸਾਨੂੰ ਲੜਾਈ ਵੱਲ ਨਹੀਂ ਜਾਣਾ ਚਾਹੀਦਾ। ਮੀਡੀਆ ਨੂੰ ਅਮਨ ਵੱਲ ਲਿਜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਇੰਡੀਆਂ ਨੂੰ ਗੱਲਬਾਤ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।''
ਤਬਾਦਲੇ ਦੌਰਾਨ ਜੈਰਾਮ ਸਰਕਾਰ ਦਾ ਵੱਡਾ ਫੇਰਬਦਲ, ਬਦਲੇ 15 ਪੁਲਸ ਅਫ਼ਸਰ
NEXT STORY