ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਮਈ ਮਹੀਨੇ ’ਚ ਕਈ ਲੱਖ ਭਾਰਤੀ ਅਕਾਊਂਟਸ ਨੂੰ ਬੈਨ ਕੀਤਾ ਹੈ। ਐਪ ਹਰ ਮਹੀਨੇ ਨਵੇਂ ਆਈ.ਟੀ. ਨਿਯਮਾਂ ਤਹਿਤ ਰਿਪੋਰਟ ਜਾਰੀ ਕਰਕੇ ਇਸਦੀ ਜਾਣਕਾਰੀ ਦਿੰਦਾ ਹੈ। ਮਈ ਮਹੀਨੇ ਦੀ ਰਿਪੋਰਟ ’ਚ ਐਪ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ ਪਲੇਟਫਾਰਮ ਤੋਂ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ ਨੂੰ ਬੈਨ ਕੀਤਾ ਹੈ। ਇਨ੍ਹਾਂ ਅਕਾਊਂਟਸਨੂੰ ਪਲੇਟਫਾਰਮ ਦੀਆਂ ਗਾਈਡਲਾਈਨਜ਼ ਦੇ ਉਲੰਘਣ ਕਾਰਨ ਬੈਨ ਕੀਤਾ ਗਿਆ ਹੈ। ਨਵੀਂ ਰਿਪੋਰਟ ’ਚ 1 ਮਈ 2022 ਤੋਂ 31 ਮਈ 2022 ਤਕ ਦਾ ਡਾਟਾ ਸ਼ਾਮਿਲ ਹੈ।
ਇਹ ਵੀ ਪੜ੍ਹੋ– WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ ਜੁੜੇ ਹਨ ਇਹ ਫੀਚਰ
ਵਟਸਐਪ ਦੇ ਬੁਲਾਰੇ ਨੇ ਇਸ ਮਾਮਲੇ ’ਚ ਦੱਸਿਆ, ‘IT Rules 2021 ਮੁਤਾਬਕ, ਅਸੀਂ ਮਈ 2022 ਲਈ ਨਵੀਂ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਯੂਜ਼ਰ ਸੇਫਟੀ ਰਿਪੋਰਟ ’ਚ ਯੂਜ਼ਰਜ਼ ਦੀਆਂ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਲਏ ਗਏ ਐਕਸ਼ਨ ਦੀ ਡਿਟੇਲਸ ਸ਼ਾਮਲ ਹਨ।’ ਨਾਲ ਹੀ ਵਟਸਐਪ ਨੇ ਖੁਦ ਵੀ ਪਲੇਟਫਾਰਮ ਦੀ ਦੁਰਵਰਤੋਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਪਿਛਲੇ ਮਹੀਨੇ ਯਾਨੀ ਮਈ ’ਚ ਐਪ ਨੇ 19 ਲੱਖ ਤੋਂ ਜ਼ਿਆਦਾ ਵਟਸਐਪ ਅਕਾਊਂਟਸ ਨੂੰ ਬੈਨ ਕੀਤਾ ਹੈ।’
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਵਟਸਐਪ ਨੇ ਅਕਾਊਂਟਸ ਨੂੰ ਬੈਨ ਕੀਤਾ ਹੈ। ਐਪ ਹਰ ਮਹੀਨੇ ਇਕ ਯੂਜ਼ਰ ਸੇਫਟੀ ਰਿਪੋਰਟ ਜਾਰੀ ਕਰਦਾ ਹੈ, ਜਿਸ ਵਿਚ ਪਲੇਟਫਾਰਮ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਡਿਟੇਲਸ ਹੁੰਦੀ ਹੈ।
ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ
ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ
ਵਟਸਐਪ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਉਸ ਦੇ ਪਲੇਟਫਾਰਮ ’ਤੇ ਕੰਪਨੀ ਦੀ ਪਾਲਿਸੀ ਅਤੇ ਗਾਈਡਲਾਈਨਜ਼ ਫਾਲੋ ਨਾ ਕਰਨ ਵਾਲੇ ਯੂਜ਼ਰਜ਼ ਨੂੰ ਬੈਨ ਕੀਤਾ ਜਾਂਦਾ ਹੈ। ਐਪ ਉਨ੍ਹਾਂ ਯੂਜ਼ਰਜ਼ ਦੇ ਅਕਾਊਂਟ ਬੈਨ ਕਰਦਾ ਹੈ, ਜੋ ਗਲਤ ਜਾਣਕਾਰੀ, ਫੇਕ ਨਿਊਜ਼ ਜਾਂ ਅਨਵੈਰੀਫਾਈਡ ਮੈਸੇਜ ਫਾਰਵਰਡ ਕਰਦੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕਣ ਲਈ ਐਪ ਕਈ ਦੂਜੇ ਕਦਮ ਵੀ ਚੁੱਕਦਾ ਹੈ। ਮੈਸੇਜਿੰਗ ਪਲੇਟਫਾਰਮ ਅਜਿਹੇ ਮੈਸੇਜ ਨੂੰ ਵੀ ਮਾਰਕ ਕਰਦਾ ਹੈ, ਜੋ ਕਈ ਵਾਰ ਫਾਰਵਰਡ ਕੀਤੇ ਗਏ ਹੁੰਦੇ ਹਨ। ਹੁਣ ਤੁਹਾਨੂੰ ਐਪ ’ਤੇ ਅਜਿਹੇ ਮੈਸੇਜ ਦੇ ਨਾਲ ਮਲਟੀਪਲ ਟਾਈਮਜ਼ ਫਾਰਵਰਡ ਦਾ ਲੇਬਲ ਮਿਲੇਗਾ।
ਇਹ ਵੀ ਪੜ੍ਹੋ– ਐਂਡਰਾਇਡ ਤੇ iOS ਯੂਜ਼ਰਜ਼ ਸਾਵਧਾਨ! ਪੇਗਾਸੁਸ ਤੋਂ ਬਾਅਦ ਹੁਣ ਇਹ ਸਪਾਈਵੇਅਰ ਕਰ ਰਿਹੈ ਜਾਸੂਸੀ
32MP ਦੇ ਫਰੰਟ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ OnePlus Nord 2T 5G, ਜਾਣੋ ਕੀਮਤ
NEXT STORY