ਹਰਿਆਣਾ- ਕੂਰੁਕੁਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸੈਨੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਂ 'ਤੇ ਮੋਹਰ ਲੱਗ ਗਈ ਹੈ। ਬੈਠਕ ਤੋਂ ਬਾਅਦ ਨਾਇਬ ਸੈਨੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਫੁੱਲ ਦੇ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਨਾਇਬ ਸੈਨੀ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਥੇ ਹੀ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਗ੍ਰਹਿ ਮੰਤਰੀ ਅਨਿਲ ਵਿਜ ਨਾਰਾਜ਼ ਹੋ ਕੇ ਚਲੇ ਗਏ। ਉਨ੍ਹਾਂ ਨੂੰ ਨਾਇਬ ਸੈਨੀ ਦੇ ਨਾਂ 'ਤੇ ਇਤਰਾਜ਼ ਸੀ। ਵਿਜ 6 ਵਾਰ ਦੇ ਵਿਧਾਇਕ ਹਨ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ।
ਜਾਣੋ ਕੌਣ ਹਨ ਨਾਇਬ ਸੈਨੀ
ਨਾਇਬ ਸਿੰਘ ਸੈਨੀ ਅੰਬਾਲਾ ਦੇ ਮਿਰਜਾਪੁਰ ਮਾਜਰਾ ਦੇ ਰਹਿਣ ਵਾਲੇ ਹਨ। 2019 'ਚ ਦਿੱਤੇ ਗਏ ਚੋਣ ਹਲਫ਼ਨਾਮੇ ਅਨੁਸਾਰ ਨਾਇਬ ਸਿੰਘ ਸੈਨੀ ਕੋਲ ਕੁੱਲ ਜਾਇਦਾਦ 33 ਲੱਖ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ 11 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਜੋੜੇ ਕੋਲ ਕੁੱਲ 2 ਲੱਖ 85 ਹਜ਼ਾਰ ਰੁਪਏ ਕੈਸ਼ ਵੀ ਹੈ। ਐਫੀਡੈਵਿਟ 'ਚ ਉਨ੍ਹਾਂ ਦੱਸਿਆ ਕਿ ਪਰਿਵਾਰ 'ਚ ਉਨ੍ਹਾਂ ਦੀ ਮਾਂ ਕੁਲਵੰਤ ਕੌਰ, ਧੀ ਵੰਸ਼ਿਕਾ ਅਤੇ ਪੁੱਤ ਅਨੀਕੇਤ ਸੈਨੀ ਵੀ ਹਨ। ਉਨ੍ਹਾਂ ਦੀ ਮਾਂ ਦੇ ਅਕਾਊਂਟ 'ਚ 5 ਸਾਲ ਪਹਿਲੇ 71 ਹਜ਼ਾਰ ਰੁਪਏ ਸਨ, ਜਦੋਂ ਕਿ ਧੀ ਵੰਸ਼ਿਕਾ ਕੋਲ 2 ਲੱਖ 93 ਹਜ਼ਾਰ ਅਤੇ ਪੁੱਤ ਕੋਲ 30 ਲੱਖ 29 ਹਜ਼ਾਰ ਰੁਪਏ ਸਨ। ਉਨ੍ਹਾਂ ਦੀ ਪਤਨੀ ਦੇ ਸੇਵਿੰਗ ਅਕਾਊਂਟ 'ਚ ਚਾਰ ਲੱਖ 70 ਹਜ਼ਾਰ ਰੁਪਏ ਸਨ। ਖ਼ੁਦ ਨਾਇਬ ਸਿੰਘ ਦੇ ਬੈਂਕ ਅਕਾਊਂਟ 'ਚ ਪੌਨੇ 2 ਲੱਖ ਰੁਪਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ
ਸਿਆਸੀ ਸਫ਼ਰ
ਉਹ ਸਾਲ 2002 'ਚ ਯੁਵਾ ਮੋਰਚਾ ਭਾਜਪਾ ਅੰਬਾਲਾ ਤੋਂ ਜ਼ਿਲ੍ਹਾ ਮਹਾਮੰਤਰੀ ਬਣੇ ਰਹੇ। ਇਸ ਤੋਂ ਬਾਅਦ ਸਾਲ 2005 'ਚ ਯੁਵਾ ਮੋਰਚਾ ਭਾਜਪਾ ਅੰਬਾਲਾ 'ਚ ਜ਼ਿਲ੍ਹਾ ਪ੍ਰਧਾਨ ਬਣੇ ਰਹੇ। ਨਾਇਬ ਸਿੰਘ ਸੈਨੀ ਸਾਲ 2009 'ਚ ਕਿਸਾਨ ਮੋਰਚਾ ਭਾਜਪਾ ਹਰਿਆਣਾ ਦੇ ਪ੍ਰਦੇਸ਼ ਮਹਾਮੰਤਰੀ ਰਹੇ। ਸਾਲ 2012 'ਚ ਭਾਜਪਾ ਅੰਬਾਲਾ ਤੋਂ ਜ਼ਿਲ੍ਹਾ ਪ੍ਰਧਾਨ ਰਹੇ। ਸਾਲ 2014 'ਚ ਉਹ ਨਾਰਾਇਣਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਬਣੇ। ਇਸ ਤੋਂ ਬਾਅਦ ਸਾਲ 2016 'ਚ ਉਹ ਹਰਿਆਣਾ ਸਰਕਾਰ 'ਚ ਰਾਜ ਮੰਤਰੀ ਰਹੇ। ਉੱਥੇ ਹੀ ਉਹ ਸਾਲ 2019 'ਚ ਕੁਰੂਕੁਸ਼ੇਤਰ ਤੋਂ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਕੇਂਦਰੀ ਲੀਡਰਸ਼ਿਪ ਨੇ ਰਾਜ ਦੇ ਪ੍ਰਦੇਸ਼ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਹੈ।
ਸੀ.ਐੱਮ. ਖੱਟੜ ਦੇ ਹਨ ਕਰੀਬੀ
ਨਾਇਬ ਸੈਨੀ ਨੂੰ ਮਨੋਹਰ ਲਾਲ ਖੱਟੜ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ। ਸੰਘ ਦੇ ਦਿਨਾਂ ਨਾਲ ਦੋਵੇਂ ਇਕ-ਦੂਜੇ ਨੂੰ ਜਾਣਦੇ ਹਨ। ਮੰਨਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਹੀ ਉਨ੍ਹਾਂ ਨੂੰ ਕੁਰੂਕੁਸ਼ੇਤਰ ਤੋਂ ਟਿਕਟ ਦਿੱਤੇ ਜਾਣ ਦੀ ਪੈਰਵੀ ਕੀਤੀ ਸੀ। ਇਸ 'ਚ ਨਾਇਬ ਸੈਨੀ ਖਰ੍ਹੇ ਵੀ ਉਤਰੇ ਸਨ। ਉਨ੍ਹਾਂ ਨੇ ਚੋਣਾਂ ਜਿੱਤ ਕੇ ਸੀ.ਐੱਮ. ਦੇ ਭਰੋਸੇ ਨੂੰ ਕਾਇਮ ਰੱਖਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ITR ਨਾ ਭਰਨਾ ਔਰਤ ਨੂੰ ਪਿਆ ਭਾਰੀ, ਅਦਾਲਤ ਨੇ ਸੁਣਾਈ 6 ਮਹੀਨੇ ਦੀ ਸਜ਼ਾ
NEXT STORY