ਨੂੰਹ(ਬਿਊਰ) ਨੂੰਹ ਖੰਡ ਦੇ ਪਿੰਡ ਦੇਵਲਾ ਨੰਗਲੀ 'ਚ ਆਪਣੇ ਘਰ 'ਚ ਸੁੱਤੇ ਹੋਏ ਇਕ ਪਰਿਵਾਰ 'ਤੇ ਅਚਾਨਕ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਗੁਆਂਢੀ ਦੀ ਕੰਧ ਡਿੱਗਣ ਨਾਲ ਪੂਰਾ ਪਰਿਵਾਰ ਉਸ ਦੇ ਹੇਠਾ ਆ ਗਿਆ। ਜਿਸਦੇ ਕਾਰਨ ਇਕ ਮਹਿਲਾ ਦੀ ਮੌਕ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਲਹੜ ਮੈਡੀਕਲ ਕਾਲਜ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ.। ਪਰ ਇਕ ਲੜਕੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਕਾਰਨ ਉਸਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਦੋ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦੇਵਲਾ ਨੰਗਲੀ ਨਿਵਾਸੀ ਇਸਹਾਕ ਉਰਫ ਕਨਕੂ ਦਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਵਿਹੜੇ 'ਚ ਸੁੱਤਾ ਪਿਆ ਸੀ। ਗੁਆਂਢ 'ਚ ਇਸਹਾਕ ਦਾ ਭਤੀਜਾ ਮੁਬਾਰਿਕ ਆਪਣੇ ਪਲਾਟ 'ਚ ਮਿੱਟੀ ਭਰਾਉਣ ਦੇ ਕੰਮ ਕਰਵਾ ਰਿਹਾ ਸੀ। ਉਸਨੇ ਆਪਣੇ ਪਲਾਂਟ 'ਚ ਲੱਗਭਗ 12 ਫੁੱਟ ਉੱਚੀ ਕੰਧ ਕਰਾਈ ਹੋਈ ਸੀ। ਰਾਤ ਦੇ ਸਮੇਂ ਡੰਪਰਾਂ ਨਾਲ ਮਿੱਟੀ ਪਾਈ ਜਾ ਰਹੀ ਸੀ। ਸਵੇਰੇ ਕਰੀਬ 4 ਵੱਜੇ ਡੰਪਰਾਂ ਦੀ ਲਗਾਤਾਰ ਆਵਾਜਾਈ ਨਾਲ ਮਿੱਟੀ ਦਬੀ ਗਈ ਅਤੇ ਕੰਧ ਟੁੱਟ ਗਈ। ਕੰਧ ਦੇ ਦੂਜੇ ਪਾਸੇ ਇਸਹਾਕ ਦੀ ਪਤਨੀ ਸੁਭਾਨੀ, 14 ਸਾਲ ਦੀ ਬੇਟੀ ਸ਼ਕੁੰਤ, 12 ਸਾਲ ਦਾ ਬੇਟੀ ਅਨੀਸ, 8 ਸਾਲ ਦਾ ਇਕਲਾਸ ਇਕ ਕੰਧ ਦੇ ਥੱਲੇ ਦਬ ਗਏ।
ਜਦੋਂ ਦੁਰਘਟਨਾ ਦੇ ਬਾਰੇ 'ਚ ਪਿੰਡ ਵਾਲਿਆ ਨੂੰ ਪਤਾ ਚੱਲਿਆ ਤਾਂ ਉਹ ਮਦਦ ਦੇ ਲਈ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਨੂੰ ਕੰਧ ਥੱਲਿਓ ਕੱਢਿਆ। ਪਰ ਉਹ ਆਪਣੇ ਯਤਨ 'ਚ ਇਸਹਾਕ ਦੀ ਪਤਨੀ ਸੁਭਾਨੀ ਨੂੰ ਨਹੀਂ ਬਚਾ ਸਕੇ। ਮਹਿਲਾ ਦੀਵਾਰ ਦੇ ਥੱਲੇ ਦੱਬ ਕੇ ਆਪਣਾ ਦਮ ਤੋੜ ਚੁੱਕੀ ਸੀ। ਉਥੇ ਤੁਰੰਤ ਬੱਚਿਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਇਲਾਜ ਦੇ ਲਈ ਲਿਜਾਇਆ ਗਿਆ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹਜੇ ਪੀੜਤ ਪੱਖ ਵੱਲੋਂ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ, ਜਿਸਦੇ ਕਾਰਨ ਇਹ ਮਾਮਲਾ ਪੁਲਸ ਦੇ ਨੋਟਿਸ ਤੋਂ ਬਾਹਰ ਹੈ।
12 ਸਾਲ ਦੇ ਲੜਕੇ ਨੇ ਬਲਾਤਕਾਰ ਕਰਨ 'ਚ ਅਸਫਲ ਹੋਣ ਤੇ ਕੀਤੀ ਢਾਈ ਸਾਲ ਦੀ ਬੱਚੀ ਦੀ ਹੱਤਿਆ
NEXT STORY