ਨੋਇਡਾ— ਗ੍ਰੇਟਰ ਨੋਇਡਾ ਦੇ ਬਿਸਾਰਖ ਕੋਤਵਾਲੀ ਖੇਤਰ ਦੇ ਇਕ ਪਿੰਡ 'ਚ ਹੋਈ ਢਾਈ ਸਾਲ ਦੀ ਬੱਚੀ ਦੀ ਹੱਤਿਆ ਦਾ ਸੀ.ਸੀ.ਟੀ.ਵੀ ਫੁਟੇਜ ਨਾਲ ਖੁਲਾਸਾ ਹੋਇਆ ਹੈ। ਬੱਚੀ ਦੀ ਹੱਤਿਆ ਗੁਆਂਢੀ 12 ਸਾਲ ਦੇ ਨਾਬਾਲਗ ਨੇ ਬਲਾਤਕਾਰ ਕਰਨ 'ਚ ਅਸਫਲ ਹੋਣ 'ਤੇ ਕੀਤੀ ਸੀ। ਮੰਗਲਵਾਰ ਰਾਤ ਨੂੰ ਨਾਬਾਲਗ ਬੱਚੀ ਨੂੰ ਆਪਣੇ ਨਾਲ ਲਿਜਾਂਦਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਇਆ ਹੈ। ਪੁਲਸ ਨੇ ਨਾਬਾਲਿਗ ਨੂੰ ਫੜ੍ਹ ਕੇ ਪੁੱਛਗਿੱਛ ਕੀਤੀ ਤਾਂ ਉਸਦੇ ਬੱਚੀ ਦੇ ਰੋਣ 'ਤੇ ਗਲਾ ਦਬਾ ਕੇ ਹੱਤਿਆ ਕਰਨ ਦਾ ਅਪਰਾਧ ਸਵੀਕਾਰ ਕਰ ਲਿਆ। ਹੱਤਿਆ ਤੋਂ ਬਾਅਦ ਪਰਿਵਾਰ ਵਾਲਿਆ ਨਾਲ ਉਹ ਬੱਚੀ ਨੂੰ ਲੱਭਣ ਵੀ ਗਿਆ।
ਪੁਲਸ ਦੇ ਅਨੁਸਾਰ, ਸੀ.ਸੀ.ਟੀ.ਵੀ. ਫੁਟੇਜ 'ਚ ਬੱਚੀ ਦੇ ਪਿਤਾ ਦੇ ਨਾਲ ਕੰਮ ਕਰਨ ਵਾਲੇ ਸ਼ਖਸ ਦਾ ਨਾਬਾਲਗ ਬੇਟਾ ਅਤੇ ਇਕ ਸਾਥੀ ਬੱਚੀ ਨੂੰ ਆਪਣੇ ਨਾਲ ਲਿਜਾਂਦੇ ਦਿੱਖੇ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕੀ ਦੋਸ਼ੀ ਘਰ 'ਚ ਬੈਠਾ ਟੀ.ਵੀ. ਦੇਖ ਰਿਹਾ ਸੀ। ਇਸੇ ਦੌਰਾਨ ਲਾਈਟ ਚੱਲੀ ਗਈ ਅਤੇ ਉਹ ਬਾਹਰ ਆਇਆ ਤਾਂ ਉਸਨੇ ਬੱਚੀ ਨੂੰ ਘੁੰਮਦੇ ਹੋਏ ਦੇਖਿਆ। ਜਿਸ ਤੋਂ ਬਾਅਦ ਉਹ ਬੱਚੀ ਨੂੰ ਚੁੱਕ ਕੇ ਲੈ ਗਿਆ ਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਚੀ ਰੋਣ ਲੱਗੀ ਤਾਂ ਫੜੇ ਜਾਣ ਦੇ ਡਰ ਨਾਲ ਉਸਨੇ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸਦੇ ਬਾਅਦ ਨਾਬਾਲਗ ਘਰ ਵਾਪਸ ਆਇਆ ਅਤੇ ਬੱਚੀ ਦੇ ਪਰਿਵਾਰ ਨਾਲ ਉਸਨੂੰ ਲੱਭਣ ਦਾ ਨਾਟਕ ਕਰਨ ਲੱਗਾ। ਦੱਸਿਆ ਗਿਆ ਹੈ ਕਿ ਇਸ ਦੌਰਾਨ ਉਸ ਨੂੰ ਬੱਚੀ ਦੇ ਜਿਉਂਦਾ ਹੋਣ ਦਾ ਸ਼ੱਕ ਹੋਇਆ ਤਾਂ ਦੁਬਾਰਾ ਮੌਕਾ ਦੇਖ ਘਟਨਾ ਵਾਲੀ ਜਗ੍ਹਾ 'ਤੇ ਗਿਆ ਅਤੇ ਬੱਚੀ 'ਤੇ ਪੱਥਰ ਨਾਲ ਵਾਰ ਕਰ ਦਿੱਤਾ।

ਦੋਸ਼ੀ ਦੇ ਬਿਆਨ ਅਨੁਸਾਰ ਉਹ ਬੱਚੀ ਨੂੰ ਭਰਾ ਨਾਲ ਮਿਲਾਉਣ ਦੇ ਬਹਾਨੇ ਲੈ ਗਿਆ ਸੀ ਬੱਚੀ ਦੇ ਦੋ ਵੱਡੇ ਭਰਾ ਵੀ ਹਨ। ਦੋਨੋਂ ਭਰਾ ਸੰਭਲ 'ਚ ਹੀ ਰਹਿਕੇ ਕੰਮ ਕਰਦੇ ਹਨ। ਨਾਬਾਲਗ ਮਾਸੂਮ ਬੱਚੀ ਨੂੰ ਇਹ ਕਹਿ ਕੇ ਲੈ ਗਿਆ ਕਿ ਉਸਨੂੰ ਉਸਦੇ ਭਰਾ ਨਾਲ ਮਿਲਾਵੇਗਾ। ਫੜੇ ਜਾਣ ਦੇ ਬਾਅਦ ਦੋਸ਼ੀ ਨੇ ਇਹ ਵੀ ਕਿਹਾ ਕਿ ਬੱਚੀ ਉਸਦੇ ਵਾਲ ਖਿੱਚਦੀ ਸੀ ਇਸ ਲਈ ਉਸਨੇ ਉਸਦੀ ਹੱਤਿਆ ਕਰ ਦਿੱਤੀ। ਦੂਜਾ ਲੜਕਾ ਫੜੇ ਗਏ ਨਾਬਾਲਗ ਨੂੰ ਅਸ਼ਲੀਲ ਫਿਲਮਾਂ ਦਿਖਾਉਂਦਾ ਸੀ। ਸੀ.ਸੀ.ਟੀ.ਵੀ ਫੁਟੇਜ 'ਚ ਦੋ ਨਾਬਾਲਗ ਲੜਕੇ ਬੱਚੀ ਨੂੰ ਲੈ ਜਾਂਦੇ ਦਿਖੇ ਹਨ,ਪਰ ਪੁਲਸ ਨੇ ਛੋਟੇ ਲੜਕੇ 'ਤੇ ਕਾਰਵਾਈ ਕੀਤੀ ਹੈ। ਜਦਕਿ ਵਾਰਦਾਤ ਤੋਂ ਪਹਿਲਾਂ ਦੋਨੋਂ ਹੀ ਕ੍ਰਾਈਮ ਸੀਰੀਅਲ ਦੇਖ ਰਹੇ ਸਨ। ਪੁਲਸ ਨੇ ਦਾਅਵਾ ਕੀਤਾ ਹੈ ਕਿ ਦੂਜਾ ਲੜਕਾ ਵਾਰਦਾਤ ਵਾਲੀ ਜਗ੍ਹਾ 'ਤੇ ਨਹੀਂ ਗਿਆ, ਪਰ ਸੀ.ਸੀ.ਟੀ.ਵੀ. ਫੁਟੇਜ ਪੁਲਸ ਨੇ ਉਪਲਬਧ ਨਹੀਂ ਕਰਾਈ ਹੈ।
ਚਿਤਾਵਨੀ : ਦਿੱਲੀ, ਯੂ.ਪੀ. ਸਮੇਤ ਕਈ ਰਾਜਾਂ 'ਚ ਹਨੇਰੀ-ਤੂਫਾਨ ਆਉਣ ਦਾ ਅਲਰਟ ਜਾਰੀ
NEXT STORY