ਨਵੀਂ ਦਿੱਲੀ— ਗੁੱਤ ਕੁੱਟਣ ਦਾ ਰਾਜ਼ ਆਖਰਕਾਰ ਸਾਹਮਣੇ ਆ ਗਿਆ ਹੈ। 2 ਔਰਤਾਂ ਦੇ ਵਾਲ ਕੱਟ ਕੇ ਡਿੱਗਣ ਦੇ ਰਹੱਸ ਤੋਂ ਪਰਦਾ ਉੱਠ ਗਿਆ। ਕੀਟ ਮਾਹਰਾਂ ਨੇ 99.9 ਫੀਸਦੀ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਇਹ ਮੈਕੀ ਨਾਮੀ ਕੀਟ ਦੀ ਕਰਤੂਤ ਹੈ, ਜੋ ਚਾਈਨੀਜ਼ ਹੈ। ਇਹ ਕੀੜਾ ਤਾਈਵਾਨ 'ਚ ਜ਼ਿਆਦਾ ਹੈ। ਇਸ ਦੀ ਪੁਸ਼ਟੀ ਲਈ ਦਿਨ 'ਚ ਕੱਟ ਕੇ ਡਿੱਗੇ ਵਾਲਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਐੱਸ.ਪੀ. ਸੰਕਲਪ ਸ਼ਰਮਾ ਦਾ ਕਹਿਣਾ ਹੈ ਕਿ ਵਾਲਾਂ ਦਾ ਨਮੂਨਾ ਪ੍ਰਯੋਗਸ਼ਾਲਾ 'ਚ ਭੇਜਿਆ ਜਾ ਰਿਹਾ ਹੈ ਤਾਂ ਕਿ ਅਟਕਲਬਾਜ਼ੀਆਂ 'ਤੇ ਰੋਕ ਲੱਗ ਸਕੇ। ਰਹੱਸਮਈ ਤਰੀਕੇ ਨਾਲ ਵਾਲ ਕੱਟਣ ਦੀਆਂ ਅਟਕਲਾਂ ਦਰਮਿਆਨ ਪਰਸ਼ੁਰਾਮਪੁਰ ਖੇਤਰ 'ਚ ਦਿਨ-ਦੁਪਹਿਰ ਨੂੰ 2 ਔਰਤਾਂ ਦੇ ਵਾਲ ਕੱਟਣ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਾਫੀ ਹੱਦ ਤੱਕ ਉਸ ਰਹੱਸ ਤੋਂ ਵੀ ਇਨ੍ਹਾਂ ਦੋਹਾਂ ਘਟਨਾਵਾਂ ਨੇ ਪਰਦਾ ਚੁੱਕ ਦਿੱਤਾ ਕਿ ਇਹ ਕਿਸੇ ਅਪਰਾਧਕ ਸਾਜਿਸ਼ ਦਾ ਹਿੱਸਾ ਬਿਲਕੁੱਲ ਨਹੀਂ ਹੈ।
ਕੀਟ ਵਿਗਿਆਨੀ ਡਾ. ਅਮਰੇਸ਼ ਤ੍ਰਿਪਾਠੀ ਅਨੁਸਾਰ ਮੈਕੀ ਕੀਟ ਦੀ ਪਹਿਲੀ ਵਾਰ ਇੱਥੇ ਪਛਾਣ ਕੀਤੀ ਗਈ ਹੈ। ਜੋ ਹਵਾਵਾਂ ਨਾਲ ਉੱਡ ਕੇ ਇਹ ਕੀਟ ਸੰਘਣੇ ਵਾਲਾਂ ਵਾਲੇ ਸ਼ਖਸ ਦੇ ਉੱਪਰ ਬੈਠਦਾ ਹੈ, ਉਸ ਦੇ ਡੰਗ ਮਾਰਨ ਨਾਲ ਬੇਹੋਸ਼ੀ ਆਉਂਦੀ ਹੈ ਅਤੇ ਜਦੋਂ ਇਨਸਾਨ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਦੇ ਵਾਲ ਕੁਤਰ ਦਿੰਦਾ ਹੈ। ਅਜਿਹਾ ਕਰਨਾ ਉਸ ਦੇ ਜੈਨੇਟਿਕ ਸੁਭਾਅ 'ਚ ਹੈ। ਫੋਰੈਂਸਿਕ ਮਾਹਰਾਂ ਦਾ ਕਹਿਣਾ ਹੈ ਕਿ ਇਸ 'ਚ ਮਾਈਕ੍ਰੋਸਕੋਪ ਤੋਂ ਵਾਲਾਂ ਦਾ ਪੈਟਰਨ ਦੇਖਿਆ ਜਾਵੇਗਾ ਤਾਂ ਕਿ ਇਹ ਪਤਾ ਲੱਗੇ ਵਾਲ ਸਿੱਧੇ ਕੱਟੇ ਗਏ ਜਾਂ ਤਿਰਛੇ। ਜੇਕਰ ਸਿੱਧੇ ਕੱਟੇ ਗਏ ਤਾਂ ਕੈਂਚੀ ਜਾਂ ਹੋਰ ਤੇਜ਼ਧਾਰ ਯੰਤਰ ਨਾਲ ਕੱਟੇ ਗਏ ਹੋਣਗੇ। ਜੇਕਰ ਤਿਰਛੇ ਕੱਟੇ ਤਾਂ ਇਹ ਸਾਬਤ ਹੋ ਜਾਵੇਗਾ ਕਿ ਵਾਲ ਹੌਲੀ-ਹੌਲੀ ਕੱਟੇ ਗਏ। ਨਾਲ ਹੀ ਔਰਤਾਂ ਦੇ ਵਾਲਾਂ ਨੂੰ ਮੈਚ ਕਰਵਾ ਕੇ ਦੇਖਿਆ ਜਾਵੇਗਾ ਕਿ ਵਾਲ ਉਸੇ ਔਰਤ ਦੇ ਹਨ ਜਾਂ ਕਿਸੇ ਹੋਰ ਦੇ। ਲੋੜ ਪੈਣ 'ਤੇ ਵਾਲਾਂ ਦਾ ਕੈਮੀਕਲ ਜਾਂਚ ਵੀ ਕਰਵਾਈ ਜਾ ਸਕਦੀ ਹੈ।
ਵਿਗਿਆਨੀ ਡਾ. ਆਰ.ਐੱਲ. ਸਿੰਘ ਦਾ ਕਹਿਣਾ ਹੈ ਕਿ ਮੈਕੀ ਨਾਮੀ ਬਰਸਾਤੀ ਕੀਟ ਵਾਲਾਂ 'ਤੇ ਬੈਠਦਾ ਹੈ। ਹਵਾ ਨਾਲ ਉੱਡੇ ਹੋਏ ਘੁੰਮਦਾ ਰਹਿੰਦਾ ਹੈ। ਸੋਂਦੇ ਸਮੇਂ ਔਰਤਾਂ ਦੇ ਵਾਲਾਂ 'ਚ ਵੜ ਜਾਂਦਾ ਹੈ ਅਤੇ ਉਨ੍ਹਾਂ ਨੂੰ ਡੰਗ ਮਾਰ ਦਿੰਦਾ ਹੈ, ਜਿਸ ਨਾਲ ਔਰਤਾਂ ਨੂੰ ਚੱਕਰ ਆਉਣ ਕਾਰਨ ਉਹ ਕੁਝ ਦੇਰ ਲਈ ਬੇਹੋਸ਼ ਹੋ ਜਾਂਦੀਆਂ ਹਨ ਅਤੇ ਇਸ ਦੌਰਾਨ ਉਹ ਵਾਲ ਕੱਟ ਦਿੰਦਾ ਹੈ।
ਬਾਥਰੂਮ 'ਚ ਨਹਾਉਣ ਗਈ ਔਰਤ ਦੇ ਕੱਟੇ ਗਏ ਵਾਲ, ਹੋਈ ਬੇਹੋਸ਼
NEXT STORY