ਨਵੀਂ ਦਿੱਲੀ (ਏਜੰਸੀ)- ਭਾਰਤੀ ਯੂਥ ਕਾਂਗਰਸ (ਆਈ. ਵਾਈ. ਸੀ.) ਦੇ ਵਰਕਰਾਂ ਨੇ ਇੱਥੇ ਝੰਡੇਵਾਲਾਨ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਮੁੱਖ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਭਾਜਪਾ ਅਤੇ ਸੰਘ ਦੀ ਵਿਚਾਰਧਾਰਾ ਨੂੰ ‘ਪੱਖਪਾਤੀ ਅਤੇ ਜਾਤੀਵਾਦੀ’ ਦੱਸਿਆ ਅਤੇ ਇਸ ਦੌਰਾਨ ਕੁਝ ਵਰਕਰਾਂ ਨੇ ਮਨੂਸਮ੍ਰਿਤੀ ਦੇ ਪੰਨੇ ਵੀ ਸਾੜੇ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੇ ਭਾਨੂ ਚਿਬ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਦੇ ਹੱਥ ’ਚ ਸੰਵਿਧਾਨ ਦੀ ਇਕ ਕਾਪੀ ਸੀ ਅਤੇ ਉਨ੍ਹਾਂ ਯੂਥ ਕਾਂਗਰਸ ਦੇ ਹੋਰ ਵਰਕਰਾਂ ਨਾਲ ਮਿਲ ਕੇ ਮਨੂਸਮ੍ਰਿਤੀ ਦੇ ਖਿਲਾਫ ਨਾਅਰੇ ਲਾਏ।
ਤਸਵੀਰਾਂ ’ਚ ਪ੍ਰਦਰਸ਼ਨਕਾਰੀਆਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਦੀਆਂ ਕਾਪੀਆਂ, ਮਨੂਸਮ੍ਰਿਤੀ ਦਾ ਵਿਰੋਧ ਕਰਨ ਵਾਲੇ ਪੋਸਟਰ ਅਤੇ ਇਸ ਪ੍ਰਾਚੀਨ ਗ੍ਰੰਥ ਦੀਆਂ ਕਾਪੀਆਂ ਫੜੇ ਹੋਏ ਦੇਖਿਆ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੂੰ ਮਨੂਸਮ੍ਰਿਤੀ ਦੇ ਪੰਨੇ ਸਾੜਦੇ ਹੋਏ ਦੇਖਿਆ ਗਿਆ, ਜਦਕਿ ਅੱਧੇ ਸੜੇ ਹੋਏ ਪੰਨੇ ਅਤੇ ‘ਮਨੂਸਮ੍ਰਿਤੀ ਨੂੰ ਨਕਾਰੋ’ ਲਿਖੇ ਪੋਸਟਰ ਜ਼ਮੀਨ ’ਤੇ ਪਏ ਸਨ। ਚਿਬ ਨੇ ਦੋਸ਼ ਲਾਇਆ ਕਿ ਦੇਸ਼ ’ਚ ਸੰਵਿਧਾਨ ਦੀ ਵਿਚਾਰਧਾਰਾ ਅਤੇ ਭਾਜਪਾ-ਸੰਘ ਦੀ ਵਿਚਾਰਧਾਰਾ ਵਿਚਾਲੇ ਲੜਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ-ਸੰਘ ਦੀ ਵਿਚਾਰਧਾਰਾ ਮਨੂਸਮ੍ਰਿਤੀ ਤੋਂ ਪ੍ਰੇਰਿਤ ਹੈ ਅਤੇ ‘ਦਲਿਤ-ਵਿਰੋਧੀ’ ਹੈ। ਚਿਬ ਨੇ ਕਿਹਾ, ‘‘ਇਹ ਦੇਸ਼ ਸੰਵਿਧਾਨ ਨਾਲ ਚੱਲੇਗਾ, ਮਨੂਸਮ੍ਰਿਤੀ ਨਾਲ ਨਹੀਂ।’’ ਉਨ੍ਹਾਂ ਉੱਤਰਾਖੰਡ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਇਕ ਪ੍ਰੋਗਰਾਮ ਤੋਂ ਬਾਅਦ ਮੰਚ ਦੇ ਕਥਿਤ ‘ਸ਼ੁੱਧੀਕਰਨ’ ਦੀ ਵੀ ਆਲੋਚਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਮੁੰਦਰ 'ਚ ਭਾਰਤੀ ਫ਼ੌਜ ਦੀ ਵਧੀ ਤਾਕਤ ! ਨੇਵੀ ਨੂੰ ਮਿਲਿਆ INS ਨਿਪੁਨ
NEXT STORY