ਹੁਸ਼ਿਆਰਪੁਰ-ਬੱਸ 'ਚ ਫਰੀ ਸਫਰ ਕਰਨ ਦੀ ਕੋਸ਼ਿਸ਼ ਕਰਨ ਵਾਲੇ 5ਵੀਂ ਫੇਲ ਨਕਲੀ ਪੁਲਸ ਵਾਲੇ ਨੂੰ ਹੁਸ਼ਿਆਰੁਪਰ ਦੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪਿੰਡ ਸ਼ੋਰ ਸਿੰਘ ਚੱਬਾਲ ਦਾ ਰਹਿਣ ਵਾਲਾ 5ਵੀਂ ਫੇਲ ਇਕ ਵਿਅਕਤੀ ਬੱਸ 'ਚ ਨਕਲੀ ਪੁਲਸ ਵਾਲਾ ਬਣ ਕੇ ਫਰੀ ਸਫਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ।
ਤਲਾਸ਼ੀ ਲੈਣ 'ਤੇ ਇਸ ਨਕਲੀ ਪੁਲਸੀਏ ਤੋਂ ਨਕਲੀ ਪਛਾਣ ਪੱਤਰ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਵਰਤੋਂ ਉਹ 2006 ਤੋਂ ਕਰਕੇ ਬੱਸਾਂ 'ਚ ਫਰੀ ਸਫਰ ਕਰਦਾ ਆ ਰਿਹਾ ਸੀ। ਕਾਬੂ ਕੀਤੇ ਗਏ ਦੋਸ਼ੀ ਨੇ ਵੀ ਪੁਲਸ ਅੱਗੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਿਸ ਵਿਅਕਤੀ ਨੇ ਉਸ ਨੂੰ ਨਕਲੀ ਪਛਾਣ ਪੱਤਰ ਬਣਾ ਕੇ ਦਿੱਤਾ ਹੈ, ਪੁਲਸ ਉਸ ਦੀ ਵੀ ਭਾਲ ਕਰ ਰਹੀ ਹੈ।
ਪੰਜਾਬੀ ਫਿਲਮ ਬਣਾਉਣ ਲਈ ਲੁੱਟੇ ਤਿੰਨ ਬੈਂਕ (ਵੀਡੀਓ)
NEXT STORY