ਬਟਾਲਾ (ਬੇਰੀ)- ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਸਦਰ ਦੀ ਪੁਲਸ ਵਲੋਂ ਨਾਬਾਲਗ ਭਾਣਜੀ ਦਾ ਵਿਆਹ ਕਰਵਾਉਣ ਵਾਲੇ ਮਾਮਾ-ਮਾਮੀ ਸਮੇਤ 3 ਜਣਿਆਂ ਨੂੰ ਨਾਮਜ਼ਦ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ’ਚ 15 ਸਾਲਾ ਨਾਬਾਲਗ ਹਰਪ੍ਰੀਤ ਕੌਰ (ਕਾਲਪਨਿਕ ਨਾਮ) ਵਾਸੀ ਪਿੰਡ ਚੀਮਾ ਖੁੱਡੀ ਨੇ ਦੱਸਿਆ ਕਿ ਉਸ ਦੀ ਮਾਮੀ ਸੁਖਪ੍ਰੀਤ ਕੌਰ ਅਤੇ ਮਾਮੇ ਲਖਵਿੰਦਰ ਸਿੰਘ ਵਾਸੀਆਨ ਕੋਟਲਾ ਸ਼ਾਹੀਆ ਨੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਦਾ ਵਿਆਹ ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭੁੱਲਰ ਰੋਡ ਬਟਾਲਾ ਨਾਲ ਕਰ ਦਿੱਤਾ, ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਉਸ ਨੂੰ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਉਪਰੋਕਤ ਨਾਬਾਲਗ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ’ਚ ਇਸ ਦੇ ਮਾਮੇ, ਮਾਮੀ ਅਤੇ ਪਤੀ ਗੁਰਪ੍ਰੀਤ ਸਿੰਘ ਵਿਰੁੱਧ ਧਾਰਾ 26 ਚਿਲਡਰਨ ਮੈਰਿਜ ਰਿਸੈਂਟ ਐਕਟ 2006 ਤਹਿਤ ਮੁਕੱਦਮਾ ਨੰ.103 ਦਰਜ ਕਰ ਦਿੱਤਾ ਹੈ।
ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਤੋੜੇ ਤਾਲੇ, ਗੋਲਕ ’ਚੋਂ 20 ਹਜ਼ਾਰ ਰੁਪਏ ਨਗਦੀ ਲੈ ਉੱਡੇ
NEXT STORY