ਬਟਾਲਾ/(ਸੈਂਡੀ)- ਅੱਜ ਯਾਨੀ ਕਿ ਵੀਰਵਾਰ ਦੀ ਸਵੇਰੇ ਤੜਕੇ ਹੀ ਵੈਸ਼ਨੋ ਦੇਵੀ ਤੋਂ ਮੱਥਾ ਟੇਕਣ ਉਪਰੰਤ ਵਾਪਸ ਅੰਮ੍ਰਿਤਸਰ ਜਾ ਰਹੀਆਂ ਬੱਸਾਂ ਦੇ ਪਲਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਬਲਦੇਵ ਸਿੰਘ ਚੌਕੀ ਵੇਰਕਾ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਨੂੰ ਵੈਸ਼ਨੋ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਦਿੱਲੀ ਕੰਪਨੀ ਦੀਆਂ ਦੋ ਬੱਸਾਂ ਅੰਮ੍ਰਿਤਸਰ ਨੂੰ ਜਾ ਰਹੀਆਂ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਇਹ ਬੱਸਾਂ ਅੰਮ੍ਰਿਤਸਰ ਬਾਈਪਾਸ ਦੇ ਨੇੜੇ ਪੁੱਜੀਆਂ ਤਾਂ ਅਚਾਨਕ ਹੀ ਬੱਸ ਦੇ ਅੱਗੇ ਕੋਈ ਜਾਨਵਰ ਆ ਗਿਆ, ਜਿਸਨੂੰ ਬਚਾਉਂਦਿਆਂ ਡਰਾਈਵਰ ਨੇ ਇਕ ਦਮ ਬਰੇਕ ਲਗਾਈ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਦੇ ਨਾਲ ਹੀ ਪਿਛੇ ਆ ਰਹੀ ਬੱਸ ਦੇ ਡਰਾਈਵਰ ਵਲੋਂ ਵੀ ਬਰੇਕ ਮਾਰੀ ਗਈ, ਜਿਸ ਨਾਲ ਉਹ ਬੱਸ ਵੀ ਪਲਟ ਗਈ। ਜਿਸ ਤੋਂ ਬਾਅਦ ਬਹੁਤ ਹੀ ਮੁਸ਼ੱਕਤ ਨਾਲ ਦੋਵੇਂ ਬੱਸਾਂ ਨੂੰ ਸੜਕ ਤੋਂ ਪਰ੍ਹੇ ਕਰਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਬੱਸਾਂ ਵਿਚ ਸਵਾਰ ਸਵਾਰੀਆਂ ਤਾਂ ਵਾਲ-ਵਾਲ ਬਚ ਗਈਆਂ। ਕਿਸੇ ਨੂੰ ਵੀ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਦੋਹਾਂ ਬੱਸਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਕਠੂਆ ਲਾਗੇ ਹੋ ਰਹੀ ਗੋਲੀਬਾਰੀ ਦਾ ਅਸਰ ਪੰਜਾਬ ਦੇ ਪਿੰਡਾਂ 'ਚ ਵੀ ਨਜ਼ਰ ਆ ਰਿਹੈ
NEXT STORY