ਜਲੰਧਰ- ਕਿਸ਼ਨਪੁਰਾ ਇਲਾਕੇ ਵਿਚ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਤੇ ਨਸ਼ਾ ਕਾਰੋਬਾਰੀ ਨੇ ਬੀਤੀ ਰਾਤ ਹਮਲਾ ਕਰ ਦਿੱਤਾ। ਬੇਟੇ ਨੂੰ ਬਚਾਉਣ ਪਹੁੰਚੀ ਮਾਂ 'ਤੇ ਵੀ ਨਸ਼ਿਆਂ ਦੇ ਕਾਰੋਬਾਰੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਘਟਨਾ ਸਥਾਨ ਸਿਟੀ ਵਾਲਮੀਕਿ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਨੰਦ ਰਾਣੀ ਪਤਨੀ ਰਾਜ ਕੁਮਾਰ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਅੰਮ੍ਰਿਤ ਖੋਸਲਾ ਤੇ ਜਨਰਲ ਸਕੱਤਰ ਰਾਜੇਸ਼ ਭੱਟੀ ਨੇ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਦੇ ਬਾਅਦ ਹਮਲਾਵਰਾਂ ਖਿਲਾਫ ਪੁਲਸ ਨੇ ਹੱਤਿਆ ਦਾ ਯਤਨ ਤੇ ਘਰ 'ਚ ਜ਼ਬਰਦਸਤੀ ਵੜਨ ਸਬੰਧੀ ਕੇਸ ਦਰਜ ਕਰ ਲਿਆ।
ਜ਼ਖ਼ਮੀ ਨੰਦ ਰਾਣੀ ਨੇ ਦੱਸਿਆ ਕਿ ਉਸ ਦੇ ਬੇਟੇ ਨਰੇਸ਼ ਨੇ ਇਲਾਕੇ ਵਿਚ ਵੱਧ ਰਹੇ ਨਸ਼ੇ ਨੂੰ ਬੰਦ ਕਰਵਾਉਣ ਦੇ ਲਈ ਕੁਝ ਦਿਨਾਂ ਪਹਿਲਾਂ ਹੀ ਪੁਲਸ ਵਾਲਿਆਂ ਨੂੰ ਬੁਲਾ ਕੇ ਮੀਟਿੰਗ ਕਰਵਾਈ ਸੀ, ਜਿਸ ਵਿਚ ਨਸ਼ਾ ਸਮੱਗਲਰਾਂ ਦੇ ਨਾਂ ਪੁਲਸ ਨੂੰ ਦੇਣ ਦੇ ਨਾਲ ਨਸ਼ਾ ਬੰਦ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਲਾਕੇ ਦੇ ਰਹਿਣ ਵਾਲੇ ਪਿਤਾ ਤੇ ਉਸ ਦੇ ਦੋਵੇਂ ਬੇਟੇ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਸੀ।
ਉਕਤ ਲੋਕ ਉਸ ਦੇ ਬੇਟਿਆਂ ਨੂੰ ਧਮਕੀਆਂ ਦੇਣ ਲੱਗੇ, ਜ਼ਖ਼ਮੀ ਨੰਦ ਰਾਣੀ ਨੇ ਦੱਸਿਆ ਕਿ ਬੀਤੀ ਰਾਤ ਭਗਵਾਨ ਵਾਲਮੀਕਿ ਜੀ ਦੀ ਜਅੰਤੀ ਮੌਕੇ 'ਤੇ ਖੁਸ਼ੀ ਜ਼ਾਹਿਰ ਕਰਨ ਲਈ ਮੁਹੱਲੇ ਵਿਚ ਡੀ. ਜੇ. ਲਗਾ ਕੇ ਸਾਰੇ ਨੱਚ ਰਹੇ ਸੀ ਕਿ ਉਸੇ ਵਿਚ ਨਸ਼ਾ ਵੇਚਣ ਵਾਲੇ ਨੌਜਵਾਨ ਉਥੇ ਆਏ ਤੇ ਨਿਰਧਾਰਿਤ ਨੌਜਨਾਵਾਂ ਦੇ ਤਹਿਤ ਉਸ ਦੇ ਬੇਟੇ ਨਰੇਸ਼ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨਰੇਸ਼ ਕਿਸੇ ਤਰ੍ਹਾਂ ਘਰ ਆਇਆ ਤਾਂ ਉਸ ਦੇ ਪਿੱਛੇ ਹੀ ਉਕਤ ਨੌਜਵਾਨ ਆਪਣੇ ਭਰਾ ਤੇ ਪਿਤਾ ਹੋਰ ਹਥਿਆਰਬੰਦ ਸਾਥੀ ਉਸ ਦੇ ਘਰ ਜ਼ਬਰਦਸਤੀ ਵੜ ਆਏ ਤੇ ਉਸ ਦੇ ਬੇਟੇ ਨਾਲ ਦੁਬਾਰਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਕਤ ਲੋਕ ਉਸ ਦੇ ਬੇਟੇ ਨਾਲ ਗਾਲੀ ਗਲੋਚ ਕਰਦੇ ਹੋਏ ਕਹਿਣ ਲੱਗੇ ਕਿ ਉਹ ਤਾਂ ਇਲਾਕੇ ਵਿਚ ਨਸ਼ਾ ਵੇਚ ਕੇ ਰਹੇਗਾ। ਇਸ ਦੌਰਾਨ ਆਪਣੇ ਬੇਟੇ ਨੂੰ ਬਚਾਉਣ ਪਹੁੰਚੀ ਤਾਂ ਉਕਤ ਲੋਕਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਥਾਣਾ 3 ਦੇ ਐੱਸ. ਐੱਚ. ਓ. ਭੂਸ਼ਣ ਸੇਖੜੀ ਨੇ ਦੱਸਿਆ ਕਿ ਪੁਲਸ ਨੇ ਔਰਤ ਨੂੰ ਬਿਆਨਾਂ ਦੇ ਆਧਾਰ 'ਤੇ ਅਨਿਲ, ਉਸ ਦਾ ਬੇਟਾ ਰਾਹੁਲ ਸੱਭਰਵਾਲ, ਪ੍ਰਿੰਸ, ਪਤਨੀ ਤੇ ਉਸ ਦੇ ਸਮਰਥਕ ਰਿਸ਼ੀ ਸਮੇਤ ਅਣਪਛਾਤੇ ਲੋਕਾਂ ਖਿਲਾਫ ਧਾਰਾ 307, 452 ਆਦਿ ਦੇ ਤਹਿਤ ਕੇਸ ਦਰਜ ਕਰ ਲਿਆ। ਉਸ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ। ਦੂਜੇ ਪਾਸੇ ਪ੍ਰਧਾਨ ਅੰਮ੍ਰਿਤ ਖੋਸਲਾ ਤੇ ਰਾਜੇਸ਼ ਭੱਟੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਪੁਲਸ ਕਾਬੂ ਕਰਕੇ ਜੇਲ ਭੇਜੇ। ਉਥੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ ਹੈ।
ਕੀ ਅਕਾਲੀ-ਭਾਜਪਾ ਸਰਕਾਰ ਦੇ ਦਿਨ ਜਾਣ ਵਾਲੇ ਹਨ?
NEXT STORY