ਮੁੰਬਈ- ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਹੈੱਪੀ ਐਂਡਿੰਗ' ਦੀ ਫਰਸਟ ਲੁੱਕ ਅਤੇ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਫਿਲਮ ਦੇ ਟਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਫਿਲਮ ਕਾਫੀ ਫਨੀ ਹੋਵੇਗੀ। ਰੋਮਾਂਸ ਅਤੇ ਕਾਮੇਡੀ ਵਾਲ ਭਰਪੂਰ ਕ੍ਰਿਸ਼ਨਾ ਡੀਕੇ ਦੀ ਆਉਣ ਵਾਲੀ ਫਿਲਮ 'ਹੈੱਪੀ ਐਂਡਿੰਗ' 'ਚ ਅਭਿਨੇਤਾ ਸੈਫ 'ਯੂਡੀ' ਨਾਂ ਦਾ ਕਿਰਦਾਰ ਅਦਾ ਕਰ ਰਹੇ ਹਨ। ਇਸ ਫਿਲਮ 'ਚ ਇਲਿਆਨਾ ਡੀਕਰੂਜ਼ ਫੀਮੇਲ ਲੀਡ ਰੋਲ 'ਚ ਹੈ। ਇਸ 'ਚ ਪ੍ਰਿਟੀ ਜ਼ਿੰਟਾ ਅਤੇ ਕਰੀਨਾ ਕਪੂਰ ਵੀ ਮਜ਼ੇਦਾਰ ਰੋਲ 'ਚ ਹਨ। ਫਿਲਮ 'ਚ ਕਰੀਨਾ ਕਪੂਰ, ਸੈਫ ਦੀ ਐਕਸ ਗਰਲ ਫ੍ਰੈਂਡ ਦੇ ਰੋਲ 'ਚ ਨਜ਼ਰ ਆਉਣ ਵਾਲੀ ਹੈ ਜਦੋਂ ਕਿ ਗੋਵਿੰਦਾ ਦਾ ਕਿਰਦਾਰ ਕਾਫੀ ਮਜ਼ੇਦਾਰ ਲੱਗ ਰਿਹਾ ਹੈ। ਫਿਲਮ 'ਹੈੱਪੀ ਐਂਡਿੰਗ' 21 ਨਵੰਬਰ ਨੂੰ ਰਿਲੀਜ਼ ਹੋਵੇਗੀ।
ਮੈਂ ਆਈ.ਐਸ.ਐਲ 'ਚ ਕੋਈ ਟੀਮ ਨਹੀਂ ਖਰੀਦੀ : ਸਲਮਾਨ ਖਾਨ
NEXT STORY