ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਵੀਰਵਾਰ ਨੂੰ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਨੇ ਇੰਡੀਅਨ ਸੁਪਰ ਲੀਗ (ਆਈ.ਐਸ.ਐਲ) 'ਚ ਕੋਈ ਟੀਮ ਨਹੀਂ ਖਰੀਦੀ। ਸਲਮਾਨ ਨੇ ਹਾਲਾਂਕਿ ਇਹ ਵੀ ਦੱਸਿਆ ਹੈ ਕਿ ਉਹ ਨੀਤਾ ਅੰਬਾਨੀ ਦੇ ਫੁੱਟਬਾਲ ਲਈ ਜ਼ਮੀਨੀ ਪੱਧਰ ਨਾਲ ਜ਼ਰੂਰ ਜੁੜੇ ਹੋਏ ਹਨ ਅਤੇ ਇਸ ਦੇ ਲਈ ਦਿਲੋਂ ਜਾਨ ਨਾਲ ਕੰਮ ਕਰਨਗੇ। ਸਲਮਾਨ ਖਾਨ ਨੇ ਟਵਿੱਟਰ 'ਤੇ ਕਿਹਾ ਹੈ ਕਿ ਮੈਂ ਆਈ.ਐਸ.ਐਲ ਦੀ ਕਿਸੇ ਟੀਮ ਦਾ ਮਾਲਕ ਨਹੀਂ ਹਾਂ। ਮੇਰੇ ਦੋਸਤ ਧੀਰਜ਼ ਅਤੇ ਕਪਿਲ ਵਾਧਵਾਨ ਨੇ ਪੁਣੇ ਸਿਟੀ ਐਫ.ਸੀ 'ਚ ਸਾਂਝੀਦਾਰੀ ਬਣਾਉਣ ਦੀ ਪੇਸ਼ਕਸ਼ ਜ਼ਰੂਰ ਕੀਤੀ ਸੀ। ਸਲਮਾਨ ਖਾਨ ਨੇ ਬਾਅਦ 'ਚ ਇਕ ਹੋਰ ਟਵੀਟ 'ਚ ਦੱਸਿਆ ਕਿ ਸੁਜ਼ੁਕੀ ਅਤੇ ਥੰਮਜ਼ ਅਪ ਦੇ ਨਾਲ ਕੀਤੇ ਗਏ ਕਰਾਰ ਦੇ ਕਾਰਨ ਉਹ ਪੁਣੇ ਸਿਟੀ ਐਫ ਸੀ ਦੇ ਨਾਲ ਨਹੀਂ ਜੁੜ ਸਕੇ, ਕਿਉਂਕਿ ਸੁਜ਼ੁਕੀ ਅਤੇ ਥੰਮਜ਼ ਅਪ ਦੇ ਲੀਗ ਦੇ ਪ੍ਰਯੋਜਕਾਂ ਨਾਲ ਕੁਝ ਟਕਰਾ ਹੈ। ਆਈ ਐਮ.ਜੀ ਰਿਲਾਇੰਸ ਦੀ ਪਹਿਲ 'ਤੇ ਆਈ.ਐਸ.ਐਲ ਦਾ ਪਹਿਲਾਂ ਐਡੀਸ਼ਨ 12 ਅਕਤਬੂਰ ਤੋਂ ਸ਼ੁਰੂ ਹੋਣ ਵਾਲਾ ਹੈ, ਜਿਸ 'ਚ ਅੱਠ ਫ੍ਰੈਂਚਾਇਜ਼ੀ ਆਧਾਰਿਤ ਟੀਮਾਂ ਹਿੱਸਾ ਲੈਣਗੀਆਂ।
ਰੇਖਾ ਨੇ ਬਜਾਇਆ ਆਪਣੇ ਪ੍ਰਸ਼ੰਸਕਾਂ ਲਈ ਹਾਰਮੋਨਿਅਮ (ਦੇਖੋ ਤਸਵੀਰਾਂ)
NEXT STORY