ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਲੋਕਪ੍ਰਿਯਤਾ ਦੀ ਕੋਈ ਸੀਮਾ ਨਹੀਂ। ਪਿਆਰ ਸਾਰੀ ਭਾਸ਼ਾ ਅਤੇ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰ ਦਿੰਦਾ ਹੈ। ਹਾਲ ਹੀ 'ਚ ਕੁਝ ਅਜਿਹਾ ਦੀਵਾਨਾਪਨ ਸਾਹਮਣੇ ਆਇਆ ਹੈ। ਦਰਅਸਲ ਜਰਮਨ ਦੇ ਸਟੂਡੈਂਟ ਨੇ ਇਕ ਵੀਡੀਓ ਬਣਾਇਆ ਹੈ, ਜਿਸ 'ਚ 'ਕੱਲ੍ਹ ਹੋ ਨਾ ਹੋ' ਦੇ ਟਾਈਟਲ ਸਾਂਗ ਨੂੰ ਸਟੂਡੈਂਟ ਨੇ ਆਪਣੇ ਅੰਦਾਜ਼ 'ਚ ਫਿਲਮਾਇਆ ਹੈ। ਤੁਸੀਂ ਇਹ ਵੀਡੀਓ ਦੇਖ ਹੱਸੇ ਬਿਨ੍ਹਾਂ ਨਹੀਂ ਰਹਿ ਸਕਦੇ। ਸ਼ਾਹਰੁਖ ਦੇ ਰੋਮਾਂਸ ਸਟਾਈਲ ਅਤੇ ਇਕ ਵਾਰ ਬਾਹਾਂ ਨੂੰ ਫਲਾਉਣ ਨਾਲ ਲੜਕੀਆਂ ਆਪਣਾ ਦਿਲ ਖੋਹ ਦਿੰਦੀਆਂ ਹਨ। ਇਹ ਵੀਡੀਓ ਦੇਖ ਕੇ ਗੱਲ ਸਾਬਤ ਹੁੰਦੀ ਹੈ ਕਿ ਵਿਦੇਸ਼ਾਂ 'ਚ ਵੀ ਸ਼ਾਹਰੁਖ ਖਾਨ ਦੇ ਫੈਨ ਹਨ। ਇਹ ਵੀਡੀਓ 7 ਮਿੰਟ ਦੀ ਹੈ।
'ਬੈਂਗ ਬੈਂਗ' ਦੇ ਸੀਕੁਅਲ 'ਚ ਕੰਮ ਕਰਨਾ ਚਾਹੁੰਦੇ ਹਨ ਰਿਤਿਕ
NEXT STORY