ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਸੁਪ੍ਰਿਯਾ ਕੁਮਾਰੀ ਦਾ ਕਹਿਣਾ ਹੈ ਕਿ ਉਹ ਛੋਟੇ ਪਰਦੇ 'ਤੇ ਕੰਮ ਕਰਨਾ ਚਾਹੁੰਦੀ ਹੈ। ਸੁਪ੍ਰਿਯਾ ਕੁਮਾਰੀ ਨੇ ਟੀ. ਵੀ. ਸੀਰੀਅਲ 'ਅਗਲੇ ਜਨਮ ਮੇ ਮੋਹੇ ਬਿਟਿਆ ਹੀ ਕੀਜੋ' ਅਤੇ 'ਬੈਰੀ ਪਿਯਾ 'ਚ ਕੰਮ ਕੀਤਾ ਹੈ। ਸੁਪ੍ਰਿਯਾ ਹੁਣ ਫਿਲਮ 'ਇੱਕਸੀ ਤੋਪੋਂ ਕੀ ਸਲਾਮੀ' 'ਚ ਨਜ਼ਰ ਆਵੇਗੀ। ਸੁਪ੍ਰਿਯਾ ਦਾ ਕਹਿਣਾ ਹੈ ਕਿ ਉਹ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ ਅਤੇ ਛੋਟੇ ਪਰਦੇ ਨੂੰ ਛੱਡਣ ਦਾ ਕੋਈ ਵੀ ਇਰਾਦਾ ਨਹੀਂ ਹੈ। ਸੁਪ੍ਰਿਯਾ ਨੇ ਕਿਹਾ, ''ਮੈਂ ਛੋਟੇ ਪਰਦੇ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕੰਮ ਕਰਨਾ ਚਾਹੁੰਦੀ ਹਾਂ। ਇਥੇ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਛੋਟਾ ਪਰਦਾ ਛੱਡ ਦਿੱਤਾ ਹੈ ਅਤੇ ਕਦੇ ਵੀ ਪਲਟ ਕੇ ਨਹੀਂ ਦੇਖਿਆ ਪਰ ਮੈਂ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੀ।''
ਜਰਮਨ 'ਚ ਵੀ ਚੱਲਿਆ ਸ਼ਾਹਰੁਖ ਦਾ ਜਾਦੂ, ਸਟੂਡੈਂਟ 'ਤੇ ਬਣਿਆ ਵੀਡੀਓ ਵਾਇਰਲ(ਵੀਡੀਓ)
NEXT STORY