ਮੁੰਬਈ- ਬਾਲੀਵੁੱਡ 'ਚ ਕੰਗਨਾ ਵੱਖ ਤਰ੍ਹਾਂ ਦੇ ਰੋਲ ਕਰਨ ਲਈ ਪਛਾਣੀ ਜਾਂਦੀ ਹੈ। ਉਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਿਰਦਾਰ ਨੂੰ ਉਸ ਦੀ ਗਹਿਰਾਈ ਤੱਕ ਜਾ ਕੇ ਨਿਭਾਉਂਦੀ ਹੈ। ਆਨੰਦ ਰਾਏ ਦੀ ਫਿਲਮ 'ਤਨੁ ਵੇਡਸ ਮਨੁ-2' 'ਚ ਉਹ ਇਕ ਹਰਿਆਣਵੀ ਐਥਲੀਟ ਦੇ ਰੋਲ 'ਚ ਹ,ੈ ਜਿਸ ਦੇ ਲਈ ਇਨ੍ਹੀਂ ਦਿਨੀਂ ਉਹ ਖੂਬ ਮਿਹਨਤ ਕਰ ਰਹੀ ਹੈ। ਸੂਤਰਾਂ ਅਨੁਸਾਰ ਕੰਗਨਾ ਟ੍ਰਿਪਲ ਜੰਪ ਦੀ ਖੂਬ ਟਰੇਨਿੰਗ ਲੈ ਰਹੀ ਹੈ। ਇਸ ਨੂੰ ਇਕ ਮੁਸ਼ਕਿਲ ਖੇਡ ਮੰਨੀ ਜਾਂਦੀ ਹੈ। ਇਸ ਦੇ ਲਈ ਪ੍ਰੈਕਟਿਸ ਅਤੇ ਤਜੁਰਬੇ ਦੀ ਲੋੜ ਹੁੰਦੀ ਹੈ। ਕੰਗਨਾ ਆਪਣੀ ਫਿਟਨੈੱਸ ਅਤੇ ਵਰਕ ਆਊਟ ਨਾਲ ਇਸ ਖੇਡ ਲਈ ਫਲੈਕਸਿਬਲ ਬਣਨ ਲਈ ਮਿਹਨਤ ਕਰ ਰਹੀ ਹੈ। ਇਹ ਟਰੇਨਿੰਗ ਉਹ ਸੁਨੀਤਾ ਦੁਬੇ ਅਤੇ ਆਕਾਸ਼ ਕੁਚਕਰੇ ਤੋਂ ਲੈ ਰਹੀ ਹੈ। ਇਸ ਬਾਰੇ ਆਨੰਦ ਰਾਏ ਕਹਿੰਦੇ ਹਨ ਕਿ ਹਾਂ ਇਹ ਸਹੀਂ ਹੈ ਕਿ ਕਗੰਨਾ ਟ੍ਰਿਪਲ ਜੰਪ ਕਰਦੀ ਹੋਈ ਨਜ਼ਰ ਆਵੇਗੀ ਅਤੇ ਇਸ ਦੇ ਲਈ ਉਹ ਟਰੇਨਿੰਗ ਵੀ ਲੈ ਰਹੀ ਹੈ।
ਨੇਹਾ ਹੋਵੇਗੀ 'ਕਿੰਗਫਿਸ਼ਰ ਸੁਪਰਮਾਡਲ 2' ਦੀ ਐਂਕਰ (ਦੇਖੋ ਤਸਵੀਰਾਂ)
NEXT STORY