ਨੋਇਡਾ- ਪਹਿਲਾਂ ‘ਲਵ ਜੇਹਾਦ’ ਅਤੇ ਹੁਣ ‘ਕਿਸ ਆਫ ਲਵ’ ਵਿਵਾਦ ਨਾਲ ਘਿਰੇ ਇਨ੍ਹਾਂ ਮੁੱਦਿਆਂ ਦੇ ਖਿਲਾਫ ਸਾਡੇ ਸਮਾਜ ਦਾ ਖੂਬ ਵਿਰੋਧ ਅਤੇ ਸਮਰਥਨ ਦਾ ਦੌਰ ਚੱਲ ਰਿਹਾ ਹੈ। ‘ਕਿਸ ਆਫ ਲਵ’ ਦੇ ਸਮਰਥਨ ’ਚ ਉਤਰੇ ਇਹ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ ਨੇ ਪਹਿਲਾਂ ਤਾਂ ਆਰ. ਐੱਸ. ਐੱਸ. ਦੇ ਹੈੱਡ ਕੁਆਰਟਰ ’ਤੇ ਪ੍ਰਦਰਸ਼ਨ ਕੀਤਾ ਅਤੇ ਬਾਅਦ ’ਚ ਜੇ. ਐੱਨ. ਯੂ. ’ਚ ਸ਼ਰੇਆਮ ਵਿਦਿਆਰਥੀ-ਵਿਦਿਆਰਥਣਾਂ ਨੇ ਮੀਡੀਆ ਦੇ ਸਾਹਮਣੇ ਇਕ-ਦੂਜੇ ਨੂੰ ਕਿਸ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਪਰ ਇਹ ਗੱਲ ਸੱਚ ਹੈ।
ਖੱਬੇ ਪੱਖੀ ਵਿਚਾਰਧਾਰਾ ਦੇ ਵਿਦਿਆਰਥੀਆਂ ਵੱਲੋਂ ਰਾਜਧਾਨੀ ’ਚ ‘ਕਿਸ ਆਫ ਲਵ’ ਦ ਆਯੋਜਨ ਦੱਖਣਪੰਥੀ ਸੰਗਠਨਾਂ ਵੱਲੋਂ ‘ਲਵ ਜੇਹਾਦ’ ਦਾ ਨਾਅਰਾ ਬੁਲੰਦ ਕਰਨ ਵਾਲਿਆਂ ਦੀ ਪ੍ਰਤੀਕਿਰਿਆ ’ਚ ਉਠਾਇਆ ਗਿਆ ਹੈ। ਅਜਿਹੀ ਸੰਭਾਵਨਾ ਹੈ ਕਿ ਕੋਚੀ ਤੋਂ ਬਾਅਦ ਕੋਲਕਾਤਾ ਅਤੇ ਹੁਣ ਦਿੱਲੀ ਤੋਂ ਬਾਅਦ ਦੇਸ਼ ਦੇ ਹੋਰ ਕਈ ਪ੍ਰਮੁੱਖ ਸ਼ਹਿਰਾਂ ’ਚ ‘ਕਿਸ ਆਫ ਲਵ’ ਆਯੋਜਿਤ ਹੋ ਸਕਦਾ ਹੈ।
ਸਿਰਫ 7999 ਰੁਪਏ 'ਚ ਆਈਫੋਨ 6!(ਦੇਖੋ ਤਸਵੀਰਾਂ)
NEXT STORY