ਏਪੇਕ ਸੰਮੇਲਨ ਦੇ ਅਸਫਲ ਹੋਣ ਦਾ ਖਤਰਾ
ਪੇਈਚਿੰਗ - ਅਮਰੀਕਾ ਤੇ ਚੀਨ ਵਲੋਂ ਲਗਾਤਾਰ ਵਿਰੋਧੀ ਸੁਬਮਤਾ ਸਮਝੌਤੇ (ਐੱਫ. ਟੀ. ਏ.) ਅਸਫਲ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਚੀਨ ਵਿਚ 21 ਮੈਂਬਰੀ ਦੇਸ਼ਾਂ ਦੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੀ ਸੋਮਵਾਰ ਨੂੰ ਹੀ ਰੰਗਾ-ਰੰਗ ਸ਼ੁਰੂਆਤ ਹੋਈ ਸੀ। ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸਿਖਰ ਸੰਮੇਲਨ ਵਿਚ ਭਾਗ ਲੈਣ ਇਥੇ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਏਪੇਕ ਸੀ. ਈ. ਓ. ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਵਲੋਂ ਪੇਸ਼ ਟਰਾਂਸਫਰ ਪੈਸੇਫਿਕ ਪਾਰਟਨਰਸ਼ਿਪ (ਟੀ. ਪੀ. ਪੀ.) ਖੇਤਰ ਲਈ ਸਭ ਤੋਂ ਵਧੀਆ ਹੈ। ਓਬਾਮਾ ਨੇ ਕਿਹਾ ਕਿ ਜੇਕਰ ਇਹ ਪੂਰਾ ਹੁੰਦਾ ਹੈ ਤਾਂ 40 ਫੀਸਦੀ ਸੰਸਾਰਿਕ ਅਰਥਵਿਵਸਥਾ ਇਕ ਸਮਝੌਤੇ ਤਹਿਤ ਆ ਜਾਵੇਗੀ ਅਤੇ ਇਸ ਨਾਲ ਵਪਾਰ, ਰੋਜ਼ਗਾਰ, ਕਰਮਚਾਰੀਆਂ ਦੇ ਉੱਚ ਅਹੁਦੇ ਅਤੇ ਬੌਧਿਕ ਸੁਰੱਖਿਆ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ,''ਜੇਕਰ ਚੀਨ ਅਤੇ ਅਮਰੀਕਾ ਮਿਲ ਕੇ ਕੰਮ ਕਰ ਸਕਦੇ ਹਨ ਤਾਂ ਦੁਨੀਆ ਨੂੰ ਲਾਭ ਹੋਵੇਗਾ।'' ਜਦਕਿ ਚੀਨ ਇਸ ਸਮਝੌਤੇ ਨੂੰ ਲੈ ਕੇ ਚਿੰਤਾ 'ਚ ਹੈ, ਕਿਉਂਕਿ ਟੀ. ਪੀ. ਪੀ. 'ਚ ਉਸ ਨੂੰ ਵੱਖਰਾ ਰੱਖਿਆ ਗਿਆ ਹੈ। ਅਮਰੀਕਾ ਦੇ ਪ੍ਰਸਤਾਵ ਨੂੰ ਜਿਥੇ ਆਸਟ੍ਰੇਲੀਆ, ਬਰੂਨੇਈ, ਦਾਰਸਲਾਮ, ਕੈਨੇਡਾ, ਚਿੱਲੀ, ਜਾਪਾਨ, ਮਲੇਸ਼ੀਆ, ਮੈਕਸੀਕੋ, ਨਿਊਜ਼ੀਲੈਂਡ, ਪੇਰੂ, ਸਿੰਗਾਪੁਰ ਅਤੇ ਵੀਅਤਨਾਮ ਦਾ ਸਮਰਥਨ ਮਿਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੇ ਵਾਸ਼ਿੰਗਟਨ ਨਾਲ ਨਜ਼ਦੀਕੀ ਰਿਸ਼ਤੇ ਹਨ। ਖੁਦ ਨੂੰ ਰੱਖੇ ਜਾਣ ਤੋਂ ਬਚਣ ਲਈ ਚੀਨ ਏਸ਼ੀਆ ਪ੍ਰਸ਼ਾਂਤ ਆਜ਼ਾਦ ਵਪਾਰ ਖੇਤਰ (ਐੱਫ. ਟੀ. ਏ. ਏ. ਪੀ.) ਨੂੰ ਵਧੀਆ ਤੇ ਸੋਹਣੇ ਤਰੀਕੇ ਨਾਲ ਅੱਗੇ ਵਧਾ ਰਿਹਾ ਹੈ ਪਰ ਅਮਰੀਕਾ ਨੇ ਇਸ ਵਿਚ ਜ਼ਿਆਦਾ ਰੁਚੀ ਨਹੀਂ ਦਿਖਾਈ, ਉਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਹਿਣਾ ਹੈ ਕਿ ਐੱਫ. ਟੀ. ਏ. ਏ. ਪੀ. ਖੇਤਰ ਦੀ ਮੌਜੂਦਾ ਆਜ਼ਾਦ ਵਪਾਰ ਵਿਵਸਥਾਵਾਂ ਦੇ ਖਿਲਾਫ ਨਹੀਂ ਹੈ। ਚੀਨ ਇਥੇ 21 ਮੈਂਬਰੀ ਦੇਸ਼ਾਂ ਦੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।
ਐੱਫ. ਟੀ. ਏ. 'ਤੇ ਉਲਝੇ ਅਮਰੀਕਾ ਤੇ ਚੀਨ
NEXT STORY