ਨਵੀਂ ਦਿੱਲੀ - ਸਰਕਾਰੀ ਏਅਰ ਲਾਈਨਜ਼ ਏਅਰ ਇੰਡੀਆ ਦਾ ਭਵਿੱਖ 'ਚ ਨਿੱਜੀਕਰਨ ਹੋ ਸਕਦਾ ਹੈ। ਹਾਲਾਂਕਿ ਅਜੇ ਤੁਰੰਤ ਅਜਿਹੀ ਕੋਈ ਸੰਭਾਵਨਾ ਨਹੀਂ ਹੈ ਪਰ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਣਪਤੀ ਰਾਜੂ ਨੇ ਇਸ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਿੱਜੀਕਰਨ ਲਈ ਕਈ ਪਾਸਿਓਂ ਸੁਝਾਅ ਆ ਰਹੇ ਹਨ। ਉਥੇ ਉਨ੍ਹਾਂ ਨੌਕਰਸ਼ਾਹ ਦੇ ਸਥਾਨ 'ਤੇ ਕਿਸੇ ਬਾਹਰੀ ਵਿਅਕਤੀ ਨੂੰ ਏਅਰ ਇੰਡੀਆ ਦਾ ਪ੍ਰਮੁੱਖ ਬਣਾਏ ਜਾਣ ਦੇ ਸੰਕੇਤ ਦਿੰਦੇ ਹੋਏ ਇਹ ਵੀ ਕਿਹਾ ਕਿ ਇਸ ਦਾ ਪ੍ਰਬੰਧ ਪੇਸ਼ੇਵਰਾਂ ਦੇ ਹੱਥਾਂ 'ਚ ਦਿੱਤਾ ਜਾ ਸਕਦਾ ਹੈ। ਹਵਾਬਾਜ਼ੀ ਮੰਤਰੀ ਨੇ ਕਿਹਾ, '' ਮੋਦੀ ਸਰਕਾਰ ਨੇ ਹਵਾਈ ਨੀਤੀ ਦਾ ਨਵਾਂ ਮਸੌਦਾ ਪੇਸ਼ ਕੀਤਾ ਹੈ। ਜਿਸ 'ਚ ਜਨਤਕ ਖੇਤਰ ਦੀ ਏਅਰਪੋਰਟਸ ਅਥਾਰਟੀ ਆਫ ਇੰਡੀਆ ਅਤੇ ਹੈਲੀਕਾਪਟਰ ਕੰਪਨੀ ਪਵਨਹੰਸ ਨੂੰ ਸ਼ੇਅਰ ਬਾਜ਼ਾਰਾਂ 'ਚ ਰਜਿਸਟਰਡ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦਾ ਭਵਿੱਖ ਤੈਅ ਕਰਨ ਬਾਰੇ ਇਕ ਰੋਡਮੈਪ ਵੀ ਬਣਾਇਆ ਜਾਵੇਗਾ। ਉਥੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਦੇ ਸ਼ੇਅਰਾਂ ਨੂੰ ਬਾਜ਼ਾਰ 'ਚ ਰਜਿਸਟਰਡ ਕਰਵਾਉਣ ਤੋਂ ਬਾਅਦ ਉਸ ਦਾ ਨਿਗਮੀਕਰਨ ਕੀਤਾ ਜਾਵੇਗਾ ਜਿਸ ਨਾਲ ਇਸ ਦੀ ਨਿਪੁੰਨਤਾ 'ਚ ਸੁਧਾਰ ਲਿਆਉਣ, ਪਾਰਦਰਸ਼ਤਾ ਵਧਾਉਣ ਅਤੇ ਅਹਿਮ ਰੂਪਰੇਖਾ ਤਿਆਰ ਕਰਨ ਵਾਸਤੇ ਇਕ ਮਾਹਿਰ ਕਮੇਟੀ ਵੀ ਗਠਿਤ ਕੀਤੀ ਜਾਵੇਗੀ।'' ਉਨ੍ਹਾਂ ਇਹ ਵੀ ਦੱਸਿਆ ਕਿ ਇਕ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ ਤਾਂ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਤਹਿਤ ਸਾਰੇ ਵਿਭਾਗ ਲਾਗਤ ਅਤੇ ਨਿਪੁੰਨਤਾ ਦੇ ਮਾਮਲੇ 'ਚ ਹਮਲਾਵਰ ਹੋ ਜਾਣ।
ਇਹ ਵੀ ਹਨ ਮਸੌਦੇ 'ਚ ਪ੍ਰਸਤਾਵ
* ਜਨਤਕ ਖੇਤਰ ਦੀ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਹੈਲੀਕਾਪਟਰ ਕੰਪਨੀ ਪਵਨਹੰਸ ਨੂੰ ਸ਼ੇਅਰ ਬਾਜ਼ਾਰਾਂ 'ਚ ਰਜਿਸਟਰਡ ਕਰਵਾਉਣ ਦੀ ਸਿਫਾਰਿਸ਼।
* ਏਅਰ ਇੰਡੀਆ ਸੰਚਾਲਨ ਨੂੰ ਦਰੁਸਤ ਕਰਨ ਲਈ ਕਦਮ ਚੁੱਕਣ ਅਤੇ ਇਸ ਦੇ ਸ਼ੇਅਰ ਵੀ ਵੇਚਣ ਦਾ ਸੰਕੇਤ।
* ਖੇਤਰੀ ਹਵਾਈ ਸੰਪਰਕ ਵਧਾਉਣਾ, 6 ਮੈਟਰੋ ਹਵਾਈ ਅੱਡਿਆਂ ਨੂੰ ਕੌਮਾਂਤਰੀ ਕੇਂਦਰ ਬਣਾਉਣਾ, ਜਨਤਕ-ਨਿੱਜੀ ਹਿੱਸੇਦਾਰੀ ਨਾਲ ਹੋਰ ਵੀ ਹਵਾਈ ਅੱਡਿਆਂ ਦਾ ਵਿਕਾਸ ਹੋਵੇ।
* ਜੈਟ ਈਂਧਨ ਲਾਗਤ ਨੂੰ ਕੰਟਰੋਲ ਕਰਨਾ, ਏਅਰ ਕਾਰਗੋ, ਜਹਾਜ਼ੀ ਰੱਖ-ਰਖਾਅ ਅਤੇ ਮੁਰੰਮਤ ਤੇ ਹੈਲੀਕਾਪਟਰ ਸੰਚਾਲਨ ਦੇ ਕੰਮਾਂ ਨੂੰ ਉਤਸ਼ਾਹ ਦੇਣਾ ਅਤੇ ਯਾਤਰੀ ਸਹੂਲਤਾਂ 'ਚ ਸੁਧਾਰ ਕਰਨਾ।
* ਭਾਰਤੀ ਏਅਰ ਲਾਈਨ ਨੂੰ ਵਿਦੇਸ਼ੀ ਉਡਾਨ ਦੀ ਮਨਜ਼ੂਰੀ ਦੇਣ ਦੇ ਮੌਜੂਦਾ ਨਿਯਮਾਂ ਦੀ ਸਮੀਖਿਆ ਕਰਨ ਦਾ ਪ੍ਰਸਤਾਵ।
ਐੱਫ. ਟੀ. ਏ. 'ਤੇ ਉਲਝੇ ਅਮਰੀਕਾ ਤੇ ਚੀਨ
NEXT STORY