ਨਵੀਂ ਦਿੱਲੀ - ਭਾਰਤ ਦੇ ਕੁਝ ਸੂਬਿਆਂ 'ਚ ਕਰੀਬ ਇਕ ਤਿਹਾਈ ਸਕੂਲੀ ਵਿਦਿਆਰਥੀਆਂ ਨੂੰ ਆਨਲਾਈਨ ਪਿੱਛਾ ਕਰਨ, ਬਦਨਾਮੀ, ਹੈਕਿੰਗ ਅਤੇ ਸਾਈਬਰ ਬੁਲਿਇੰਗ (ਦਬੰਗਈ) ਦਾ ਸਾਹਮਣਾ ਕਰਨਾ ਪਿਆ ਹੈ। ਇਹ ਗੱਲ ਦੂਰਸੰਚਾਰ ਕੰਪਨੀ ਯੂਨੀਨਾਰ ਨੇ ਕਹੀ ਹੈ। ਯੂਨੀਨਾਰ ਨੇ ਇਕ ਰਿਪੋਰਟ ਜਾਰੀ ਕਰਕੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ 7 ਸੂਬਿਆਂ ਦੇ 29 ਸਕੂਲਾਂ 'ਚ ਕਰੀਬ 10500 ਬੱਚਿਆਂ 'ਚ ਕਰਵਾਏ ਸਰਵੇਖਣ 'ਚ ਸੰਕੇਤ ਮਿਲਦਾ ਹੈ ਕਿ ਸਕੂਲ ਦਾ ਕੰਮ ਅਤੇ ਪ੍ਰਾਜੈਕਟ ਬਣਾਉਣ ਲਈ ਬੱਚੇ ਜਦੋਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਤਾਂ ਇਸ ਦਰਮਿਆਨ ਸਭ ਤੋਂ ਵੱਧ ਸੋਸ਼ਲ ਨੈੱਟਵਰਕਿੰਗ ਸਾਈਟ ਦੀ ਵਰਤੋਂ ਅਤੇ ਸੰਗੀਤ ਤੇ ਫਿਲਮਾਂ ਡਾਊਨਲੋਡ ਕਰਦੇ ਹਨ। ਉਥੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ 30 ਫੀਸਦੀ ਵਿਦਿਆਰਥੀਆਂ ਨੂੰ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ 34 ਫੀਸਦੀ ਬੱਚੇ ਸ਼ਾਇਦ ਹੀ ਆਪਣੀਆਂ ਆਨਲਾਈਨ ਗਤੀਵਿਧੀਆਂ ਬਾਰੇ ਆਪਣੇ ਮਾਪਿਆਂ ਨੂੰ ਦੱਸਦੇ ਹਨ।
ਇਸ ਸਰਵੇਖਣ ਦੇ ਨਤੀਜੇ ਦੇ ਆਧਾਰ 'ਤੇ ਯੂਨੀਨਾਰ ਨੇ ਆਪਣੇ 'ਵੈਬਵਾਈਜ਼' ਪ੍ਰੋਗਰਾਮ ਤਹਿਤ 35000 ਬੱਚਿਆਂ ਨੂੰ ਇੰਟਰਨੈੱਟ ਨਾਲ ਜੁੜੇ ਖਤਰਿਆਂ ਤੋਂ ਬਚਾਉਣ ਲਈ ਸਿੱਖਿਅਤ ਕਰਨ ਦਾ ਟੀਚਾ ਰੱਖਿਆ ਹੈ। ਇਸ ਦੇ ਤਹਿਤ ਬੀਤੀ ਮਾਰਚ ਤੋਂ ਅੱਜ ਤਕ 15000 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਆਉਂਦੇ ਸਾਲ ਜਨਵਰੀ ਤਕ ਹੋਰ 20000 ਬੱਚਿਆਂ ਨੂੰ ਇਸ ਘੇਰੇ 'ਚ ਲਿਆਉਣ ਦੀ ਯੋਜਨਾ ਹੈ।
-ਯੂਨੀਨਾਰ ਦੇ ਮੁੱਖ ਕਾਰਜਕਾਰੀ ਮਾਰਟਨ ਕਾਰਲਸਨ ਸਾਰਬੀ।
56 ਫੀਸਦੀ ਵਿਦਿਆਰਥੀ ਸਕੂਲ 'ਚ ਕਰਦੇ ਨੇ ਸੋਸ਼ਲ ਮੀਡੀਆ ਦੀ ਵਰਤੋਂ
ਹਾਰਡਵੇਅਰ ਖੇਤਰ ਦੀ ਕੰਪਨੀ ਇੰਟੈਲ ਦੀ ਐਂਟੀਵਾਇਰਸ ਬਣਾਉਣ ਵਾਲੀ ਇਕਾਈ ਨੇ ਇਕ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਇੰਟਰਨੈੱਟ ਸੇਵਾਵਾਂ ਦੇ ਲਗਾਤਾਰ ਹੋ ਰਹੇ ਵਿਸਥਾਰ ਅਤੇ ਉਸ ਪ੍ਰਤੀ ਵਧਦੀ ਦਿਵਾਨਗੀ ਦੇ ਮੱਦੇਨਜ਼ਰ ਦੇਸ਼ ਦੇ 56 ਫੀਸਦੀ ਵਿਦਿਆਰਥੀ ਸਕੂਲ 'ਚ ਮੋਬਾਈਲ 'ਤੇ ਸੋਸ਼ਲ ਨੈੱਟਵਰਕਿੰਗ ਸਾਈਟਸ ਅਤੇ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਰਿਪੋਰਟ ਮੁਤਾਬਕ 41 ਫੀਸਦੀ ਵਿਦਿਆਰਥੀ ਇੰਟਰਨੈੱਟ ਸਰਫਿੰਗ ਦੌਰਾਨ ਡਾਊਨਲੋਡ ਕੀਤੇ ਗਏ ਕੰਟੈਂਟ, ਵੀਡੀਓਜ਼ ਅਤੇ ਫੋਟੋਆਂ ਦੇ ਨਾਲ ਹੀ ਨਿੱਜੀ ਤੌਰ 'ਤੇ ਖੋਲ੍ਹੇ ਗਏ ਆਨਲਾਈਨ ਪੇਜ਼ ਨੂੰ ਬਰਾਊਜ਼ਰ ਹਿਸਟਰੀ ਤੋਂ ਹਟਾ ਦਿੰਦੇ ਹਨ ਪਰ 54 ਫੀਸਦੀ ਅੱਲ੍ਹੜਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਆਨਲਾਈਨ ਗਤੀਵਿਧੀਆਂ ਬਾਰੇ ਮਾਪਿਆਂ ਜਾਂ ਮਰਗਦਰਸ਼ਕਾਂ ਨੂੰ ਨਹੀਂ ਦੱਸਦੇ। ਉਥੇ 62 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਆਨਲਾਈਨ ਗਤੀਵਿਧੀਆਂ ਨੂੰ ਮਾਪਿਆਂ ਤੋਂ ਲੁਕਾਉਣਾ ਆਉਂਦਾ ਹੈ ਜਦਕਿ 46 ਫੀਸਦੀ ਦਾ ਕਹਿਣਾ ਹੈ ਕਿ ਮਾਤਾ-ਪਿਤਾ ਕੋਲ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਦੀ ਨਿਗਰਾਨੀ ਕਰਨ ਦਾ ਸਮਾਂ ਨਹੀਂ ਹੈ। ਇਸ ਦੇ ਨਾਲ ਹੀ 44 ਫੀਸਦੀ ਨੇ ਮੰਨਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਇੰਟਰਨੈੱਟ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਚਿੰਤਾ ਨਹੀਂ ਕਰਦੇ।
ਜਦੋਂ ਕਿ ਅੱਲ੍ਹੜ (10-12 ਸਾਲ ਉਮਰ) ਦੇ ਬੱਚਿਆਂ ਦਾ ਆਨਲਾਈਨ ਦੁਨੀਆ ਨਾਲ ਵਧੀਆ ਸਬੰਧ ਸਥਾਪਿਤ ਹੋ ਚੁੱਕਿਆ ਹੈ ਪਰ ਉਹ ਇਸ ਦੇ ਖਤਰਿਆਂ ਤੋਂ ਅਜੇ ਅਣਜਾਣ ਹਨ। ਅਜਿਹੇ 'ਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦਾ ਸਹਿਯੋਗ ਅਤੇ ਮਾਰਗਦਰਸ਼ਨ ਕਰਨ ਨਹੀਂ ਤਾਂ ਉਨ੍ਹਾਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਸਕਦਾ ਹੈ। ਓਧਰ 69 ਫੀਸਦੀ ਮਾਪਿਆਂ ਨੇ ਨਿੱਜੀ ਕੰਪਿਊਟਰ 'ਤੇ ਕੰਟਰੋਲ ਰੱਖਣ ਦੀ ਗੱਲ ਕਹੀ ਤਾਂ ਕਿ ਬੱਚੇ ਇਸ ਦੀ ਵਰਤੋਂ ਬਿਨਾਂ ਉਨ੍ਹਾਂ ਦੀ ਆਗਿਆ ਨਾ ਕਰ ਸਕਣ।
-ਮੇਲਾਨੀ ਡਿਊਕਾ, ਨਿਰਦੇਸ਼ਕਾ (ਖਪਤਕਾਰ ਮਾਰਕੀਟਿੰਗ), ਮੈਕੇਫੇ।
ਘਰੇਲੂ ਐੱਲ. ਪੀ. ਜੀ. ਨਹੀਂ ਵੇਚ ਸਕਦੀਆਂ ਨਿੱਜੀ ਕੰਪਨੀਆਂ
NEXT STORY