ਨਵੀਂ ਦਿੱਲੀ- ਘੱਟ ਗਿਣਤੀਆਂ ਸਬੰਧੀ ਮੰਤਰਾਲੇ ਦੇ ਰਾਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਅਜੋਕੇ ਸਮੇਂ ਘੱਟ ਗਿਣਤੀਆਂ ਮੰਤਰਾਲੇ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ, ਜਦੋਂ ਘੱਟ ਗਿਣਤੀਆਂ ਦੇ ਦਿਲਾਂ 'ਚ ਬੇਭਰੋਸੀ ਪੈਦਾ ਕਰਨ ਲਈ ਰਾਜਸੀ ਤੌਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਅਸੂਲੀ ਤੌਰ 'ਤੇ ਚੰਗਾ ਸ਼ਾਸਨ ਦੇਣ ਲਈ ਦੇਸ਼ ਦੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਯਤਨਸ਼ੀਲ ਹੈ। ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਘੱਟ ਗਿਣਤੀ ਮਾਮਲਿਆਂ ਮੰਤਰਾਲੇ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਦੀ ਪਹਿਲੀ ਤਰਜੀਹ ਹੈ ਕਿ ਲਾਈਨ ਵਿਚ ਲੱਗੇ ਆਖ਼ਰੀ ਵਿਅਕਤੀ ਤਕ ਬਿਨਾਂ ਵਿਤਕਰੇ ਦੇ ਵਿਕਾਸ ਦੇ ਮੌਕੇ ਪੁੱਜਣ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਬਹੁਤੀਆਂ ਯੋਜਨਾਵਾਂ ਕਾਗਜ਼ਾਂ ਤਕ ਹੀ ਸੀਮਤ ਹਨ ਤੇ ਲੋੜਵੰਦਾਂ ਨੂੰ ਇਨ੍ਹਾਂ ਦਾ ਲਾਭ ਨਹੀਂ ਮਿਲਦਾ ਅਤੇ ਮੰਤਰਾਲੇ ਦੇ ਕੋਸ਼ਿਸ਼ ਹੋਵੇਗੀ ਕਿ ਸਾਰੇ ਲਾਭ ਲੋੜਵੰਦਾਂ ਤਕ ਪੁੱਜਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਦਲਾਲਾਂ ਅਤੇ ਵਿਚੋਲਿਆਂ ਨੂੰ ਨੇੜੇ ਨਹੀਂ ਫੜਕਣ ਦੇਣਗੇ। ਭਾਜਪਾ ਦੇ ਮੀਤ ਪ੍ਰਧਾਨ ਨਕਵੀ ਨੇ ਕਿਹਾ ਕਿ ਉਹ ਅਜਿਹੇ ਖੇਤਰਾਂ ਦੀ ਚੋਣ ਕਰਨਗੇ, ਜਿਨ੍ਹਾਂ 'ਚ ਅਜੇ ਤਕ ਤਸੱਲੀਬਖਸ਼ ਕੰਮ ਨਹੀਂ ਕੀਤਾ ਗਿਆ। ਆਪਣੇ ਅਹੁਦੇ ਦਾ ਭਾਰ ਸੰਭਾਲਣ ਤੋਂ ਪਹਿਲਾਂ ਨਕਵੀ ਨੇ ਆਪਣੀ ਸੀਨੀਅਰ ਮੰਤਰੀ ਨਜ਼ਮਾ ਹੈਪਤੁੱਲਾ ਨਾਲ ਵੀ ਮੁਲਾਕਾਤ ਕੀਤੀ।
ਬੋਰੇ 'ਚੋਂ ਬਾਹਰ ਨਿਕਲਿਆ ਅਜਗਰ, ਪੁਲਸ ਚੌਕੀ 'ਚ ਮਚਿਆ ਹੜਕੰਪ!
NEXT STORY