ਡਲਾਸ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ. ਬੁੱਸ਼ ਨੇ ਮੰਗਲਵਾਰ ਨੂੰ ਆਪਣੀ ਜਵਾਨੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਬੂਲਿਆ ਕਿ ਉਨ੍ਹਾਂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਬੇਟੀ ਨੂੰ ਡੇਟ ਕੀਤਾ ਸੀ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਬਿਹਤਰ ਨਹੀਂ ਚੱਲ ਸਕਿਆ ਸੀ। ਬੁਸ਼ ਨੇ ਇਸ ਹਫਤੇ ਰਿਲੀਜ਼ ਹੋਈ ਆਪਣੇ ਪਿਤਾ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਐਚ. ਡਬਲਿਊ. ਬੁਸ਼ ਦੀ ਇਕ ਕਿਤਾਬ 'ਪੋਟ੍ਰੇਟ ਆਫ ਮਾਈ ਫਾਦਰ' ਵਿਚ ਇਹ ਕਿੱਸਾ ਸਾਂਝਾ ਕੀਤਾ।
ਸੀਨੀਅਰ ਬੁਸ਼ ਜਦੋਂ 1960 ਵਿਚ ਟੈਕਸਾਸ ਤੋਂ ਹਾਊਸ ਆਫ ਰਿਪ੍ਰੈਂਜੈਂਟੇਟਿਵਸ ਦੇ ਮੈਂਬਰ ਸਨ ਤਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਲਈ ਟ੍ਰੀਸੀਆ ਨਿਕਸਨ ਦੇ ਨਾਲ ਡੇਟ ਦਾ ਇੰਤਜ਼ਾਮ ਕੀਤਾ ਸੀ।
ਪੁਤਿਨ ਨੇ ਚੀਨੀ ਰਾਸ਼ਟਰਪਤੀ ਦੀ ਪਤਨੀ ਦੇ ਮੋਢੇ 'ਤੇ ਰੱਖਿਆ ਸ਼ਾਲ, ਮਚਿਆ ਬਵਾਲ
NEXT STORY