ਕਾਰਾਕਸ- ਵੇਨੇਜ਼ੁਏਲਾ ਦੇ ਮੱਧ ਵਰਤੀ ਕਸਬੇ ਐਲਟਾਗ੍ਰੇਸੀਆ ਡੇ ਓਰਿਟੁਕੋ 'ਚ ਦੋ ਹਥਿਆਰਬੰਦ ਧੜਿਆਂ ਵਿਚਾਲੇ ਹੋਏ ਸੰਘਰਸ਼ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਅਟਾਰਨੀ ਜਨਰਲ ਦੇ ਦਫਤਰ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਮੁਤਾਬਕ ਅਟਾਰਨੀ ਜਨਰਲ ਦਫਤਰ ਨੇ ਬਿਆਨ 'ਚ ਦੱਸਿਆ ਕਿ ਸੋਮਵਾਰ ਤੜਕੇ ਸੇਨ ਜੁਆਰ ਡੇ ਡਿਓਸ 'ਚ ਦੋ ਧੜਿਆਂ ਵਿਚਾਲੇ ਸੰਘਰਸ਼ ਹੋਇਆ, ਜਿਸ 'ਚ 11 ਲੋਕ ਗੋਲੀ ਲੱਗਣ ਨਾਲ ਮਾਰੇ ਗਏ।
ਵੇਨੇਜ਼ੁਏਲਾ ਦੇ ਰੋਜ਼ਾਨਾ ਅਖਬਾਰ 'ਚ ਛਪੀ ਇਕ ਖਬਰ ਮੁਤਾਬਕ ਤਕਰੀਬਨ 9 ਲੋਕ ਮੌਕੇ 'ਤੇ ਜ਼ਬਰਦਸਤੀ ਵਸੂਲੀ ਕਰਨ ਗਏ ਸਨ। ਉਸੇ ਸਮੇਂ ਦੂਜੇ ਧੜੇ ਦੇ 40 ਲੋਕ ਹਥਿਆਰਾਂ ਸਣੇ ਉਥੇ ਪਹੁੰਚੇ ਅਤੇ ਖੇਤਰ 'ਤੇ ਅਧਿਕਾਰ ਨੂੰ ਲੈ ਕੇ ਦੋਹਾਂ ਧੜਿਆਂ 'ਚ ਗੋਲੀਬਾਰੀ ਸ਼ੁਰੂ ਹੋ ਗਈ।
ਸਿਡਨੀ ਗੁਰੂ ਘਰ ਵਲੋਂ ਬਾਬਾ ਰਣਜੋਧ ਸਿੰਘ ਪਟਿਆਲੇ ਵਾਲਿਆਂ ਦਾ ਸਨਮਾਨ
NEXT STORY