ਤਹਿਰਾਨ— ਈਰਾਨ ਸਰਕਾਰ ਨੇ ਉੱਤਰੀ-ਪੂਰਬੀ ਸ਼ਹਿਰ ਮਸਦ ਵਿਚ ਇਕ 36 ਸਾਲਾ ਨੌਜਵਾਨ ਨਾਦਿਰ ਹਘਿੱਤ ਨਸੇਰੀ ਨਾਂ ਦੇ ਵਿਅਕਤੀ ਨੂੰ ਸ਼ਨੀਵਾਰ ਸਵੇਰੇ ਫਾਂਸੀ 'ਤੇ ਚੜ੍ਹਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਸੇਰੀ ਨੂੰ 'ਮੋਹਾਰੇਬ' (ਅੱਲਾਹ ਦੇ ਖਿਲਾਫ ਯੁੱਧ) ਦਾ ਦੋਸ਼ੀ ਪਾਇਆ ਗਿਆ ਸੀ। ਜਿਸ ਦੇ ਤਹਿਤ ਉਸ ਨੂੰ ਰੇਸਲਾਤ ਚੋਰਾਹੇ 'ਤੇ ਲੋਕਾਂ ਦੇ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਫਾਂਸੀ 'ਤੇ ਚੜ੍ਹਾਇਆ ਗਿਆ।
ਫਾਂਸੀ 'ਤੇ ਲਟਕਾਏ ਜਾਣ ਦੌਰਾਨ ਨਸੇਰੀ ਦੇ ਪੈਰ ਬੰਨ੍ਹੇ ਹੋਏ ਸਨ। ਮੌਤ ਤੋਂ ਪਹਿਲਾਂ ਉਸ ਨੇ 'ਵੀ' ਯਾਨੀ ਵਿਕਟਰੀ ਦਾ ਨਿਸ਼ਾਨ ਬਣਾਇਆ। ਸੂਤਰਾਂ ਦੇ ਅਨੁਸਾਰ ਕਰਾਜ ਦੇ ਗੋਹਰਦਸ਼ਤ ਜੇਲ੍ਹ ਵਿਚ 'ਮੋਹਾਰੇਬ' ਦੇ ਕਰੀਬ 11 ਹੋਰ ਕੈਦੀਆਂ ਨੂੰ ਛਤੀ ਹੀ ਫਾਂਸੀ 'ਤੇ ਲਟਕਾਇਆ ਜਾਵੇਗਾ।
ਸਾਰੇ ਕੈਦੀਆਂ ਨੂੰ ਨੰਬਰ 10 ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਇਨ੍ਹਾਂ ਦੀ ਫਾਂਸੀ 'ਤੇ ਸੁਪਰੀਮ ਕੋਰਟ ਦਾ ਆਖਰੀ ਫੈਸਲਾ ਆਉਣਾ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਪਿਛਲੇ ਸਾਲ 1000 ਤੋਂ ਜ਼ਿਆਦਾ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।
ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਹੋਸਟ ਕਰੇਗੀ 'ਮਿਸ ਇੰਡੀਆ ਆਸਟ੍ਰੇਲੀਆਈ'
NEXT STORY