ਕੋਲਕਾਤਾ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨਾਲ ਕੀਤਾ ਵਾਅਦਾ ਹੁਣ ਪੂਰਾ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਸੌਰਭ ਤੇ ਉਸ ਦੀ ਪਤਨੀ ਡੋਨਾ ਅੱਜਕੱਲ ਬਹੁਤ ਉਤਸੁਕ ਹਨ ਕਿਉਂਕਿ ਉਨ੍ਹਾਂ ਦੇ ਘਰ ਅਮਿਤਾਭ ਬੱਚਨ ਆਉਣ ਵਾਲੇ ਹਨ। ਅਮਿਤਾਭ, ਸੌਰਭ ਗਾਂਗੁਲੀ ਦੇ ਘਰ ਦੇ ਨਾਲ-ਨਾਲ ਡੋਨਾ ਗਾਂਗੁਲੀ ਦੇ ਡਾਂਸ ਸਕੂਲ ਦੀਖਿਆ ਮੰਜਰੀ ਵੀ ਜਾਣਗੇ। ਡੋਨਾ ਦਾ ਸੁਪਨਾ ਸੀ ਕਿ ਬਿੱਗ ਬੀ ਉਨ੍ਹਾਂ ਦੇ ਡਾਂਸ ਸਕੂਲ 'ਚ ਆਉਣ।
ਅਮਿਤਾਭ ਕੋਲਕਾਤਾ 'ਚ ਸ਼ੁਜੀਤ ਸਰਕਾਰ ਦੀ ਫ਼ਿਲਮ 'ਪੀਕੂ' ਦੀ ਸ਼ੂਟਿੰਗ ਕਰ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਗਾਂਗੁਲੀ ਦੇ ਘਰ ਕਦੇ ਵੀ ਜਾ ਸਕਦੇ ਹਨ। ਗਾਂਗੁਲੀ ਕਈ ਵੱਖ-ਵੱਖ ਮੁਲਾਕਾਤਾਂ 'ਚ ਬਿੱਗ ਬੀ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਚੁੱਕੇ ਹਨ। ਬਿੱਗ ਬੀ ਨੇ ਗਾਂਗੁਲੀ ਨਾਲ ਵਾਅਦਾ ਕੀਤਾ ਸੀ ਕਿ ਉਹ ਜਦੋਂ ਕੋਲਕਾਤਾ 'ਚ ਹੋਣਗੇ ਤਾਂ ਉਨ੍ਹਾਂ ਦੇ ਘਰ ਜ਼ਰੂਰ ਆਉਣਗੇ। ਹੁਣ ਬਿੱਗ ਬੀ ਆਪਣੇ ਇਸ ਵਾਅਦੇ ਨੂੰ ਪੂਰਾ ਕਰਨਗੇ।
ਅੰਮ੍ਰਿਤਸਰ ਨੇ ਮਾਰੀ ਬਾਜ਼ੀ
NEXT STORY