ਮੁੰਬਈ- ਅੱਜ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਦਾ ਵਿਆਹ ਹੈਦਰਾਬਾਦ ਦੇ ਫਲਕਨੁਮਾ ਪੈਲੇਸ 'ਚ ਹੋਣ ਜਾ ਰਿਹਾ ਹੈ। ਅਜਿਹੇ 'ਚ ਆਪਣੀ ਲਾਡਲੀ ਭੈਣ ਅਰਪਿਤਾ ਦੇ ਵਿਆਹ 'ਚ ਆਪਣੀ ਫਿਲਮ 'ਮੁਝਸੇ ਸ਼ਾਦੀ ਕਰੋਗੀ' ਦੇ ਮਸ਼ੂਹਰ ਗੀਤ ਜਿਸ 'ਚ ਉਨ੍ਹਾਂ ਨੇ ਤੋਲੀਏ ਡਾਂਸ ਕੀਤਾ ਸੀ। ਉਸ ਗੀਤ 'ਚ ਰਾਹੀਂ ਸਪੇਸ਼ਲ ਪਰਫੋਰਮੈਂਸ ਦੇਣਗੇ।
ਸੂਤਰਾਂ ਮੁਤਾਬਕ ਸਲਮਾਨ ਹੀ ਨਹੀਂ ਉਨ੍ਹਾਂ ਦੇ ਹੋਰ ਭਰਾ ਅਰਬਾਜ਼ ਅਤੇ ਸੋਹੇਲ ਖਾਨ ਵੀ ਆਪਣੇ ਸਟਾਈਲ 'ਚ ਡਾਂਸ ਰਾਹੀਂ ਚਾਰ ਚੰਦ ਲਗਾਉਣਗੇ। ਅਰਬਾਜ਼ 'ਹੁੜ ਹੁੜ ਦਬੰਗ' 'ਤੇ ਪਰਫੋਰਮੈਂਸ ਕਰਨਗੇ ਤੇ ਸੋਹੇਲ ਫਿਲਮ 'ਜੇ ਹੋ' ਦੇ ਟਾਈਟਲ ਗੀਤ 'ਤੇ ਸਟੇਪਸ ਕਰਦੇ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਵਿਆਹ ਦੇ ਦਿਨ ਸਲਮਾਨ, ਅਰਬਾਜ਼, ਸੋਹੇਲ ਨਾਲ ਮਿਲ ਕੇ ਫਿਲਮਮੇਕਰ ਵੀ ਠੁਮਕੇ ਲਗਾਉਣਗੇ। ਸਾਜਿਦ ਆਪਣੀ ਹੀ ਫਿਲਮ 'ਜੁੜਵਾ' ਦੇ ਗੀਤ 'ਚਲਤੀ ਹੈ ਕਿਯਾ ਨੌ ਸੇ ਬਾਰਹ' 'ਤੇ ਡਾਂਸ ਕਰਕੇ ਸਾਰਿਆਂ ਨੂੰ ਸਰਪ੍ਰਾਇਜ਼ ਕਰਨਗੇ। ਜ਼ਿਕਰਯੋਗ ਹੈ ਕਿ ਅਰਪਿਤਾ ਦੀ ਸੰਗੀਤ ਸੇਰਮਨੀ 'ਚ ਸਲਮਾਨ ਦੇ ਦੋਸਤ ਸ਼ਾਹਰੁਖ ਖਾਨ ਦੇ ਪਹੁੰਚਣ 'ਤੇ ਅਰਪਿਤਾ ਦਾ ਵਿਆਹ ਹੋਰ ਜ਼ਿਆਦਾ ਚਰਚਾ 'ਚ ਆ ਗਿਆ। 21 ਨਵੰਬਰ ਨੂੰ ਅਰਪਿਤਾ ਦੇ ਵਿਆਹ ਦੀ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਗਿਆ ਹੈ।
ਹੈਪੀ ਨਿਊ ਈਅਰ ਦੇ ਸੀਕੁਅਲ 'ਚ ਕੰਮ ਕਰਨਾ ਚਾਹੁੰਦੇ ਹਨ ਅਭਿਸ਼ੇਕ
NEXT STORY