ਨਵੀਂ ਦਿੱਲੀ- ਬਾਲੀਵੁੱਡ ਦੀ ਰਾਕਸਟਾਰ ਗਰਲ ਨਰਗਿਸ ਫਾਖਰੀ ਦਾ ਕਹਿਣਾ ਹੈ ਕਿ ਫਿਲਮੀ ਸਿਤਾਰਿਆਂ ਨੂੰ ਵੀ ਨਿੱਜੀ ਜੀਵਨ ਜਿਊਣ ਦਾ ਹੱਕ ਹੈ। ਨਰਗਿਸ ਨੇ ਕਿਹਾ ਕਿ ਇਕ ਜਨਤਕ ਮੰਚ 'ਤੇ ਗੱਲਬਾਤ ਕਰਨਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਸਿਨੇਮਾ ਜਗਤ ਦੀਆਂ ਹਸਤੀਆਂ ਨੂੰ ਵੀ ਆਪਣੀ ਜ਼ਿੰਦਗੀ 'ਚ ਕੁਝ ਪ੍ਰਾਏਵਸੀ ਵਧੀਆ ਲੱਗਦੀ ਹੈ।
ਕਲਾਕਾਰ ਵੀ ਲਿੰਕ ਅਪ ਦੀਆਂ ਮਨਘੜਤ ਕਹਾਣੀਆਂ ਕਾਰਨ ਪ੍ਰੇਸ਼ਾਨ ਹੁੰਦੇ ਹਨ। ਨਰਗਿਸ ਤੇ ਉਦੈ ਚੋਪੜਾ ਵਿਚਾਲੇ ਲਿੰਕ ਅਪ ਦੀਆਂ ਖਬਰਾਂ ਹਮੇਸ਼ਾ ਸੁਰਖੀਆਂ 'ਚ ਰਹਿੰਦੀਆਂ ਹਨ। ਹਾਲ ਹੀ 'ਚ ਰਿਤਿਕ ਰੋਸ਼ਨ ਨੂੰ ਡੇਟ ਕਰਨ ਦੀ ਵੀ ਅਫਵਾਹ ਉੱਡੀ ਸੀ ਪਰ ਨਰਗਿਸ ਅਜਿਹੀਆਂ ਸਾਰੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨਾ ਜ਼ਿਆਦਾ ਵਧੀਆ ਸਮਝਦੀ ਹੈ।
ਤਾਂ ਇਹ ਬੇਸ਼ਕੀਮਤੀ ਸ਼ੇਰਵਾਨੀ ਪਹਿਨਣਗੇ ਸਲਮਾਨ ਦੇ ਹੋਣ ਵਾਲੇ ਜੀਜਾ (ਦੇਖੋ ਤਸਵੀਰਾਂ)
NEXT STORY